ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਚਰਚਿਤ ਪੰਜਾਬੀ ਫਿਲਮ 'ਪ੍ਰਾਹੁਣਾ 2', ਲੀਡ 'ਚ ਨਜ਼ਰ ਆਵੇਗੀ ਇਹ ਜੋੜੀ - Punjabi movie Parahuna 2

Parahuna 2: ਹਾਲ ਹੀ ਵਿੱਚ ਇੱਕ ਨਵੀਂ ਪੰਜਾਬੀ ਫਿਲਮ 'ਪ੍ਰਾਹੁਣਾ 2' ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਪਹਿਲਾਂ ਪੋਸਟਰ ਵੀ ਰਿਲੀਜ਼ ਹੋ ਗਿਆ ਹੈ।

Punjabi movie Parahuna 2
Punjabi movie Parahuna 2

By ETV Bharat Entertainment Team

Published : Feb 28, 2024, 11:03 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਲਈ ਇਹ ਸਾਲ ਕਈ ਪੱਖੋ ਵੰਨ-ਸਵੰਨਤਾ ਨਾਲ ਭਰਿਆ ਸਾਬਿਤ ਹੋਣ ਜਾ ਰਿਹਾ ਹੈ, ਜਿਸ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਹੈ ਬਹੁ-ਚਰਚਿਤ ਸੀਕਵਲ ਫਿਲਮ 'ਪ੍ਰਾਹੁਣਾ 2', ਜਿਸ ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ ਅਗਲੇ ਮਹੀਨੇ 29 ਮਾਰਚ ਨੂੰ ਦੇਸ਼-ਵਿਦੇਸ਼ ਦੇ ਸਿਨੇਮਾ ਘਰਾਂ ਵਿੱਚ ਦਸਤਕ ਦੇਵੇਗੀ।

'ਦਾਰਾ ਫਿਲਮਜ਼', 'ਬਨਵੈਤ ਫਿਲਮਜ਼' ਅਤੇ 'ਹਿਊਮਨ ਮੋਸ਼ਨ ਪਿਕਚਰਜ਼' ਦੇ ਬੈਨਰਜ਼ ਅਤੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਇਸ ਫਿਲਮ ਵਿੱਚ ਰਣਜੀਤ ਬਾਵਾ ਅਤੇ ਅਦਿਤੀ ਸ਼ਰਮਾ ਲੀਡ ਜੋੜੀ ਦੇ ਤੌਰ 'ਤੇ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਓਸ਼ਿਨ ਬਰਾੜ, ਬਦਰ ਖਾਨ, ਫੈਤ ਟਰਵੇ, ਤਾਰਾ ਸੁਮੇਰ, ਗੁਰਪ੍ਰੀਤ ਘੁੱਗੀ ਆਦਿ ਵੀ ਮਹੱਤਵਪੂਰਨ ਕਿਰਦਾਰਾਂ 'ਚ ਵਿਖਾਈ ਦੇਣਗੇ।

ਸਾਲ 2018 ਵਿੱਚ ਆਈ ਅਤੇ ਸੁਪਰ ਡੁਪਰ ਹਿੱਟ ਰਹੀ 'ਪ੍ਰਾਹੁਣਾ' ਦੇ ਸੀਕਵਲ ਵਜੋਂ ਸਾਹਮਣੇ ਲਿਆਂਦੀ ਜਾ ਰਹੀ ਉਕਤ ਫਿਲਮ ਵਿੱਚ ਕੁਲਵਿੰਦਰ ਬਿੱਲਾ ਅਤੇ ਵਾਮਿਕਾ ਗੱਬੀ ਵੱਲੋਂ ਲੀਡਿੰਗ ਕਿਰਦਾਰ ਪਲੇ ਕੀਤੇ ਗਏ ਸਨ, ਜਿੰਨਾਂ ਦੀ ਉਸ ਫਿਲਮ ਦਾ ਨਿਰਦੇਸ਼ਨ ਅੰਮ੍ਰਿਤ ਰਾਜ ਚੱਢਾ ਅਤੇ ਮੋਹਿਤ ਬਨਵੈਤ ਦੁਆਰਾ ਕੀਤਾ ਗਿਆ ਸੀ, ਜਦਕਿ ਇਸ ਸੀਕਵਲ ਦੀ ਨਿਰਦੇਸ਼ਨ ਕਮਾਂਡ ਸ਼ਿਤਿਜ਼ ਚੌਧਰੀ ਨੇ ਸੰਭਾਲੀ ਹੈ, ਜੋ ਇਸ ਤੋਂ ਪਹਿਲਾਂ ਕਈ ਸ਼ਾਨਦਾਰ ਅਤੇ ਸਫਲ ਫਿਲਮਾਂ ਨਿਰਦੇਸ਼ਿਤ ਚੁੱਕੇ ਹਨ।

