ਪੰਜਾਬ

punjab

ETV Bharat / entertainment

ਇੱਕ ਫਿਲਮ ਲਈ ਇੰਨੇ ਕਰੋੜ ਲੈਂਦੇ ਨੇ ਨੀਰੂ ਬਾਜਵਾ-ਦਿਲਜੀਤ ਦੁਸਾਂਝ ਸਣੇ ਇਹ ਸਿਤਾਰੇ, ਬਾਲੀਵੁੱਡ ਵਾਲਿਆਂ ਨੂੰ ਦਿੰਦੇ ਨੇ ਮਾਤ

ਇੱਥੇ ਅਸੀਂ ਬਾਲੀਵੁੱਡ ਸਿਤਾਰਿਆਂ ਨੂੰ ਫੀਸ ਪੱਖੋਂ ਮਾਤ ਦੇ ਰਹੇ ਕੁੱਝ ਪੰਜਾਬੀ ਸਿਤਾਰਿਆਂ ਦੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਕਈ ਵੱਡੇ ਨਾਂਅ ਸ਼ਾਮਲ ਹਨ।

Punjabi cinema
Punjabi cinema stars move towards beating Bollywood stars in terms of Movie fee (instagram+ETV BHARAT)

By ETV Bharat Entertainment Team

Published : 5 hours ago

ਚੰਡੀਗੜ੍ਹ:ਗਲੋਬਲੀ ਆਧਾਰ ਕਾਇਮ ਕਰਦੇ ਜਾ ਰਹੇ ਪੰਜਾਬੀ ਸਿਨੇਮਾ ਦਾ ਦਾਇਰਾ ਜਿੱਥੇ ਦਿਨ-ਬ-ਦਿਨ ਹੋਰ ਵਿਸ਼ਾਲ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ, ਉੱਥੇ ਇਸ ਨਾਲ ਜੁੜੇ ਕੁਝ ਚਿਹਰੇ ਵੀ ਕਮਾਈ ਪੱਖੋਂ ਬਾਲੀਵੁੱਡ ਸਿਤਾਰਿਆਂ ਨੂੰ ਮਾਤ ਦੇਣ ਵੱਲ ਵੱਧ ਰਹੇ ਹਨ।

ਹਾਲ ਹੀ ਦੇ ਕੁਝ ਕੁ ਸਾਲਾਂ ਦੌਰਾਨ ਹੀ ਅਪਣੀ ਨੈੱਟਵਰਥ ਵਿੱਚ ਚੌਖਾ ਵਾਧਾ ਦਰਜ ਕਰਵਾਉਣ ਦੇ ਨਾਲ-ਨਾਲ ਅਪਣੀ ਕਾਰਜਸ਼ੀਲਤਾ ਨੂੰ ਵਿਸਥਾਰ ਦੇ ਰਹੇ ਪਾਲੀਵੁੱਡ ਨਾਲ ਜੁੜੇ ਅਜਿਹੇ ਹੀ ਕੁਝ ਮੋਹਰੀ ਕਤਾਰ ਸਟਾਰਜ਼ ਵੱਲ ਆਓ ਮਾਰਦੇ ਹਾਂ ਇੱਕ ਝਾਤ:

ਦਿਲਜੀਤ ਦੁਸਾਂਝ

ਹਿੰਦੀ-ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਵਿੱਚ ਅੱਜਕੱਲ੍ਹ ਸਿਖਰਾਂ ਛੂਹ ਰਹੇ ਹਨ ਦਿਲਜੀਤ ਦੁਸਾਂਝ, ਜਿੰਨ੍ਹਾਂ ਦੀ ਕੁਝ ਕੁ ਸਾਲ ਪਹਿਲਾਂ ਮਹਿਜ਼ ਗਾਣਿਆ ਅਤੇ ਪੰਜਾਬ ਸਿਨੇਮਾ ਤੱਕ ਸੀਮਿਤ ਰਹੀ ਕਾਰਜਸ਼ੀਲਤਾ ਹੁਣ ਹੱਦਾਂ ਅਤੇ ਸਰਹੱਦਾਂ ਪਾਰ ਕਰਦੀ ਜਾ ਰਹੀ ਹੈ, ਜਿਸ ਨਾਲ ਇੰਟਰਨੈਸ਼ਨਲ ਪੱਧਰ ਉੱਪਰ ਅਪਣੇ ਸ਼ਾਨਦਾਰ ਰੁਤਬੇ ਦਾ ਇਜ਼ਹਾਰ ਕਰਵਾ ਰਹੇ ਇਸ ਦੇਸੀ ਰੌਕ ਸਟਾਰ ਦੀ ਪ੍ਰੋਫੈਸ਼ਨਲ ਆਮਦਨ ਵਿੱਚ ਵੀ ਪਹਿਲਾਂ ਨਾਲੋਂ ਚੌਗੁਣਾ ਵਾਧਾ ਹੋਇਆ ਹੈ, ਜਿੰਨ੍ਹਾਂ ਦੀ ਪ੍ਰਤੀ ਪੰਜਾਬੀ ਫਿਲਮ ਫੀਸ ਅੰਦਾਜ਼ਨ (12 ਤੋਂ 15 ਕਰੋੜ) ਹਿੰਦੀ ਫਿਲਮ ਫੀਸ (ਅੰਦਾਜ਼ਨ 20 ਤੋਂ 25 ਕਰੋੜ) ਤੱਕ ਪਹੁੰਚ ਚੁੱਕੀ ਹੈ, ਉਥੇ ਇੰਟਰਨੈਸ਼ਨਲ ਸਟੇਜ ਸ਼ੋਅਜ਼ ਲਈ ਵੀ ਉਨ੍ਹਾਂ ਦੀ ਪ੍ਰਤੀ ਸ਼ੋਅ ਫੀਸ ਅੰਦਾਜ਼ਨ ਇੱਕ ਕਰੋੜ ਦਾ ਅੰਕੜਾ ਪਾਰ ਚੁੱਕੀ ਹੈ, ਜਿਸ ਤੋਂ ਇਲਾਵਾ ਵੱਖ-ਵੱਖ ਇੰਡਰੋਸਮੈਂਟ ਲਈ ਮਹਿੰਗੇ ਹੋ ਚੁੱਕੇ ਭਾਅ ਦੇ ਬਾਵਜੂਦ ਵੱਧ ਰਹੀ ਮੰਗ ਤੋਂ ਉਨ੍ਹਾਂ ਦੀ ਨੈੱਟਵਰਥ ਦਾ ਅੰਦਾਜ਼ਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਗਿੱਪੀ ਗਰੇਵਾਲ

ਪਾਲੀਵੁੱਡ ਦੇ ਉੱਚਕੋਟੀ ਸਟਾਰ ਹੋਣ ਦੇ ਨਾਲ-ਨਾਲ ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਵੀ ਇੰਨੀਂ ਦਿਨੀਂ ਅਪਣਾ ਅਧਾਰ ਦਾਇਰਾ ਕਾਫੀ ਵਿਸ਼ਾਲ ਕਰ ਚੁੱਕੇ ਹਨ ਗਿੱਪੀ ਗਰੇਵਾਲ, ਜਿੰਨ੍ਹਾਂ ਦੀ ਪ੍ਰੋਫੈਸ਼ਨਲ ਆਮਦਨ ਵਿੱਚ ਪਿਛਲੇ ਕੁਝ ਕੁ ਸਾਲਾਂ ਦੌਰਾਨ ਹੀ ਚੌਗੁਣਾ ਵਾਧਾ ਹੋਇਆ ਹੈ, ਜਿਸ ਦੇ ਥੋੜੇ ਜਿਹੇ ਵਿਸਥਾਰ ਵੱਲ ਜਾਈਏ ਤਾਂ ਕਿਸੇ ਸਮੇਂ ਅੰਦਾਜ਼ਨ (3 ਤੋਂ 4 ਕਰੋੜ) ਪ੍ਰਤੀ ਫਿਲਮ ਫੀਸ ਚਾਰਜ ਕਰਨ ਵਾਲੇ ਇਹ ਡੈਸ਼ਿੰਗ ਐਕਟਰ ਅੱਜ (6 ਤੋਂ 8 ਕਰੋੜ) ਤੱਕ ਪਹੁੰਚ ਚੁੱਕੇ ਹਨ, ਜਿਸ ਤੋਂ ਇਲਾਵਾ ਉਨ੍ਹਾਂ ਦਾ ਘਰੇਲੂ ਫਿਲਮ ਨਿਰਮਾਣ ਹਾਊਸ ਹੰਬਲ ਮੋਸ਼ਨ ਪਿਕਚਰਜ਼ ਵੀ ਕਮਾਈ ਦੇ ਮਾਮਲੇ ਵਿੱਚ ਲਗਾਤਾਰ ਉਛਾਲ ਭਰ ਰਿਹਾ ਹੈ, ਜਿਸ ਵੱਲੋਂ ਬਣਾਈਆਂ ਗਈਆਂ 'ਕੈਰੀ ਆਨ ਜੱਟਾ 3', 'ਵਾਰਨਿੰਗ 2', 'ਸ਼ਿੰਦਾ ਸ਼ਿੰਦਾ ਨੋ ਪਾਪਾ', 'ਅਰਦਾਸ ਸਰਬੱਤ ਦੇ ਭਲੇ' ਦੀ ਬਹੁ-ਕਰੋੜੀ ਕਾਰੋਬਾਰ ਕਰਨ ਵਿੱਚ ਸਫ਼ਲ ਰਹੀਆਂ ਹਨ, ਜਦਕਿ ਉਨ੍ਹਾਂ ਦੇ ਖੁਦ ਹੀਰੋ ਹੋਣ ਕਾਰਨ ਲਾਗਤ ਪੱਖੋਂ ਵੀ ਇੰਨ੍ਹਾਂ ਦਾ ਖਰਚਾ 10 ਕਰੋੜ ਪ੍ਰਤੀ ਫਿਲਮ ਤੋਂ ਜਿਆਦਾ ਨਹੀਂ ਮੰਨਿਆ ਜਾ ਸਕਦਾ। ਜ਼ਿਕਰਯੋਗ ਇਹ ਵੀ ਹੈ ਕਿ ਗਿੱਪੀ ਗਰੇਵਾਲ ਦੀ ਕਾਰੋਬਾਰੀ ਸਮਝ ਵੀ ਕਮਾਲ ਦੀ ਹੈ, ਜੋ ਆਪਣੀਆਂ ਫਿਲਮਾਂ ਨੂੰ ਬਾਲੀਵੁੱਡ ਤੋਂ ਲੈ ਕੇ ਇੰਟਰਨੈਸ਼ਨਲ ਪੱਧਰ ਤੱਕ ਨਵੇਂ ਅਯਾਮ ਦੇਣ ਵਿੱਚ ਪੂਰੇ ਮੁਹਾਰਤ ਹਾਸਿਲ ਕਰ ਚੁੱਕੇ ਹਨ, ਜਿਸ ਦੇ ਮੱਦੇਨਜ਼ਰ ਹੀ ਉਨ੍ਹਾਂ ਦੀ ਬਣੀ ਗਲੋਬਲੀ ਹਾਈਪ ਕਾਰਨ ਹੀ ਬਾਲੀਵੁੱਡ ਦੇ 'ਪਨੋਰਮਾ ਸਟੂਡਿਓਜ', 'ਟਿਪਸ ਫਿਲਮਜ਼', 'ਹਰਮਨ ਬਾਵੇਜਾ' ਫਿਲਮਜ਼ ਜਿਹੇ ਕਈ ਵੱਡੇ ਪ੍ਰੋਡੋਕਸ਼ਨ ਹਾਊਸ ਉਨ੍ਹਾਂ ਦੀ ਫਿਲਮਾਂ ਵਿੱਚ ਵੱਧ ਚੜ੍ਹ ਕੇ ਨਿਰਮਾਣ ਐਸੋਸੀਏਸ਼ਨ ਕਰ ਰਹੇ ਹਨ, ਜਿਸ ਨੂੰ ਗਿੱਪੀ ਗਰੇਵਾਲ ਦੀ ਵੱਡੀ ਉਪਲੱਬਧੀ ਵਜੋਂ ਵੀ ਤਾਂ ਮੰਨਿਆ ਜਾ ਹੀ ਸਕਦਾ ਹੈ, ਨਾਲ ਹੀ ਇਹ ਗਜ਼ਬ ਸੂਝ ਬੂਝ ਆਮਦਨ ਪੱਖੋਂ ਵੀ ਉਨਾਂ ਲਈ ਸੋਨੇ ਉਤੇ ਸੁਹਾਗੇ ਵਾਂਗ ਸਾਬਿਤ ਹੋ ਰਹੀ ਹੈ।

ਸਰਗੁਣ ਮਹਿਤਾ

ਟੈਲੀਵਿਜ਼ਨ ਦੀ ਦੁਨੀਆਂ ਵਿੱਚ ਮਿਲੇ ਜੁਲੇ ਰਹੇ ਦਰਸ਼ਕ ਹੁੰਗਾਰੇ ਬਾਅਦ ਸਾਲ 2015 ਵਿੱਚ ਆਈ 'ਅੰਗਰੇਜ਼' ਨਾਲ ਪੰਜਾਬੀ ਸਿਨੇਮਾ ਦਾ ਰੁਖ਼ ਕਰਨ ਵਾਲੀ ਅਦਾਕਾਰਾ ਸਰਗੁਣ ਮਹਿਤਾ ਵੀ ਕਮਾਈ ਦੇ ਲਿਹਾਜ਼ ਨਾਲ ਪੰਜਾਬੀ ਸਿਨੇਮਾ ਸਿਤਾਰਿਆਂ ਵਿੱਚ ਅੱਜ ਟੌਪ ਪੁਜੀਸ਼ਨ ਹਾਸਲ ਕਰਦੀ ਜਾ ਰਹੀ ਹੈ, ਜੋ ਅਦਾਕਾਰੀ ਦੇ ਨਾਲ-ਨਾਲ ਨਿਰਮਾਤਾ ਦੇ ਤੌਰ ਉਤੇ ਵੀ ਅਪਣਾ ਅਧਾਰ ਦਾਇਰਾ ਕਾਫ਼ੀ ਵਿਸ਼ਾਲ ਕਰ ਚੁੱਕੀ ਹੈ। ਦਹਾਕਾ ਕੁ ਪਹਿਲਾਂ ਮਹਿਜ਼ 30 ਲੱਖ ਅੰਦਾਜ਼ਨ ਦੇ ਆਸਪਾਸ ਫੀਸ ਚਾਰਜ ਕਰਦੀ ਰਹੀ ਸਰਗੁਣ ਮਹਿਤਾ ਦੀ ਫੀਸ ਪ੍ਰਤੀ ਫਿਲਮ ਅੱਜਕੱਲ੍ਹ ਇੱਕ ਕਰੋੜ ਦਾ ਅੰਕੜਾ ਛੂਹ ਚੁੱਕੀ ਹੈ, ਜਿਸ ਤੋਂ ਇਲਾਵਾ ਉਸ ਦਾ ਘਰੇਲੂ ਪ੍ਰੋਡੋਕਸ਼ਨ ਹਾਊਸ 'ਡਰਾਮੀਯਾਤਾ ਫਿਲਮ' ਅਤੇ ਟੀਵੀ ਸੀਰੀਅਲ ਨਿਰਮਾਣ ਵਿੱਚ ਵੀ ਮੋਹਰੀ ਹੁੰਦਾ ਜਾ ਰਿਹਾ ਹੈ, ਜਿਸ ਵੱਲੋਂ ਬਣਾਏ ਤਿੰਨ ਸੀਰੀਅਲਜ਼ 'ਉਡਾਰੀਆਂ', 'ਸਵਰਨ ਘਰ' ਅਤੇ 'ਜਨੂੰਨੀਅਤ' ਦੀ ਅਪਾਰ ਕਾਮਯਾਬੀ ਤੋਂ ਬਾਅਦ ਅੱਜਕੱਲ੍ਹ ਚੌਥਾ 'ਬਾਦਲੋ ਪੇ ਪਾਂਵ ਹੈ' ਵੀ ਆਨ ਏਅਰ ਹੋ ਚੁੱਕਾ ਹੈ, ਜਿੰਨ੍ਹਾਂ ਤੋਂ ਇਲਾਵਾ ਮਹਿੰਗੀ ਫੀਸ ਦੇ ਬਾਵਜੂਦ ਬੈਕ-ਟੂ-ਬੈਕ ਲੀਡ ਅਦਾਕਾਰਾ ਲਗਾਤਾਰ ਮਿਲ ਰਹੀ ਫਿਲਮਾਂ ਤੋਂ ਉਸ ਦੀ ਦੋਗੁਣੀ, ਤਿਗੋਣੀ ਹੋ ਰਹੀ ਨੈੱਟਵਰਥ ਦਾ ਅੰਦਾਜ਼ਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਨੀਰੂ ਬਾਜਵਾ

ਹਿੰਦੀ ਫਿਲਮਾਂ ਵਿੱਚ ਸਾਧਾਰਨ ਸ਼ੁਰੂਆਤ ਕਰਨ ਵਾਲੀ ਅਦਾਕਾਰਾਂ ਨੀਰੂ ਬਾਜਵਾ ਨੂੰ ਪੰਜਾਬੀ ਸਿਨੇਮਾ ਦਾ ਖਿੱਤਾ ਕਾਫ਼ੀ ਰਾਸ ਆਇਆ ਹੈ, ਜਿਸ ਵੱਲੋਂ ਬਤੌਰ ਅਦਾਕਾਰਾ ਹੀ ਨਹੀਂ, ਬਲਕਿ ਨਿਰਮਾਤਾ ਦੇ ਤੌਰ ਉਤੇ ਵੀ ਆਪਣੀਆਂ ਪੈੜਾਂ ਕਾਫ਼ੀ ਮਜ਼ਬੂਤ ਕਰ ਲਈਆਂ ਗਈਆਂ ਹਨ। ਸਾਲ 2004 ਵਿੱਚ ਆਈ ਪੰਜਾਬੀ ਫਿਲਮ 'ਅਸਾਂ ਨੂੰ ਮਾਣ ਵਤਨਾਂ ਦਾ' ਦੁਆਰਾ ਪੰਜਾਬੀ ਸਿਨੇਮਾ ਦਾ ਹਿੱਸਾ ਬਣੀ ਅਤੇ ਕਈ ਸਾਲਾਂ ਤੱਕ ਥੋੜ੍ਹੀ ਜਿਹੀ ਫੀਸ ਚਾਰਜ ਕਰਦੀ ਰਹੀ ਅਦਾਕਾਰਾ ਨੀਰੂ ਬਾਜਵਾ ਦੀ ਮੌਜੂਦਾ ਫੀਸ ਪ੍ਰਤੀ ਫਿਲਮ ਇੱਕ ਕਰੋੜ ਦਾ ਅੰਕੜਾ ਛੂਹ ਚੁੱਕੀ ਹੈ, ਜਿਸ ਦੇ ਇਲਾਵਾ ਉਸ ਦਾ ਘਰੇਲੂ ਪ੍ਰੋਡੋਕਸ਼ਨ ਹਾਊਸ 'ਨੀਰੂ ਬਾਜਵਾ ਐਂਟਰਟੇਨਮੈਂਟ' ਵੀ ਪਾਲੀਵੁੱਡ ਦੇ ਉੱਚ-ਕੋਟੀ ਫਿਲਮ ਨਿਰਮਾਣ ਹਾਊਸ ਵਿੱਚ ਇੰਨੀਂ ਦਿਨੀਂ ਅਪਣੀ ਮੌਜ਼ੂਦਗੀ ਦਰਜ ਕਰਵਾ ਰਿਹਾ ਹੈ, ਜਿਸ ਵੱਲੋਂ ਹੁਣ ਤੱਕ ਦਸ ਦੇ ਲਗਭਗ ਪੰਜਾਬੀ ਫਿਲਮਾਂ ਦਾ ਨਿਰਮਾਣ ਕੀਤਾ ਜਾ ਚੁੱਕਾ ਹੈ ਅਤੇ ਇਸੇ ਫਿਲਮ ਨਿਰਮਾਣ ਅਤੇ ਅਦਾਕਾਰੀ ਦੇ ਹੋਰ ਜ਼ੋਰ ਫੜ ਰਹੇ ਸਿਲਸਿਲੇ ਨਾਲ ਇਸ ਬਾਕਮਾਲ ਅਦਾਕਾਰਾ ਦੀ ਨੈੱਟਵਰਥ ਵਿੱਚ ਹੋਏ ਦੋਗੁਣੇ ਇਜਾਫ਼ੇ ਦਾ ਅੰਦਾਜ਼ਾਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ABOUT THE AUTHOR

...view details