ਪੰਜਾਬ

punjab

ETV Bharat / entertainment

ਜਗਜੀਤ ਸਿੰਘ ਡੱਲੇਵਾਲ ਦੀ ਖਰਾਬ ਸਿਹਤ ਉਤੇ ਬੋਲੀ ਇਹ ਪੰਜਾਬੀ ਗਾਇਕਾ, ਕਿਹਾ-ਕੱਲ੍ਹ ਨੂੰ ਪਛਤਾਵਾ ਨਾ... - AMAN ROZI

ਮਰਨ ਵਰਤ ਉਤੇ ਬੈਠੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਕਈ ਪੰਜਾਬੀ ਸਿਤਾਰੇ ਲਗਾਤਾਰ ਡੱਲੇਵਾਲ ਨੂੰ ਮਿਲਣ ਪਹੁੰਚ ਰਹੇ ਹਨ।

Aman Rozi On Jagjit Singh Dallewal
Aman Rozi On Jagjit Singh Dallewal (Facebook @Aman Rozi)

By ETV Bharat Entertainment Team

Published : 11 hours ago

ਚੰਡੀਗੜ੍ਹ:26 ਨਵੰਬਰ ਤੋਂ ਮਰਨ ਵਰਤ ਉਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਕਾਫੀ ਖਰਾਬ ਹੁੰਦੀ ਨਜ਼ਰੀ ਪੈ ਰਹੀ ਹੈ, ਬੀਤੇ ਦਿਨ ਉਹ ਅਚਾਨਕ ਬੇਹੋਸ਼ ਹੋ ਗਏ ਸਨ, ਇਸ ਤੋਂ ਇਲਾਵਾ ਉਨ੍ਹਾਂ ਨੂੰ ਉਲਟੀਆਂ ਵੀ ਲੱਗ ਗਈਆਂ ਸਨ। ਹੁਣ ਇਸ ਕਿਸਾਨੀ ਲੜਾਈ ਵਿੱਚ ਲਗਾਤਾਰ ਪੰਜਾਬੀ ਗਾਇਕ ਆਪਣਾ ਹਿੱਸਾ ਪਾ ਰਹੇ ਹਨ ਅਤੇ ਲੋਕਾਂ ਨੂੰ ਇਸ ਧਰਨੇ ਵਿੱਚ ਪਹੁੰਚਣ ਦੀ ਅਪੀਲ ਕਰ ਰਹੇ ਹਨ।

ਇਸ ਲੜੀ ਤਹਿਤ ਹਾਲ ਹੀ ਵਿੱਚ ਪੰਜਾਬੀ ਗਾਇਕਾ ਅਮਨ ਰੋਜ਼ੀ ਖਨੌਰੀ ਬਾਰਡਰ ਉਤੇ ਪਹੁੰਚੀ, ਜਿੱਥੋਂ ਉਸ ਨੇ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਸਭ ਨੂੰ ਉੱਥੇ ਪਹੁੰਚਣ ਦੀ ਅਪੀਲ ਵੀ ਕੀਤੀ। ਇੰਸਟਾਗ੍ਰਾਮ ਉਤੇ ਪੋਸਟ ਸਾਂਝੀ ਕਰਦੇ ਹੋਏ ਗਾਇਕਾ ਨੇ ਲਿਖਿਆ, 'ਪੰਜਾਬੀਓ ਅੱਜ ਕਿਸਾਨੀ ਧਰਨੇ ਉਤੇ ਜਾ ਕੇ ਬਾਪੂ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲਕੇ ਮਨ ਬਹੁਤ ਭਾਵੁਕ ਹੋਇਆ, ਅੱਜ ਲੋੜ ਆ ਸਾਨੂੰ ਸਾਰਿਆਂ ਨੂੰ ਬਾਪੂ ਜੀ ਦਾ ਸਾਥ ਦੇਣ ਦੀ ਆਓ ਹੁਣ ਅਸੀਂ ਘਰਾਂ ਚੋਂ ਨਿੱਕਲੀਏ, ਕਿਸਾਨੀ ਅੰਦੋਲਨ ਦਾ ਸਾਥ ਦਈਏ, ਬੇਨਤੀ ਹੈ ਸਾਰੇ ਖਨੌਰੀ ਬਾਰਡਰ ਪਹੁੰਚੋ, ਕਿਤੇ ਕੱਲ੍ਹ ਨੂੰ ਪਛਤਾਵਾ ਨਾ ਰਹਿ ਜਾਵੇ।'

ਇਸ ਤੋਂ ਇਲਾਵਾ ਗਾਇਕਾ ਨੇ ਇੱਕ ਪੋਸਟਰ ਸਾਂਝਾ ਕੀਤਾ ਅਤੇ ਲਿਖਿਆ, 'ਡੱਲੇਵਾਲ ਦੀ ਜਾਨ ਬਚਾਉਣ ਲਈ ਪਹੁੰਚੋ, ਜੇ ਨਹੀਂ ਜਾ ਸਕਦੇ ਹਾਂ ਵੱਧ ਤੋਂ ਵੱਧ ਸ਼ੇਅਰ ਕਰੋ, ਜਗਜੀਤ ਸਿੰਘ ਡੱਲੇਵਾਲ ਨੂੰ ਅੱਜ ਤੁਹਾਡੀ ਲੋੜ ਹੈ।' ਹੁਣ ਇਸ ਪੋਸਟ ਉਤੇ ਯੂਜ਼ਰਸ ਵੀ ਆਪਣੀ ਆਪਣੀ ਰਾਏ ਸਾਂਝੀ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇਸ ਦੌਰਾਨ ਜੇਕਰ ਧਰਨੇ ਦੀ ਗੱਲ ਕਰੀਏ ਤਾਂ ਲਗਭਗ 10 ਮਹੀਨਿਆਂ ਤੋਂ ਚੱਲੇ ਆ ਰਹੇ ਇਸ ਕਿਸਾਨ ਧਰਨੇ ਦੀਆਂ ਤਾਰਾਂ ਸਾਲ 2020 ਵਿੱਚ ਚੱਲੇ ਕਿਸਾਨੀ ਧਰਨੇ ਨਾਲ ਜੁੜਦੀਆਂ ਹਨ।

ਇਹ ਵੀ ਪੜ੍ਹੋ:

ABOUT THE AUTHOR

...view details