ਪੰਜਾਬ

punjab

ETV Bharat / entertainment

ਨਵੀਂ ਵੈੱਬ ਸੀਰੀਜ਼ ਦਾ ਹਿੱਸਾ ਬਣੀ ਅਦਾਕਾਰਾ ਡੋਨੀ ਕਪੂਰ, ਜੀਓ ਸਿਨੇਮਾ ਉਤੇ ਹੋਵੇਗੀ ਸਟ੍ਰੀਮ - Donny Kapoor Upcoming Web Series - DONNY KAPOOR UPCOMING WEB SERIES

Donny Kapoor Upcoming Web Series: ਹਾਲ ਹੀ ਵਿੱਚ ਨਵੀਂ ਵੈੱਬ ਸੀਰੀਜ਼ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਪ੍ਰਭਾਵੀ ਹਿੱਸਾ ਅਦਾਕਾਰਾ ਡੋਨੀ ਕਪੂਰ ਨੂੰ ਬਣਾਇਆ ਗਿਆ ਹੈ।

Donny Kapoor Upcoming Web Series
Donny Kapoor Upcoming Web Series (instagram)

By ETV Bharat Entertainment Team

Published : Jun 21, 2024, 1:00 PM IST

ਚੰਡੀਗੜ੍ਹ:ਹਾਲੀਆ ਸਮੇਂ ਦੌਰਾਨ ਰਿਲੀਜ਼ ਹੋਈ ਅਤੇ ਗੁਰਨਾਮ ਭੁੱਲਰ ਸਟਾਰਰ ਪੰਜਾਬੀ ਫਿਲਮ 'ਪਰਿੰਦਾ ਪਾਰ ਗਿਆ' ਦਾ ਪ੍ਰਭਾਵੀ ਹਿੱਸਾ ਰਹੀ ਹੈ ਅਦਾਕਾਰਾ ਡੋਨੀ ਕਪੂਰ, ਜਿੰਨ੍ਹਾਂ ਨੂੰ ਵੈੱਬ ਸੀਰੀਜ਼ 'ਦਸ ਜੂਨ ਕੀ ਰਾਤ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਜੀਓ ਸਿਨੇਮਾ ਉਪਰ ਆਨ ਸਟਰੀਮ ਹੋਣ ਜਾ ਰਹੀ ਇਸ ਸੀਰੀਜ਼ ਵਿੱਚ ਕਾਫ਼ੀ ਮਹੱਤਵਪੂਰਨ ਰੋਲ ਵਿੱਚ ਨਜ਼ਰੀ ਪਵੇਗੀ।

'ਅਲਟ ਬਾਲਾਜੀ' ਅਤੇ 'ਜੀਓ ਸਿਨੇਮਾ' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਜਾ ਰਹੀ ਇਸ ਕ੍ਰਾਈਮ ਡਰਾਮਾ ਸੀਰੀਜ਼ ਦਾ ਨਿਰਦੇਸ਼ਨ ਤਬਰੇਜ਼ ਖਾਨ ਕਰਨਗੇ, ਜੋ ਬਾਲੀਵੁੱਡ ਅਤੇ ਓਟੀਟੀ ਦੇ ਕਈ ਵੱਡੇ ਪ੍ਰੋਜੈਕਟਸ ਨਾਲ ਜੁੜੇ ਰਹੇ ਹਨ।

ਓਟੀਟੀ ਉਤੇ ਸਾਹਮਣੇ ਆਉਣ ਵਾਲੀਆਂ ਬਹੁ-ਚਰਚਿਤ ਸੀਰੀਜ਼ ਵਿੱਚ ਸ਼ਾਮਿਲ ਉਕਤ ਵੈੱਬ ਸੀਰੀਜ਼ ਦੁਆਰਾ ਸ਼ਾਨਦਾਰ ਹਿੰਦੀ ਸਿਨੇਮਾ ਐਕਟਰ ਤੁਸ਼ਾਰ ਕਪੂਰ ਅਪਣਾ ਫਸਟ ਓਟੀਟੀ ਡੈਬਿਊ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਚਰਚਿਤ ਵੈੱਬ ਸੀਰੀਜ਼ ਵਿੱਚ ਬਿੱਗ ਬੌਸ 16 ਫੇਮ ਪ੍ਰਿਅੰਕਾ ਚਾਹਰ ਚੌਧਰੀ ਵੀ ਵਿਖਾਈ ਦੇਵੇਗੀ।

ਓਧਰ ਜੇਕਰ ਇਸ ਵੈੱਬ ਸੀਰੀਜ਼ ਦਾ ਖਾਸ ਆਕਰਸ਼ਨ ਬਣੀ ਅਦਾਕਾਰਾ ਡੋਨੀ ਕਪੂਰ ਦੇ ਸਿਨੇਮਾ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਪੰਜਾਬੀ ਸਿਨੇਮਾ ਖੇਤਰ ਵਿੱਚ ਉਨ੍ਹਾਂ ਦੀ ਆਮਦ ਡੋਨੀ ਕਪੂਰ ਦੇ ਨਾਂਅ ਹੇਠ ਸਾਲ 2008 ਵਿੱਚ ਆਈ ਅਤੇ ਪਰਮਿੰਦਰ ਡੂਮਛੇੜੀ, ਗੁੱਗੂ ਗਿੱਲ ਸਟਾਰਰ ਪੰਜਾਬੀ ਫਿਲਮ 'ਰੁਸਤਮ ਏ ਹਿੰਦ' ਨਾਲ ਹੋਈ, ਜਿਸ ਤੋਂ ਬਾਅਦ ਉਨ੍ਹਾਂ ਇੱਕ 'ਜਿੰਦ-ਇੱਕ ਜਾਨ', 'ਆਈ ਐਮ ਸਿੰਘ', 'ਰੱਬ ਨੇ ਬਣਾਈਆ ਜੋੜੀਆਂ' ਆਦਿ ਜਿਹੀਆਂ ਕਈ ਹੋਰ ਚਰਚਿਤ ਪੰਜਾਬੀ ਫਿਲਮਾਂ ਵਿੱਚ ਵੀ ਲੀਡਿੰਗ ਕਿਰਦਾਰ ਅਦਾ ਕੀਤੇ।

ਪੰਜਾਬੀ ਦੇ ਨਾਲ-ਨਾਲ ਹਿਮੇਸ਼ ਰੇਸ਼ਮੀਆ ਸਟਾਰਰ ਫਿਲਮ 'ਤੇਰਾ ਸਰੂਰ' ਅਤੇ 'ਦਿਲ ਕਾ ਸੌਦਾ' ਜਿਹੀਆਂ ਵੱਡੀਆਂ ਹਿੰਦੀ ਵਿੱਚ ਵੀ ਅਹਿਮ ਰੋਲ ਅਦਾ ਕਰ ਚੁੱਕੀ ਹੈ ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ, ਜੋ ਟੈਲੀਵਿਜ਼ਨ ਦੀ ਦੁਨੀਆ ਵਿੱਚ ਵੀ ਚੋਖਾ ਨਾਮਣਾ ਖੱਟਣ 'ਚ ਸਫਲ ਰਹੀ ਹੈ, ਜਿੰਨ੍ਹਾਂ ਦੀ ਇਸ ਖਿੱਤੇ ਲੋਕਪ੍ਰਿਯਤਾ ਦਾ ਇਜ਼ਹਾਰ 'ਕਲਸ਼: ਏਕ ਵਿਸ਼ਵਾਸ਼' ਜਿਹੇ ਕਈ ਪਾਪੂਲਰ ਸੀਰੀਅਲ ਕਰਵਾ ਚੁੱਕੇ ਹਨ, ਜਿੰਨ੍ਹਾਂ ਵਿੱਚ ਉਸ ਦੁਆਰਾ ਨਿਭਾਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਹੈ।

ABOUT THE AUTHOR

...view details