ਪੰਜਾਬ

punjab

ETV Bharat / entertainment

ਨਵੇਂ ਗੀਤ ਲਈ ਇੱਕਠੇ ਹੋਏ ਪੰਮੀ ਬਾਈ ਅਤੇ ਮੀਕਾ ਸਿੰਘ, ਗਾਣਾ ਜਲਦ ਹੋਏਗਾ ਰਿਲੀਜ਼ - PAMMI BAI AND MIKA SINGH

ਆਉਣ ਵਾਲੇ ਦਿਨਾਂ ਵਿੱਚ ਪੰਮੀ ਬਾਈ ਅਤੇ ਮੀਕਾ ਸਿੰਘ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ, ਗੀਤ ਜਲਦ ਰਿਲੀਜ਼ ਹੋ ਜਾਵੇਗਾ।

ਪੰਮੀ ਬਾਈ ਅਤੇ ਮੀਕਾ ਸਿੰਘ
ਪੰਮੀ ਬਾਈ ਅਤੇ ਮੀਕਾ ਸਿੰਘ (Photo: ETV Bharat)

By ETV Bharat Entertainment Team

Published : Feb 10, 2025, 10:52 AM IST

ਚੰਡੀਗੜ੍ਹ: ਪੰਜਾਬੀ ਗਾਇਕੀ ਦੇ ਖੇਤਰ ਵਿੱਚ ਕਲੋਬ੍ਰੇਸ਼ਨ ਕੀਤੇ ਜਾਣ ਦਾ ਟ੍ਰੈਂਡ ਅੱਜਕੱਲ੍ਹ ਸਿਖਰਾਂ ਛੂਹ ਰਿਹਾ ਹੈ, ਜਿਸ ਸੰਬੰਧਤ ਜਾਰੀ ਸਿਲਸਿਲੇ ਨੂੰ ਹੋਰ ਤੇਜ਼ੀ ਦੇਣ ਜਾ ਰਹੇ ਹਨ ਇਸੇ ਖਿੱਤੇ ਨਾਲ ਦਹਾਕਿਆਂ ਤੋਂ ਜੁੜੇ ਦੋ ਸ਼ਾਨਦਾਰ ਅਤੇ ਮੰਝੇ ਹੋਏ ਫ਼ਨਕਾਰ ਪੰਮੀ ਬਾਈ ਅਤੇ ਮੀਕਾ, ਜੋ ਪਹਿਲੀ ਵਾਰ ਇਕੱਠਿਆਂ ਕਲੋਬ੍ਰੇਟ ਅਪਣਾ ਇੱਕ ਵਿਸ਼ੇਸ਼ ਗਾਣਾ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ।

ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਣੇ ਉਕਤ ਗਾਣੇ ਦਾ ਰਸਮੀ ਐਲਾਨ ਕਰਦਿਆਂ ਉਕਤ ਦੋਨੋਂ ਅਜ਼ੀਮ ਗਾਇਕ ਕਾਫ਼ੀ ਉਤਸ਼ਾਹਿਤ ਵਿਖਾਈ ਦੇ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਸੰਬੰਧੀ ਅਪਣੇ ਖੁਸ਼ੀ ਭਰੇ ਰੋਂਅ ਦਾ ਪ੍ਰਗਟਾਵਾ ਅਪਣੇ ਸੋਸ਼ਲ ਪਲੇਟਫ਼ਾਰਮ ਉਪਰ ਵੀ ਕੀਤਾ ਹੈ।

ਪੰਮੀ ਬਾਈ ਅਤੇ ਮੀਕਾ ਸਿੰਘ (Photo: ETV Bharat)

ਹਾਲ ਹੀ ਦੇ ਦਿਨਾਂ ਵਿੱਚ ਲਹਿੰਦੇ ਪੰਜਾਬ ਦਾ ਸਫ਼ਲ ਦੌਰਾ ਸੰਪੰਨ ਕਰਕੇ ਅਪਣੇ ਵਤਨ ਵਾਪਿਸ ਪਰਤੇ ਹਨ ਗਾਇਕ ਪੰਮੀ ਬਾਈ, ਜੋ ਇੰਨੀ ਦਿਨੀਂ ਅਪਣੀ ਚਿਰ ਪਰਿਚਤ ਗਾਇਨ ਸ਼ੈਲੀ ਅੰਦਾਜ਼ ਅਤੇ ਖਿੱਚੀ ਲਕੀਰ ਤੋਂ ਪਾਸੇ ਹੱਟ ਕੁਝ ਨਿਵੇਕਲੀਆਂ ਸੰਗੀਤਕ ਕੋਸ਼ਿਸਾਂ ਨੂੰ ਅੰਜ਼ਾਮ ਦੇਣ ਲਈ ਤਰੱਦਦਸ਼ੀਲ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਦਿਸ਼ਾਂ ਵਿੱਚ ਆਰੰਭੇ ਗਏ ਯਤਨਾਂ ਦਾ ਹੀ ਪ੍ਰਗਟਾਵਾ ਕਰਵਾਉਣ ਜਾ ਰਿਹਾ ਉਕਤ ਕਲੋਬ੍ਰੇਟ ਪ੍ਰੋਜੈਕਟ, ਜਿਸ ਦੇ ਪੂਰਨ ਸਾਂਚੇ ਅਤੇ ਇਸ ਨਾਲ ਜੁੜੇ ਅਹਿਮ ਪਹਿਲੂਆਂ ਨੂੰ ਹਾਲ ਫ਼ਿਲਹਾਲ ਜਿਆਦਾ ਰਿਵੀਲ ਨਹੀਂ ਕੀਤਾ ਗਿਆ।

ਪੰਜਾਬ ਅਤੇ ਪੰਜਾਬੀਅਤ ਨੂੰ ਦੁਨੀਆ-ਭਰ ਵਿੱਚ ਹੋਰ ਮਾਣ ਦਿਵਾਉਣ ਅਤੇ ਮਾਂ ਬੋਲੀ ਅਤੇ ਪੰਜਾਬੀਅਤ ਵੰਨਗੀਆਂ ਨੂੰ ਪ੍ਰਫੁੱਲਿਤ ਕਰਨ ਵਿੱਚ ਪੰਮੀ ਬਾਈ ਦਾ ਯੋਗਦਾਨ ਅਪਣੇ ਮੁੱਢ ਕਦੀਮੀ ਗਾਇਨ ਦੌਰ ਤੋਂ ਹੀ ਉਲੇਖਯੋਗ ਰਿਹਾ ਹੈ, ਜਿੰਨ੍ਹਾਂ ਦੀ ਪੁਰਾਤਨ ਰੰਗਾਂ ਦੀ ਤਰਜ਼ਮਾਨੀ ਕਰਦੀ ਗਾਇਕੀ ਨੂੰ ਆਧੁਨਿਕ ਸਮੇਂ ਦੀ ਪ੍ਰਤੀਨਿਧਤਾ ਕਰਦੇ ਗਾਇਕ ਅਤੇ ਸੰਗੀਤਕਾਰ ਮੀਕਾ ਕਿਸ ਤਰ੍ਹਾਂ ਦੀ ਸੰਗੀਤਕ ਸੁਮੇਲਤਾ ਅਤੇ ਨਕਸ਼ ਦੇਣਗੇ, ਇਹ ਦੇਖਣਾ ਅਤੇ ਸਾਹਮਣੇ ਆਉਣ ਵਾਲੇ ਇਸ ਅਨੂਠੇ ਗਾਣੇ ਨੂੰ ਸੁਣਨਾ ਅਤੇ ਵੇਖਣਾ ਸੰਗੀਤ ਪ੍ਰੇਮੀਆਂ ਲਈ ਕਾਫ਼ੀ ਹੈਰਾਨੀ ਭਰਿਆ ਅਤੇ ਸੁਖ਼ਦ ਅਹਿਸਾਸ ਰਹੇਗਾ।

ਇਹ ਵੀ ਪੜ੍ਹੋ:

ABOUT THE AUTHOR

...view details