ਪੰਜਾਬ

punjab

ETV Bharat / entertainment

ਮਨੋਜ ਬਾਜਪਾਈ ਨੇ 12 ਸਾਲ ਬਾਅਦ ਅੱਲੂ ਅਰਜੁਨ ਨਾਲ ਕੀਤੀ ਮੁਲਾਕਾਤ, ਜਾਣੋ ਕਿਸ ਫਿਲਮ 'ਚ ਇਕੱਠੇ ਕੀਤਾ ਸੀ ਕੰਮ - ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2024

Manoj Bajpayee Met Allu Arjun :ਬਾਲੀਵੁੱਡ ਸਟਾਰ ਮਨੋਜ ਵਾਜਪਾਈ ਨੇ 12 ਸਾਲ ਬਾਅਦ ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਨਾਲ ਮੁਲਾਕਾਤ ਕੀਤੀ ਹੈ। ਅਦਾਕਾਰ ਨੇ ਇਸ ਮੁਲਾਕਾਤ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

Manoj Bajpayee And Allu Arjun
Manoj Bajpayee And Allu Arjun

By ETV Bharat Entertainment Team

Published : Feb 25, 2024, 11:53 AM IST

Updated : Feb 25, 2024, 2:22 PM IST

ਮੁੰਬਈ: ਜਰਮਨੀ ਦੀ ਰਾਜਧਾਨੀ ਬਰਲਿਨ ਵਿੱਚ 15 ਤੋਂ 25 ਫਰਵਰੀ ਤੱਕ 74ਵਾਂ ਬਰਲਿਨ ਇੰਟਰਨੈਸ਼ਨਲ ਫਿਲਮ ਫੈਸਟੀਵਲ 2024 ਆਯੋਜਿਤ ਕੀਤਾ ਗਿਆ। ਇਸ 'ਚ ਭਾਰਤੀ ਫਿਲਮ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਬਾਲੀਵੁੱਡ ਤੋਂ ਮਨੋਜ ਬਾਜਪਾਈ ਅਤੇ ਸਾਊਥ ਸਿਨੇਮਾ ਦੇ ਅੱਲੂ ਅਰਜੁਨ ਨੇ ਇੱਥੇ ਆਪਣਾ 'ਪੁਸ਼ਪਾ' ਅੰਦਾਜ਼ ਦਿਖਾਇਆ। ਜ਼ਿਕਰਯੋਗ ਹੈ ਕਿ ਅੱਲੂ ਅਰਜੁਨ ਦੀ ਬਲਾਕਬਸਟਰ ਫਿਲਮ ਪੁਸ਼ਪਾ ਦ ਰਾਈਜ਼ ਦਾ ਇੱਥੇ ਪ੍ਰੀਮੀਅਰ ਹੋਇਆ ਸੀ। ਬੀਤੇ ਦਿਨ 24 ਫਰਵਰੀ ਨੂੰ ਅਦਾਕਾਰ ਮਨੋਜ ਬਾਜਪਾਈ ਨੇ ਬਰਲਿਨ ਫਿਲਮ ਫੈਸਟੀਵਲ ਤੋਂ ਅੱਲੂ ਅਰਜੁਨ ਅਤੇ ਕੁਝ ਸਾਥੀਆਂ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ।

ਮਨੋਜ ਨੇ ਇਹ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰ ਨੇ ਲਿਖਿਆ,ਦ ਫੇਬਲ ਦੇ ਕਰੂ ਦੇ ਨਾਲ ਬਰਲਿਨੇਲ ਬਜ਼ ਅਤੇ 12 ਸਾਲਾਂ ਬਾਅਦ ਅੱਲੂ ਅਰਜੁਨ ਦੇ ਨਾਲ ਵਿਸ਼ੇਸ਼ ਰੀ-ਯੂਨੀਅਨ, ਅਤੇ ਸਾਡੀ ਤੇਲਗੂ ਫਿਲਮ ਵੇਦਮ, ਨਵੀਂ ਕਹਾਣੀ ਅਤੇ ਪੁਰਾਣੇ ਬਾਂਡ।

ਤੁਹਾਨੂੰ ਦੱਸ ਦਈਏ ਕਿ ਅੱਲੂ ਅਰਜੁਨ ਸਟਾਰਰ ਫਿਲਮ ਵੇਦਮ 2010 ਵਿੱਚ ਰਿਲੀਜ਼ ਹੋਈ ਸੀ। ਇਸ ਵਿੱਚ ਮਨੋਜ ਬਾਜਪਾਈ ਅਤੇ ਸਾਊਥ ਦੀ ਸੁਪਰਹਿੱਟ ਅਦਾਕਾਰਾ ਅਨੁਸ਼ਕਾ ਸ਼ੈੱਟੀ ਵੀ ਮੁੱਖ ਭੂਮਿਕਾਵਾਂ ਵਿੱਚ ਸਨ। ਇਸ ਫਿਲਮ ਦਾ ਨਿਰਦੇਸ਼ਨ ਕ੍ਰਿਸ਼ ਜਗਰਲਾਮੁਡੀ ਨੇ ਕੀਤਾ ਸੀ। ਫਿਲਮ ਦਾ ਸੰਗੀਤ ਆਸਕਰ ਜੇਤੂ ਸੰਗੀਤਕਾਰ ਐਮ.ਐਮ ਕਿਰਵਾਨੀ ਦਾ ਸੀ।

ਤੁਹਾਨੂੰ ਦੱਸ ਦਈਏ ਕਿ ਮਨੋਜ ਵਾਜਪਾਈ ਨੇ ਆਪਣੀ ਆਉਣ ਵਾਲੀ ਫਿਲਮ ਦ ਫੇਬਲ ਦੇ ਪ੍ਰੀਮੀਅਰ ਲਈ ਬਰਲਿਨ ਫਿਲਮ ਫੈਸਟੀਵਲ 2024 ਵਿੱਚ ਸ਼ਿਰਕਤ ਕੀਤੀ ਸੀ। ਇਸ ਫਿਲਮ ਵਿੱਚ ਤਿਲੋਲਮਾ ਸ਼ੋਮਏ, ਪ੍ਰਿਯੰਕਾ ਬੋਸ ਅਤੇ ਸ਼ਾਨਦਾਰ ਅਦਾਕਾਰ ਦੀਪਕ ਦੋ ਡੋਬਰੀਆਲ ਹਨ।

Last Updated : Feb 25, 2024, 2:22 PM IST

ABOUT THE AUTHOR

...view details