ਮੁੰਬਈ (ਬਿਊਰੋ): ਮਹਾਂਕੁੰਭ 2025 'ਚ ਆਪਣੀਆਂ ਖੂਬਸੂਰਤ ਅੱਖਾਂ ਨਾਲ ਸਾਰਿਆਂ ਨੂੰ ਦੀਵਾਨਾ ਬਣਾਉਣ ਵਾਲੀ ਮੋਨਾਲੀਸਾ ਦੀ ਕਿਸਮਤ ਚਮਕਦੀ ਨਜ਼ਰ ਆ ਰਹੀ ਹੈ। ਮੋਨਾਲੀਸਾ ਹੁਣ ਹੀਰੋਇਨ ਬਣਨ ਜਾ ਰਹੀ ਹੈ। ਜੀ ਹਾਂ, ਨਿਰਦੇਸ਼ਕ ਸਨੋਜ ਮਿਸ਼ਰਾ ਨੇ ਉਨ੍ਹਾਂ ਨੂੰ 'ਦਿ ਡਾਇਰੀ ਆਫ ਮਨੀਪੁਰ' ਲਈ ਸਾਈਨ ਕੀਤਾ ਹੈ, ਜਿਸ 'ਚ ਉਹ ਰਾਜਕੁਮਾਰ ਰਾਓ ਦੇ ਵੱਡੇ ਭਰਾ ਨਾਲ ਸਕ੍ਰੀਨ ਸ਼ੇਅਰ ਕਰੇਗੀ।
ਤੁਹਾਨੂੰ ਦੱਸ ਦੇਈਏ ਕਿ ਪਰਿਵਾਰ ਦੀ ਆਰਥਿਕ ਹਾਲਤ ਖਰਾਬ ਹੋਣ ਕਾਰਨ ਮੋਨਾ ਨੇ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਹ ਮਾਲਾ ਵੇਚਣ ਦਾ ਕੰਮ ਕਰਦੀ ਸੀ। ਮਹਾਂਕੁੰਭ 2025 'ਚ ਵੀ ਉਹ ਰੁਦਰਾਕਸ਼ ਦੀ ਮਾਲਾ ਵੇਚ ਰਹੀ ਸੀ ਪਰ ਇਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਅਤੇ ਮੋਨਾ ਦੀ ਕਿਸਮਤ ਰਾਤੋ-ਰਾਤ ਸੁਧਰ ਗਈ। ਆਓ ਜਾਣਦੇ ਹਾਂ ਉਸ ਬਾਰੇ ਹੋਰ।
ਕੌਣ ਹੈ 'ਮੋਨਾਲੀਸਾ'?
'ਮੋਨਾਲੀਸਾ' ਦਾ ਜਨਮ 21 ਜਨਵਰੀ 2009 ਨੂੰ ਮੱਧ ਪ੍ਰਦੇਸ਼ ਦੇ ਮਹੇਸ਼ਵਰ 'ਚ ਇੱਕ ਹਿੰਦੂ ਪਰਿਵਾਰ 'ਚ ਹੋਇਆ ਸੀ, ਉਹ ਇਸ ਸਮੇਂ 16 ਸਾਲ ਦੀ ਹੈ। 'ਮੋਨਾਲੀਸਾ' ਦਾ ਜਨਮ ਬਹੁਤ ਹੀ ਸਾਧਾਰਨ ਅਤੇ ਗਰੀਬ ਪਰਿਵਾਰ 'ਚ ਹੋਇਆ ਸੀ, ਇਸੇ ਲਈ ਉਸ ਨੇ 12 ਸਾਲ ਦੀ ਉਮਰ 'ਚ ਆਪਣੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਆਪਣੇ ਪਰਿਵਾਰ ਦੀ ਆਰਥਿਕ ਮਦਦ ਕਰਨ ਲਈ ਮਾਲਾ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।
ਆਪਣੀ ਪੜ੍ਹਾਈ ਛੱਡਣ ਤੋਂ ਬਾਅਦ 'ਮੋਨਾਲੀਸਾ' ਆਪਣੇ ਪਰਿਵਾਰ ਦੇ ਕਾਰੋਬਾਰ 'ਚ ਮਦਦ ਕਰ ਰਹੀ ਹੈ। ਇਸ ਕਾਰਨ ਉਹ ਮਹਾਂਕੁੰਭ 'ਚ ