ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਧੁਰੰਧਰ ਗਾਇਕਾ ਵਜੋਂ ਜਾਣੀ ਜਾਂਦੀ ਸੁਦੇਸ਼ ਕੁਮਾਰੀ ਅਤੇ ਸਦਾ ਬਹਾਰ ਗਾਇਕੀ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਮਾਸ਼ਾ ਅਲੀ ਅਪਣੇ ਇੱਕ ਵਿਸ਼ੇਸ਼ ਗਾਣੇ 'ਮੱਖਣੀ ਵਰਗੀ' ਲਈ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਬਿਹਤਰੀਨ ਗਾਇਕੀ ਦਾ ਇਜ਼ਹਾਰ ਕਰਵਾਉਂਦਾ ਇਹ ਟ੍ਰੈਕ ਅੱਜ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।
'ਮਾਸ਼ਾ ਅਲੀ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਹੋ ਰਹੇ ਇਸ ਦੋਗਾਣਾ ਗੀਤ ਨੂੰ ਅਵਾਜ਼ਾਂ ਮਾਸ਼ਾ ਅਲੀ ਅਤੇ ਸੁਦੇਸ਼ ਕੁਮਾਰੀ ਵੱਲੋਂ ਦਿੱਤੀਆਂ, ਜਦਕਿ ਇਸ ਦਾ ਸੰਗੀਤ ਜੀ ਗੁਰੀ ਵੱਲੋਂ ਤਿਆਰ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਬੇਸ਼ੁਮਾਰ ਲੋਕਪ੍ਰਿਯ ਗਾਣਿਆ ਦੀ ਸੰਗੀਤਬੱਧਤਾ ਨੂੰ ਅੰਜ਼ਾਮ ਦੇ ਚੁੱਕੇ ਹਨ।