ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਿਹਾ ਹੈ ਗਾਇਕ ਸਿੰਗਾ, ਜੋ ਦੇਸ਼ ਤੋਂ ਬਾਅਦ ਹੋਣ ਵਿਦੇਸ਼ਾਂ ਵਿੱਚ ਵੀ ਆਪਣੀ ਨਿਵੇਕਲੀ ਗਾਇਕੀ ਦੀ ਧਾਂਕ ਜਮਾਉਂਦੇ ਨਜ਼ਰੀ ਆ ਰਹੇ ਹਨ, ਜਿਸ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦੇ ਆਸਟ੍ਰੇਲੀਆ ਸੋਅਜ਼ ਦੀ ਲੜੀ , ਜੋ ਜੁਲਾਈ ਮਹੀਨੇ ਵਿਚ ਅੰਜ਼ਾਮ ਦਿੱਤੇ ਜਾ ਰਹੇ ਹਨ। 'ਬਰਾੜ ਬ੍ਰਦਰਜ਼ ਪ੍ਰੋਡੋਕਸ਼ਨ, ਮਿਊਜ਼ਿਕ ਪਿਤਾਰਾ ਅਤੇ ਹੰਸਰਾ ਪ੍ਰੋਡੋਕਸ਼ਨ' ਵੱਲੋਂ ਆਯੋਜਿਤ ਕਰਵਾਏ ਜਾਏ ਇੰਨਾਂ ਸ਼ੋਅਜ ਦੀਆਂ ਸਾਰੀਆਂ ਤਿਆਰੀਆਂ ਗਾਇਕ ਸਿੰਗਾ ਅਤੇ ਉਨਾਂ ਦੀ ਟੀਮ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਹਨ ,ਜਿਸ ਨੂੰ 'ਸਿੰਗਾ ਲਾਈਵ 2024' ਦੇ ਟਾਈਟਲ ਅਧੀਨ ਕਰਵਾਇਆ ਜਾ ਰਿਹਾ ਹੈ।
ਆਸਟ੍ਰੇਲੀਆ ਟੂਰ ਲਈ ਤਿਆਰ ਗਾਇਕ ਸਿੰਗਾ, ਕਈ ਗ੍ਰੈਂਡ ਸ਼ੋਅਜ਼ ਦਾ ਬਣਨਗੇ ਹਿੱਸਾ - Singga Shows - SINGGA SHOWS
Punjabi Singer Singga Shows: ਆਸਟ੍ਰੇਲੀਆ ਟੂਰ ਲਈ ਗਾਇਕ ਸਿੰਗਾ ਤਿਆਰ ਹਨ। ਉਹ ਇਸ ਮੌਕੇ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣਨਗੇ। ਪੜ੍ਹੋ ਪੂਰੀ ਖ਼ਬਰ।
By ETV Bharat Entertainment Team
Published : Jun 11, 2024, 10:39 AM IST
ਜਾਣੋ ਕਦੋ ਹਨ ਲਾਈਵ ਕਨਸਰਟ:ਮੈਲਬੋਰਨ ਵਿਚ ਆਗਾਜ਼ ਵਾਲੇ ਸਿੰਗਾ ਟੂਰ ਅਧੀਨ ਪਹਿਲਾ ਲਾਈਵ ਕੰਸਰਟ 05 ਜੁਲਾਈ ਨੂੰ ਕਰਵਾਇਆ ਜਾਵੇਗਾ , ਜਿਸ ਦੀ ਪ੍ਰਬੰਧਕੀ ਕਮਾਂਡ ਗੁਰਤੇਜ ਬਰਾੜ, ਰੋਬੀ, ਗੁਰਵਿੰਦਰ ਬਰਾੜ ਅਤੇ ਸੰਨੀ ਹੰਜਰਾਂ ਸੰਭਾਲ ਰਹੇ ਹਨ ,ਜੋ ਆਸਟ੍ਰੇਲੀਆ 'ਚ ਇੰਟਰਟੇਨਮੈਂਟ ਦੀ ਦੁਨੀਆ ਨਾਲ ਜੁੜੀਆ ਦਿਗਜ਼ ਸ਼ਖਸ਼ੀਅਤਾਂ ਵਿਚ ਅਪਣਾ ਸ਼ੁਮਾਰ ਕਰਵਾਉਂਦੇ ਹਨ ਅਤੇ ਬੇਸ਼ੁਮਾਰ ਵੱਡੇ ਸੋਅਜ਼ ਕਰਵਾਉਣ ਦਾ ਮਾਣ ਵੀ ਹਾਸਿਲ ਕਰ ਚੁੱਕੇ ਹਨ । ਲੰਮੇਂ ਸਮੇਂ ਬਾਅਦ ਆਸਟ੍ਰੇਲੀਅਨ ਧਰਤੀ ਤੇ ਗਾਇਕੀ ਧਮਾਲਾਂ ਪਾਉਣ ਜਾ ਰਹੇ ਗਾਇਕ ਸਿੰਗਾ ਇਸ ਟੂਰ ਦੌਰਾਨ ਕਈ ਗ੍ਰੈਂਡ ਸ਼ੋਅਜ ਦਾ ਹਿੱਸਾ ਬਣਨਗੇ, ਜੋ ਜਲਦ ਹੀ ਕੰਗਾਰੂਆਂ ਦੇ ਇਸ ਖੂਬਸੂਰਤ ਸ਼ਹਿਰ ਵੱਲ ਰਵਾਨਗੀ ਕਰਨ ਜਾ ਰਹੇ ਹਨ, ਜਿਸ ਦੌਰਾਨ ਗਾਇਕ ਸੈਵੀ ਕੇ ਅਤੇ ਪੈਰੀ ਸਰਪੰਚ ਵੀ ਉਨਾਂ ਨਾਲ ਅਪਣੀ ਸ਼ਾਨਦਾਰ ਮੌਜ਼ੂਦਗੀ ਦਰਜ਼ ਕਰਵਾਉਣਗੇ।
ਵਰਕ-ਫਰੰਟ :ਓਧਰ ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ, ਤਾਂ ਫਿਲਮਾਂ ਦੀ ਬਜਾਏ ਅੱਜ ਕੱਲ੍ਹ ਸਟੇਜ ਸ਼ੋਅਜ਼ ਅਤੇ ਗਾਇਕੀ ਫੀਲਡ ਵਿੱਚ ਹੀ ਵਧ ਮਸ਼ਰੂਫ ਨਜ਼ਰ ਆ ਰਹੇ ਹਨ। ਇਹ ਬਾਕਮਾਲ ਗਾਇਕ, ਜਿਸ ਦਾ ਪ੍ਰਗਟਾਵਾ ਅਉੰਦੇ ਦਿਨੀ ਰਿਲੀਜ਼ ਹੋਣ ਜਾ ਰਹੇ ਕਈ ਸੋਲੋ ਟਰੈਕ ਵੀ ਕਰਵਾਉਣਗੇ, ਜਿੰਨਾਂ ਵਿਚੋਂ ਕੁਝੇਕ ਗਾਣਿਆ ਸਬੰਧਤ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੇਸ਼ ਅਤੇ ਵਿਦੇਸ਼ਾਂ ਦੇ ਵੱਖ-ਵੱਖ ਹਿੱਸਿਆ ਵਿਚ ਤੇਜ਼ੀ ਨਾਲ ਜਾਰੀ ਹੈ। ਪੰਜਾਬੀ ਗਾਇਕੀ ਦੇ ਨਾਲ-ਨਾਲ ਪੰਜਾਬੀ ਸਿਨੇਮਾਂ ਖਿੱਤੇ ਵਿੱਚ ਵੀ ਗਾਹੇ -ਬਗਾਹੇ ਆਪਣੀਆਂ ਬਹੁ ਕਲਾਵਾਂ ਦਾ ਅਹਿਸਾਸ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਨੂੰ ਲਗਾਤਾਰ ਕਰਵਾ ਰਹੇ ਹਨ ਗਾਇਕ ਸਿੰਗਾ, ਜੋ ਅਪਣੇ ਨਵੇਂ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੇ ਸਿਲਸਿਲੇ ਅਧੀਨ ਇੰਨੀ ਦਿਨੀ ਬੈਂਕਾਕ ਪੁੱਜੇ ਹੋਏ ਹਨ। ਇੱਥੇ ਜਾਰੀ ਸ਼ੂਟਿੰਗ ਸ਼ਡਿਊਲ ਵਿਚ ਉਨਾਂ ਨਾਲ ਮਸ਼ਹੂਰ ਮਾਡਲ -ਗਾਇਕਾ ਰਾਵੀ ਕੌਰ ਬਲ ਵੀ ਹਿੱਸਾ ਲੈ ਰਹੀ ਹੈ, ਜਿੰਨਾਂ ਦੋਹਾਂ ਦੀ ਖੂਬਸੂਰਤ ਕਲੋਬਰੇਸ਼ਨ ਅਧੀਨ ਸੱਜਿਆ ਇਹ ਸੰਗ਼ੀਤਕ ਵੀਡੀਓ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।