ਚੰਡੀਗੜ੍ਹ: ਬਾਲੀਵੁੱਡ ਗਲਿਆਰਿਆਂ ਵਿੱਚ ਇੰਨੀ ਦਿਨੀਂ ਕਾਫ਼ੀ ਚਰਚਾ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਹਿੰਦੀ ਫਿਲਮ 'ਫਤਹਿ', ਜਿਸ ਨਾਲ ਪ੍ਰਭਾਵੀ ਹਿੰਦੀ ਸਿਨੇਮਾ ਪਾਰੀ ਵੱਲ ਵੱਧ ਚੁੱਕੇ ਹਨ ਪੰਜਾਬ ਮੂਲ ਅਦਾਕਾਰ ਸਮਰ ਗਿੱਲ, ਜੋ ਅਪਣੀ ਇਸ ਪਲੇਠੀ ਫਿਲਮ ਨੂੰ ਲੈ ਕੇ ਚਾਰੇ-ਪਾਸੇ ਤੋਂ ਚਰਚਾ ਅਤੇ ਸਲਾਹੁਤਾ ਬਟੋਰ ਰਹੇ ਹਨ।
'ਜੀ ਸਟੂਡਿਓਜ਼' ਅਤੇ 'ਸ਼ਕਤੀ ਸਾਗਰ ਪ੍ਰੋਡੋਕਸ਼ਨ ਹਾਊਸ' ਵੱਲੋਂ ਪੇਸ਼ ਕੀਤੀ ਗਈ ਉਕਤ ਫਿਲਮ ਦਾ ਲੇਖਨ ਅਤੇ ਨਿਰਦੇਸ਼ਨ ਸੋਨੂੰ ਸੂਦ ਵੱਲੋਂ ਕੀਤਾ ਗਿਆ ਹੈ, ਜੋ ਇਸ ਫਿਲਮ ਵਿੱਚ ਲੀਡ ਭੂਮਿਕਾ ਵਿੱਚ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਰੋਲ ਵਿੱਚ ਨਜ਼ਰ ਆਉਣਗੇ ਅਦਾਕਾਰ ਸਮਰ ਗਿੱਲ।
ਪੰਜਾਬ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ, ਹਿਮਾਚਲ ਪ੍ਰਦੇਸ਼ ਅਤੇ ਅਮਰੀਕਾ ਵਿਖੇ ਫਿਲਮਾਈ ਗਈ ਉਕਤ ਕ੍ਰਾਈਮ ਥ੍ਰਿਲਰ ਫਿਲਮ ਦੀ ਸਟਾਰ-ਕਾਸਟ ਵਿੱਚ ਹਿੰਦੀ ਸਿਨੇਮਾ ਦੇ ਕਈ ਮੰਨੇ-ਪ੍ਰਮੰਨੇ ਚਿਹਰਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ, ਜਿੰਨ੍ਹਾਂ ਵਿੱਚ ਜੈਕਲਿਨ ਫਰਨਾਂਡਿਸ, ਨਸੀਰੂਦੀਨ ਸ਼ਾਹ, ਜੱਸੀ ਸਿੰਘ, ਸ਼ੀਬਾ ਅਕਾਸ਼ਦੀਪ ਸਿੰਘ, ਅਕਾਸ਼ਦੀਪ ਸ਼ੁਮਾਰ ਹਨ, ਜਿੰਨ੍ਹਾਂ ਦਰਮਿਆਨ ਅਦਾਕਾਰ ਸਮਰ ਗਿੱਲ ਦੁਆਰਾ ਪੰਜਾਬ ਪੁਲਿਸ ਮੁਲਾਜ਼ਮ ਦੀ ਭੂਮਿਕਾ ਨੂੰ ਬੇਹੱਦ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ।