ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸੁਰੀਲੇ ਅਤੇ ਬਾਕਮਾਲ ਫਨਕਾਰ ਵਜੋਂ ਆਪਣਾ ਸ਼ੁਮਾਰ ਕਰਵਾਉਂਦੇ ਹਨ ਰਾਏ ਜੁਝਾਰ, ਜੋ ਚੁਣਿੰਦਾ ਗਾਣਿਆਂ ਦੀ ਲੜੀ ਅਧੀਨ ਆਪਣਾ ਨਵਾਂ ਟਰੈਕ 'ਲੀਵ ਮੀ ਅਲੋਨ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਸਦਾ ਬਹਾਰ ਗਾਇਨ ਸ਼ੈਲੀ ਨਾਲ ਸਜਿਆ ਇਹ ਇੱਕ ਹੋਰ ਬਿਹਤਰੀਨ ਗੀਤ 07 ਅਪ੍ਰੈਲ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਗੋਲਡਨ ਕੀ ਇੰਟਰਟੇਨਮੈਂਟ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਇਸ ਟਰੈਕ ਦਾ ਮਿਊਜ਼ਿਕ ਡਾਇਲੈਕਸ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਕੰਪੋਜੀਸ਼ਨ ਪ੍ਰੀਤ ਰਤਗੜ ਅਤੇ ਬੋਲ ਵਿਜੇ ਬਖਲੌਰੀਆ ਦੇ ਹਨ।
ਨਿਰਮਾਤਾ ਵਿਕਾਸ ਪੋਦਾਰ, ਪੁਨੀਤ ਚਾਵਲਾ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸੰਗੀਤਕ ਪ੍ਰੋਜੈਕਟ ਦੇ ਤੇਜਿੰਦਰ ਕਿਸ਼ਨਗੜ੍ਹ ਹਨ, ਜਿੰਨਾਂ ਦੀ ਟੀਮ ਪ੍ਰੋਡੋਕਸ਼ਨ ਟੀਮ ਅਨੁਸਾਰ ਗਾਣੇ ਦੇ ਆਡਿਓ ਦੀ ਤਰ੍ਹਾਂ ਵੀਡੀਓ ਨੂੰ ਵੀ ਉਮਦਾ ਰੂਪ ਦੇਣ ਲਈ ਖਾਸੀ ਮਿਹਨਤ ਕੀਤੀ ਗਈ ਹੈ, ਜਿਸ ਦੇ ਮੱਦੇਨਜ਼ਰ ਮਨਮੋਹਕ ਅਤੇ ਸ਼ਾਨਦਾਰ ਮੁਹਾਂਦਰੇ ਅਧੀਨ ਸਿਰਜੇ ਗਏ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਟੀਮ ਜੇਡੀ ਦੁਆਰਾ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਖੂਬਸੂਰਤੀ ਨਾਲ ਸਿਰਜੇ ਗਏ ਇਸ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਮਾਡਲ ਜੋੜੀ ਸੰਨੀ ਅਬ੍ਰਾਹਮ ਅਤੇ ਸੰਨੀ ਜੰਗੀਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਨਾਲ ਗਾਇਕ ਰਾਏ ਜੁਝਾਰ ਵੀ ਫੀਚਰਿੰਗ ਕਰਦੇ ਨਜ਼ਰੀ ਪੈਣਗੇ।
ਹਾਲ ਹੀ ਵਿੱਚ ਗਾਏ ਅਤੇ ਸਾਹਮਣੇ ਲਿਆਂਦੇ ਆਪਣੇ ਕਈ ਮਕਬੂਲ ਗਾਣਿਆਂ ਨਾਲ ਵੀ ਚਰਚਾ ਦਾ ਕੇਂਦਰ ਬਿੰਦੂ ਬਣਦੇ ਆ ਰਹੇ ਹਨ ਰਾਏ ਜੁਝਾਰ, ਜੋ ਪੜਾਅ ਦਰ ਪੜਾਅ ਪੰਜਾਬੀ ਸਿਨੇਮਾ ਖੇਤਰ ਵੀ ਵਿੱਚ ਵੀ ਆਪਣੀ ਜ਼ਮੀਨ ਤਲਾਸ਼ਣ ਦੀ ਕਵੈਦ ਲਗਾਤਾਰ ਅਪਣਾਉਂਦੇ ਆ ਰਹੇ ਹਨ, ਜਿਸ ਦਾ ਬਾਖੂਬੀ ਇਜ਼ਹਾਰ ਅਤੇ ਅਹਿਸਾਸ ਉਨਾਂ ਦੀਆਂ ਸਮੇਂ ਦਰ ਸਮੇਂ ਰਿਲੀਜ਼ ਹੋਈਆਂ ਕਈ ਫਿਲਮਾਂ ਕਰਵਾ ਚੁੱਕੀਆਂ ਹਨ, ਜਿੰਨਾਂ ਵਿੱਚ 'ਵੀਰਾਂ ਨਾਲ ਸਰਦਾਰੀ', 'ਜਾਨ ਤੋਂ ਪਿਆਰਾ', 'ਦਿਓ ਵਧਾਈਆਂ' ਆਦਿ ਸ਼ਾਮਿਲ ਰਹੀਆਂ ਹਨ ਅਤੇ ਇੰਨਾਂ ਸਭਨਾਂ ਵਿੱਚ ਉਨਾਂ ਵੱਲੋਂ ਨਿਭਾਈਆਂ ਲੀਡਿੰਗ ਅਤੇ ਮਹੱਤਵਪੂਰਣ ਭੂਮਿਕਾਵਾਂ ਨੂੰ ਦਰਸ਼ਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ ਹੈ।
ਦੇਸ਼ ਤੋਂ ਜਿਆਦਾ ਅਮੂਮਨ ਵਿਦੇਸ਼ਾਂ ਵਿੱਚ ਜਿਆਦਾ ਸਰਗਰਮ ਨਜ਼ਰ ਆਉਣ ਵਾਲੇ ਇਸ ਹੋਣਹਾਰ ਗਾਇਕ ਦੇ ਹੁਣ ਤੱਕ ਦੇ ਗਾਇਕੀ ਸਫ਼ਰ ਦੌਰਾਨ ਸੁਪਰ ਹਿੱਟ ਰਹੇ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਭਾਬੀ ਤੇ ਨਨਾਣ', 'ਰੱਬ ਜਿਹੇ', ਮਾਛੀਵਾੜੇ', 'ਘੈਂਟ ਬੰਦੇ', 'ਉੱਚੀ ਉੱਚੀ ਮੰਗ ਲੋਹੜੀਆਂ', 'ਮਸਤ ਮਲੰਗ', 'ਮੇਲਾ' ਆਦਿ ਸ਼ਾਮਿਲ ਰਹੇ ਹਨ।