ਫਰੀਦਕੋਟ:ਪੰਜਾਬੀ ਸੰਗੀਤ ਜਗਤ ਵਿਚ ਧਰੂ ਤਾਰੇ ਵਾਂਗ ਆਪਣੇ ਅਲਹਦਾ ਵਜ਼ੂਦ ਦਾ ਇਜ਼ਹਾਰ ਸਰੋਤਿਆ ਅਤੇ ਦਰਸ਼ਕਾਂ ਨੂੰ ਕਰਵਾ ਰਿਹਾ ਹੈ। ਗਾਇਕ ਆਰ.ਨੇਤ, ਜੋ ਅਪਣਾ ਨਵਾਂ ਟਰੈਕ "ਪੀ.ਐਮ.ਸੀ.ਐਮ ਲੈ' ਕੇ ਸੰਗੀਤ ਪ੍ਰੇਮੀਆਂ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦਾ ਇਹ ਇਕ ਹੋਰ ਚਰਚਿਤ ਗਾਣਾ 29 ਜੂਨ ਨੂੰ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਆਰ ਨੇਤ ਮਿਊਜ਼ਿਕ ਅਤੇ ਰਾਜਚੇਤ ਸ਼ਰਮਾਂ' ਵੱਲੋ ਪ੍ਰਸਤੁਤ ਕੀਤੇ ਜਾ ਰਹੇ ਅਤੇ ਵੱਡੇ ਪੱਧਰ ਉੱਪਰ ਸੰਗ਼ੀਤਕ ਮਾਰਕੀਟ ਵਿਚ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਨੂੰ ਆਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਨਾਂ ਵੀ ਆਰ.ਨੇਤ ਨੇ ਖੁਦ ਕੀਤੀ ਹੈ।
ਪੰਜਾਬੀਆਂ ਦੇ ਖੁੱਲੇ ਡੁੱਲੇ ਸੁਭਾਅ ਅਤੇ ਅੜਬਪੁਣੇ ਦੀ ਤਰਜ਼ਮਾਨੀ ਕਰਦੇ ਮੈਡ ਮਿਕਸ ਵੱਲੋ ਸੰਗ਼ੀਤਬਧ ਕੀਤੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਬਸੰਤ ਕ੍ਰਿਏਸ਼ਨਜ ਦੁਆਰਾ ਕੀਤੀ ਗਈ ਹੈ, ਜਿੰਨਾਂ ਅਨੁਸਾਰ ਆਹਲਾ ਤਕਨੀਕੀ ਮਾਪਦੰਢਾਂ ਅਧੀਨ ਵਿਦੇਸ਼ਾਂ ਦੀਆਂ ਮਨਮੋਹਕ ਲੋਕੋਸ਼ਨਜ ਉਪਰ ਫ਼ਿਲਮਾਏ ਗਏ ਉਕਤ ਗਾਣੇ ਸਬੰਧਿਤ ਮਿਊਜ਼ਿਕ ਵੀਡੀਓ ਨੂੰ ਹੋਰ ਚਾਰ ਚੰਨ ਲਾਉਣ ਵਿਚ ਹਿਮਾਨੀ ਦਵੇ ਅਤੇ ਜਸਕਰਨ ਗਰੇਵਾਲ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਗਈ ਹੈ।
ਸਤਕਰਨਵੀਰ ਸਿੰਘ ਖੋਸਾ ਅਤੇ ਵਿਰਵਿੰਦਰ ਸਿੰਘ ਕਾਕੂ ਦੀ ਸੁਚੱਜੀ ਰਹਿਨੁਮਾਈ ਅਤੇ ਸੰਯੋਜਨ ਅਧੀਨ ਤਿਆਰ ਕੀਤੇ ਗਏ ਇਸ ਗਾਣੇ ਨੂੰ ਖੂਬਸੂਰਤ ਅਤੇ ਪ੍ਰਭਾਵੀ ਰੂਪ ਦੇਣ ਵਿਚ ਅਰਵਿੰਦਰ ਖੋਸਾ ਅਤੇ ਅਰਸ਼ਦੀਪ ਸਿੰਘ ਢਿੱਲੋ ਵੱਲੋ ਵੀ ਖਾਸੇ ਸੰਗੀਤਕ ਤਰੱਦਦ ਕੀਤੇ ਗਏ ਹਨ, ਜਿੰਨਾਂ ਦੀ ਟੀਮ ਅਨੁਸਾਰ ਗਾਇਕ ਆਰ ਨੇਤ ਦੇ ਹੁਣ ਤੱਕ ਰਿਲੀਜ਼ ਹੋਏ ਗਾਣਿਆ ਤੋਂ ਇਕਦਮ ਹਟਵੀ ਸੰਗੀਤਕ ਸ਼ੈਲੀ ਅਧੀਨ ਸਿਰਜਿਆ ਗਿਆ ਹੈ। ਜੋ ਸੁਣਨ ਅਤੇ ਵੇਖਣ ਵਾਲਿਆ ਨੂੰ ਪਸੰਦ ਆਵੇਗਾ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕੁਝ ਗਾਣਿਆ ਨੂੰ ਲੈ ਕੇ ਵੀ ਖਾਸੀ ਚਰਚਾ ਦਾ ਕੇਂਦਰ ਬਿੰਦੂ ਰਹੇ ਹਨ ਇਹ ਬਾਕਮਾਲ ਗਾਇਕ, ਜਿੰਨਾਂ ਦੀ ਹਾਲੀਆ ਦਿਨੀ ਸਾਹਮਣੇ ਆਏ ਗਾਣਿਆ ਵਿਚ 'ਰਗੜੇ', 'ਮਾਂ', 'ਬੁੱਝ ਪਤਲੋ', 'ਕਿੰਨਾਂ ਪਿਆਰ ਕਰਾਂ', 'ਵਾਕ ਟਾਕ' ਆਦਿ ਸ਼ੁਮਾਰ ਰਹੇ ਹਨ, ਜਿੰਨਾਂ ਨੂੰ ਉਨਾਂ ਦੇ ਚਾਹੁਣ ਵਾਲਿਆ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਹੈ।