ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ 'ਚ ਦੁਆਬਈ ਗਾਇਕਾਂ ਨੇ ਅਪਣੀ ਧਾਕ ਦਹਾਕਿਆਂ ਤੋਂ ਕਾਇਮ ਰੱਖੀ ਹੋਈ ਹੈ, ਜਿੰਨਾਂ ਦੀ ਹੀ ਲੜੀ ਨੂੰ ਮਾਣਮੱਤੇ ਅਯਾਮ ਦੇ ਰਹੇ ਹਨ ਗਾਇਕ ਬਲਰਾਜ, ਜੋ ਅਪਣਾ ਨਵਾਂ ਗਾਣਾ 'ਵੇ ਮਾਹੀਆ' ਲੈ ਕੇ ਸੰਗੀਤ ਪ੍ਰੇਮੀਆਂ ਸਨਮੁੱਖ ਹੋ ਰਹੇ ਹਨ , ਜਿਸ ਨੂੰ ਉਨਾਂ ਵੱਲੋ ਜਲਦ ਹੀ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ। 'ਰਮਨ ਕੁਮਾਰ ਅਤੇ ਹੋਟ ਸ਼ੋਟ ਮਿਊਜ਼ਿਕ' ਵੱਲੋ ਪ੍ਰਸਤੁਤ ਕੀਤੇ ਜਾ ਰਹੇ ਇਸ ਖੂਬਸੂਰਤ ਗਾਣੇ ਦਾ ਸੰਗੀਤ ਜੀ. ਗੁਰੀ ਦੁਆਰਾ ਤਿਆਰ ਕੀਤਾ ਗਿਆ ਹੈ।
ਗੀਤ ਬਾਰੇ ਹੋਰ ਜਾਣਕਾਰੀ :ਦੂਜੇ ਪਾਸੇ, ਗੀਤ ਦੇ ਬੋਲ ਸਿੰਘ ਜੀਤ ਨੇ ਰਚੇ ਹਨ, ਜਿੰਨਾਂ ਵੱਲੋ ਮਨ ਨੂੰ ਛੂਹ ਲੈਣ ਵਾਲੇ ਅਲਫਾਜ਼ਾਂ ਅਧੀਨ ਸਿਰਜੇ ਗਏ ਉਕਤ ਗਾਣੇ ਦਾ ਸੰਗੀਤਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਮਨੀ ਸ਼ੇਰਗਿੱਲ ਨੇ ਕੀਤੀ ਹੈ, ਜੋ ਇਸ ਤੋਂ ਪਹਿਲਾ ਵੀ ਕਈ ਸਫਲ ਮਿਊਜ਼ਿਕ ਵੀਡੀਓਜ਼ ਨਾਲ ਜੁੜੇ ਰਹੇ ਹਨ। ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗਾਣੇ ਦੇ ਨਿਰਮਾਤਾ ਰਮਨ ਕੁਮਾਰ ਰਮੀ, ਲੇਬਲ ਮੈਨੇਜਰ ਗੋਰੂ ਡੋਗਰਾ ਹਨ , ਜਿਨ੍ਹਾਂ ਵੱਲੋ ਉਚ ਪੱਧਰੀ ਸੰਗ਼ੀਤਕ ਮਾਪਦੰਢਾਂ ਅਧੀਨ ਤਿਆਰ ਕੀਤੇ ਗਏ ਉਕਤ ਗਾਣੇ ਸਬੰਧਿਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿਚ ਮਾਡਲ ਜੋੜੀ ਭਵਦੀਪ ਰੋਮਾਣਾ ਅਤੇ ਕਾਸ਼ਿਕਾ ਸਿਸੋਦਿਆ ਵੱਲੋ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ।