ਚੰਡੀਗੜ੍ਹ: ਹਿੰਦੀ ਸਿਨੇਮਾ ਸੰਗੀਤ ਜਗਤ ਦੇ ਅਜ਼ੀਮ ਗੀਤਕਾਰਾਂ ਵਿੱਚ ਅੱਜ ਸਾਲਾਂ ਬਾਅਦ ਵੀ ਅਪਣੇ ਨਾਂਅ ਦਾ ਸ਼ੁਮਾਰ ਕਰਵਾਉਂਦੇ ਹਨ ਸੰਤੋਸ਼ ਆਨੰਦ, ਜਿੰਨ੍ਹਾਂ ਦੇ ਭਾਵਪੂਰਨ ਅਲਫਾਜ਼ ਦਹਾਕਿਆਂ ਬਾਅਦ ਮੁੜ ਸੰਗੀਤਕ ਫਿਜ਼ਾਵਾਂ ਵਿੱਚ ਅਪਣਾ ਅਸਰ ਵਿਖਾਉਣ ਜਾ ਰਹੇ ਹਨ, ਜਿਸ ਦਾ ਇਜ਼ਹਾਰ ਮਸ਼ਹੂਰ ਅਤੇ ਚਰਚਿਤ ਗਾਇਕਾ ਨੇਹਾ ਕੱਕੜ ਦੀ ਸੁਰੀਲੀ ਆਵਾਜ਼ ਵਿੱਚ ਸਾਹਮਣੇ ਆਉਣ ਜਾ ਰਿਹਾ ਉਨ੍ਹਾਂ ਦਾ ਨਵਾਂ ਰਚਿਤ ਗੀਤ ਜਲਦ ਹੀ ਕਰਵਾਏਗਾ।
1972ਵੇਂ ਦੇ ਦਹਾਕੇ ਦੌਰਾਨ ਬਾਲੀਵੁੱਡ ਦੇ ਉੱਚ-ਕੋਟੀ ਗੀਤਕਾਰ ਬਣ ਉਭਰੇ ਇਹ ਮਹਾਨ ਗੀਤਕਾਰ ਇੱਕ ਬਹੁਤ ਹੀ ਸਵੈ-ਮਾਣ ਨਾਲ ਜ਼ਿੰਦਗੀ ਜਿਉਣ ਵਾਲੇ ਇਨਸਾਨ ਰਹੇ ਹਨ, ਜਿੰਨ੍ਹਾਂ ਅਪਣੀ ਹਯਾਤੀ ਦੇ ਹਾਲੀਆਂ ਬੁਰੇ ਦੌਰ ਦੇ ਬਾਵਜੂਦ ਅਪਣੀ ਸਵੈ-ਮਾਣਤਾ ਦਾ ਪੱਲਾ ਕਦੇ ਨਹੀਂ ਛੱਡਿਆ, ਜਿਸ ਸੰਬੰਧੀ ਅਪਣੀ ਅਣਖ ਭਰੀ ਸੋਚ ਦਾ ਅਹਿਸਾਸ ਉਨ੍ਹਾਂ ਉਸ ਸਮੇਂ ਵੀ ਕਰਵਾਇਆ, ਜਦੋਂ ਇੰਡੀਅਨ ਆਈਡਲ ਦੇ ਇੱਕ ਸ਼ੋਅ ਵਿੱਚ ਆਉਣ ਦੌਰਾਨ ਗਾਇਕਾ ਨੇਹਾ ਕੱਕੜ ਨੇ ਭਾਵੁਕ ਹੁੰਦਿਆਂ ਉਨ੍ਹਾਂ ਨੂੰ 5 ਲੱਖ ਰੁਪਏ ਤੋਹਫ਼ੇ ਵਜੋਂ ਦੇਣ ਦੀ ਪੇਸ਼ਕਸ਼ ਕੀਤੀ, ਪਰ ਆਰਥਿਕ ਮੰਦਹਾਲੀ ਵਿੱਚੋਂ ਗੁਜ਼ਰ ਰਹੇ ਹੋਣ ਦੇ ਬਾਵਜੂਦ ਉਨ੍ਹਾਂ ਇਹ ਵੱਡੀ ਰਾਸ਼ੀ ਲੈਣ ਤੋਂ ਨਾਂਹ ਕਰ ਦਿੱਤੀ।
05 ਮਾਰਚ 1929 ਨੂੰ ਸਿਕੰਦਰਾਬਾਦ ਵਿੱਚ ਜਨਮੇ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਉੱਚ ਸਿੱਖਿਆ ਹਾਸਿਲ ਕਰਨ ਵਾਲੇ ਇਸ ਬੇਮਿਸਾਲ ਗੀਤਕਾਰ ਨੂੰ ਫਿਲਮ 'ਰੋਟੀ ਕੱਪੜਾ ਔਰ ਮਕਾਨ' ਦੇ ਗੀਤ 'ਮੈਂ ਨਾ ਭੂਲੁੰਗਾ' ਅਤੇ ਪ੍ਰੇਮ ਰੋਗ ਦੇ ਗੀਤ 'ਮੁਹੱਬਤ ਹੈ ਕਿਆ ਚੀਜ਼' ਲਈ ਲਗਾਤਾਰ ਦੋ ਵਾਰ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ, ਜਿਸ ਤੋਂ ਇਲਾਵਾ ਸਾਲ 2016 ਵਿੱਚ ਯਸ਼ ਭਾਰਤੀ ਅਵਾਰਡ ਵੀ ਉਨਾਂ ਦੀ ਝੋਲੀ ਪਿਆ।
- ਸ਼ਾਹਰੁਖ ਖਾਨ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ, 'ਕਿੰਗ ਖਾਨ' ਨੂੰ ਮਿਲੀ ਹਸਪਤਾਲ ਤੋਂ ਛੁੱਟੀ, ਜਾਣੋ ਕਿਵੇਂ ਹੈ ਹੁਣ ਉਨ੍ਹਾਂ ਦੀ ਸਿਹਤ - Shah Rukh Khan health update
- ਐਲਵਿਸ਼ ਯਾਦਵ ਦੀਆਂ ਵਧੀਆਂ ਮੁਸ਼ਕਿਲਾਂ, ਪੁਲਿਸ ਤੋਂ ਹੁਣ ਈਡੀ ਦੇ ਹੱਥ ਵਿੱਚ ਗਿਆ ਸੱਪ ਦੇ ਜ਼ਹਿਰ ਦਾ ਮਾਮਲਾ - Elvish Yadav
- ਕਰਮਜੀਤ ਅਨਮੋਲ ਦੇ ਹੱਕ 'ਚ ਚੋਣ ਪ੍ਰਚਾਰ ਕਰਨ ਪਹੁੰਚੇ ਗੁਰਪ੍ਰੀਤ ਘੁੱਗੀ, ਬੋਲੇ-ਮੈਂ ਗਾਰੰਟੀ ਲੈਂਦਾ ਹਾਂ... - Lok Sabha Election 2024