ਚੰਡੀਗੜ੍ਹ:ਹਾਲ ਹੀ ਦੇ ਦਿਨਾਂ ਵਿੱਚ ਵੱਡੇ ਪੱਧਰ ਉਪਰ ਐਲਾਨ ਕੀਤੀ ਗਈ ਪੰਜਾਬੀ ਫਿਲਮ 'ਮਧਾਣੀਆਂ' ਸੈੱਟ ਉਤੇ ਪੁੱਜ ਗਈ ਹੈ, ਜਿਸ ਦੇ ਪਹਿਲੇ ਸ਼ੈਡਿਊਲ ਵਿੱਚ ਅਦਾਕਾਰਾ ਨੀਰੂ ਬਾਜਵਾ ਸਮੇਤ ਕਈ ਇਸ ਫਿਲਮ ਨਾਲ ਜੁੜੇ ਨਾਮਵਰ ਕਲਾਕਾਰ ਹਿੱਸਾ ਲੈ ਰਹੇ ਹਨ।
'ਪ੍ਰਭ ਸਟੂਡਿਓਜ਼' ਅਤੇ 'ਨਵ ਬਾਜਵਾ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਪਰਿਵਾਰਕ-ਮਨੋਰੰਜਕ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਨਵ ਬਾਜਵਾ ਖੁਦ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਬਿੱਗ ਸੈੱਟਅੱਪ ਅਧੀਨ ਵਜ਼ੂਦ ਵਿੱਚ ਲਿਆਂਦੀ ਜਾ ਰਹੀ ਉਕਤ ਫਿਲਮ ਦੇ ਨਿਰਮਾਤਾ ਪ੍ਰਭਸ਼ਰਨ ਸਿੰਘ, ਪਰਮੀਤ ਕੌਰ ਅਤੇ ਜਸਲੀਨ ਕੌਰ ਹਨ।
ਪੰਜਾਬ ਦੇ ਮੋਹਾਲੀ ਅਤੇ ਖਰੜ੍ਹ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਮਲਟੀ-ਸਟਾਰਰ ਫਿਲਮ ਵਿੱਚ ਦੇਵ ਖਰੌੜ, ਨੀਰੂ ਬਾਜਵਾ ਅਤੇ ਨਵ ਬਾਜਵਾ ਲੀਡਿੰਗ ਰੋਲ ਪਲੇ ਕਰ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਪੂਨਮ ਢਿੱਲੋਂ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਰਿਸ਼ੀ, ਸਤਿੰਦਰ ਸੱਤੀ, ਜੈਸਮੀਨ ਅਖ਼ਤਰ, ਨਮਨ ਹੰਜਰਾ, ਸਾਰਾ ਗੁਰਪਾਲ, ਮੰਨਤ ਨੂਰ, ਦੀਦਾਰ ਗਿੱਲ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਸੁੱਖੀ ਚਾਹਲ, ਪਰਮਵੀਰ ਸਿੰਘ, ਰਾਜ ਧਾਲੀਵਾਲ, ਪ੍ਰਭਸ਼ਰਨ ਸਿੰਘ, ਗੁਰਜੀਤ ਬਾਜਵਾ, ਮਨੀ ਔੰਜਲਾ ਆਦਿ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਨਜ਼ਰ ਆਉਣਗੇ।