ਯੂਨਾਈਟਡ ਕਿੰਗਡਮ ਦੀਆਂ ਵੱਖ-ਵੱਖ ਅਤੇ ਮਨਮੋਹਕ ਲੋਕੇਸ਼ਨਜ਼ ਉਪਰ ਸ਼ੂਟ ਕੀਤੀ ਗਈ ਸੀ ਇਸ ਸੀਕਵਲ ਫਿਲਮ ਦਾ ਮਿਊਜ਼ਿਕ ਦੇਸੀ ਕਰਿਊ, ਜੱਗੀ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਬੋਲ ਡੀ ਹਰਪ ਵੱਲੋਂ ਲਿਖੇ ਗਏ ਹਨ ਅਤੇ ਕੈਮਰਾਮੈਨ ਵਜੋਂ ਜਿੰਮੇਵਾਰੀਆਂ ਅਜਾਇਨ ਵਿਨਸੈਟ ਵੱਲੋਂ ਨਿਭਾਈਆਂ ਗਈਆਂ ਹਨ, ਜਿੰਨਾਂ ਦੀ ਸ਼ਾਨਦਾਰ ਫੋਟੋਗ੍ਰਾਫ਼ਰੀ ਇਸ ਫਿਲਮ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਵੇਗੀ।

'ਵਾਈਟ ਹਿੱਲ' ਵੱਲੋਂ ਵਰਲਡ ਵਾਈਡ ਡਿਸਟਰੀਬਿਊਸ਼ਨ ਕੀਤੀ ਜਾ ਰਹੀ ਇਸ ਕਾਮੇਡੀ-ਡਰਾਮਾ ਫਿਲਮ ਵਿੱਚ ਲੰਦਨ ਅਤੇ ਲਹਿੰਦੇ ਪੰਜਾਬ ਦੇ ਕਈ ਮੰਝੇ ਹੋਏ ਚਿਹਰੇ ਵੀ ਅਹਿਮ ਭੂਮਿਕਾਵਾਂ ਅਦਾ ਕਰਦੇ ਨਜ਼ਰੀ ਆਉਣਗੇ।

ਓਧਰ ਜੇਕਰ ਇਸ ਫਿਲਮ ਵਿੱਚ ਗਾਇਕ-ਅਦਾਕਾਰ ਰਣਜੀਤ ਬਾਵਾ ਵੱਲੋਂ ਨਿਭਾਏ ਜਾ ਰਹੇ ਕਿਰਦਾਰ ਬਾਰੇ ਗੱਲ ਕੀਤੀ ਜਾਵੇ ਤਾਂ ਆਪਣੀਆਂ ਪਹਿਲੀਆਂ ਫਿਲਮਾਂ ਦੀ ਤਰ੍ਹਾਂ ਇਸ ਵਿੱਚ ਵੀ ਉਹ ਆਪਣੇ ਜਾਣੇ ਪਛਾਣੇ ਅੰਦਾਜ਼ ਵਿੱਚ ਦਰਸ਼ਕਾਂ ਨੂੰ ਗੁਦਗੁਦਾਉਂਦੇ ਨਜ਼ਰ ਆਉਣਗੇ, ਜਿੰਨਾਂ ਤੋਂ ਇਲਾਵਾ ਅਦਾਕਾਰਾ ਓਸ਼ਿਨ ਬਰਾੜ ਵੀ ਇਸ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ, ਜੋ ਲੰਮੇਂ ਸਮੇਂ ਬਾਅਦ ਇਸ ਫਿਲਮ ਦੁਆਰਾ ਪੰਜਾਬੀ ਸਿਨੇਮਾ ਖੇਤਰ ਵਿੱਚ ਸ਼ਾਨਦਾਰ ਵਾਪਸੀ ਕਰਨ ਜਾ ਰਹੀ ਹੈ।

ABOUT THE AUTHOR

...view details