ਚੰਡੀਗੜ੍ਹ: ਲੋਕ ਗਾਇਕੀ ਦੀ ਪ੍ਰਫੁੱਲਤਾ 'ਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ ਗਾਇਕ ਰਾਜਵੀਰ ਜਵੰਦਾ, ਜਿੰਨ੍ਹਾਂ ਵੱਲੋਂ ਮਿਆਰੀ ਗਾਇਨ ਸ਼ੈਲੀ ਦੇ ਜਾਰੀ ਇਸੇ ਸਿਲਸਿਲੇ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਅਪਣੇ ਵਿਆਹ ਵਿੱਚ', ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਆਰ ਜੇ ਮਿਊਜ਼ਿਕ' ਲੇਬਲ ਅਧੀਨ ਸੰਗੀਤਕ ਲੇਬਲ ਅਧੀਨ 09 ਦਸੰਬਰ ਨੂੰ ਵੱਡੇ ਪੱਧਰ ਉੱਪਰ ਮਿਊਜ਼ਿਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਉਕਤ ਗਾਣੇ ਦੇ ਬੋਲ ਗੁਰਸਾਂਝ ਨੇ ਲਿਖੇ ਹਨ, ਜਦਕਿ ਇਸ ਦਾ ਸੰਗੀਤ ਹੈਮੀ ਮਾਂਗਟ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਪ੍ਰਭਾਵੀ ਸੰਗੀਤਬੱਧਤਾ ਅਧੀਨ ਸੰਜੋਏ ਗਏ ਇਸ ਬੀਟ ਗੀਤ 'ਚ ਆਧੁਨਿਕ ਅਤੇ ਪੁਰਾਤਨ ਸੰਗੀਤ ਦੀ ਸੁਮੇਲਤਾ ਨੂੰ ਖੂਬਸੂਰਤੀ ਨਾਲ ਅੰਜ਼ਾਮ ਦਿੱਤਾ ਗਿਆ ਹੈ।
ਪੁਰਾਣੇ ਸਮਿਆਂ ਤੋਂ ਚਲੇ ਆ ਰਹੇ ਰੀਤੀ ਰਿਵਾਜ਼ਾਂ ਅਤੇ ਪੰਜਾਬੀ ਸੱਭਿਆਚਾਰ ਦੇ ਵੱਖੋ-ਵੱਖਰੇ ਰੰਗਾਂ ਨੂੰ ਮੁੜ ਪ੍ਰਤੀਬਿੰਬ ਕਰਨ ਜਾ ਰਹੇ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ ਹੈ, ਜਿਸ ਵਿੱਚ ਅਸਲ ਪੰਜਾਬ ਦਾ ਵਿਆਹਾਂ ਸਮੇਂ ਰਿਹਾ ਠੇਠ ਮਾਹੌਲ ਵੀ ਵੇਖਣ ਨੂੰ ਮਿਲੇਗਾ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਨਵੇਂ ਗਾਣੇ 'ਦੋ ਨੀਂ ਸੱਜਣਾ' ਨਾਲ ਵੀ ਕਾਫ਼ੀ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ ਇਹ ਹੋਣਹਾਰ ਗਾਇਕ, ਜਿੰਨ੍ਹਾਂ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਉਹ ਥੋੜ੍ਹਾਂ ਪਰ ਚੰਗੇਰਾ ਗਾਉਣਾ ਹੀ ਵਧੇਰੇ ਪਸੰਦ ਕਰਦੇ ਆ ਰਹੇ ਹਨ, ਜਿੰਨ੍ਹਾਂ ਵੱਲੋਂ ਉੱਕਰੀਆਂ ਜਾ ਰਹੀਆਂ ਮਿਆਰੀ ਗਾਇਨ ਲਕੀਰਾ ਦੀ ਬਦੌਲਤ ਹੀ ਸਰੋਤਿਆਂ ਅਤੇ ਦਰਸ਼ਕਾਂ ਦੇ ਮਨਾਂ ਵਿੱਚ ਉਨ੍ਹਾਂ ਪ੍ਰਤੀ ਸਤਿਕਾਰ ਅਤੇ ਪਿਆਰ ਸਨੇਹ ਲਗਾਤਾਰ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ: