ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਸਾਲਾਂ ਬਾਅਦ ਵੀ ਅਪਣੀ ਸ਼ਾਨਦਾਰ ਹੌਂਦ ਦਾ ਪ੍ਰਗਟਾਵਾ ਸਫ਼ਲਤਾ-ਪੂਰਵਕ ਕਰਵਾਉਂਦੇ ਆ ਰਹੇ ਹਨ ਪ੍ਰਵਾਸੀ ਗਾਇਕ ਸੁਖਸ਼ਿੰਦਰ ਸ਼ਿੰਦਾ, ਜੋ ਅਪਣਾ ਨਵਾਂ ਗਾਣਾ 'ਸ਼ੇਰ ਹੁੱਡ' ਸੰਗੀਤ ਪ੍ਰੇਮੀਆਂ ਸਨਮੁੱਖ ਦੇ ਕਰਨ ਜਾ ਰਹੇ ਹਨ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
"ਸੁਖਸ਼ਿੰਦਰ ਸ਼ਿੰਦਾ ਰਿਕਾਰਡਸ" ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਸੋਂਗ ਵਿੱਚ ਦੇਸੀ ਅਤੇ ਵਿਦੇਸ਼ੀ ਸੰਗੀਤ ਦੀ ਸੁਮੇਲਤਾ ਦਾ ਸੰਯੋਜਨ ਬੇਹੱਦ ਖੂਬਸੂਰਤੀ ਅਤੇ ਕੁਸ਼ਲਤਾ ਨਾਲ ਕੀਤਾ ਗਿਆ ਹੈ, ਜਿਸ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕਰੀਏ ਤਾਂ ਇਸ ਦਾ ਸੰਗੀਤ ਪੰਮਾ ਸਰਾਏ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਸ਼ਬਦ ਰਚਨਾ ਜਿੰਦੂ ਖਹਿਰਾ ਨੇ ਕੀਤੀ ਹੈ।
ਸੰਗੀਤਕ ਵਿਭਿੰਨਤਾ ਦੇ ਲਗਾਤਾਰ ਗੂੜੇ ਹੁੰਦੇ ਜਾ ਰਹੇ ਰੰਗਾਂ ਨੂੰ ਹੋਰ ਵਿਸਥਾਰ ਦਿੰਦੇ ਨਜ਼ਰੀ ਆਉਂਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਬਿੱਗ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਜਸ਼ਨ ਅਰੋੜਾ ਵੱਲੋਂ ਕੀਤੀ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਸ਼ਾਨਦਾਰ ਅਤੇ ਹਿੱਟ ਰਹੇ ਗਾਣਿਆ ਦਾ ਬਤੌਰ ਨਿਰਦੇਸ਼ਕ ਪ੍ਰਭਾਵੀ ਹਿੱਸਾ ਰਹੇ ਹਨ।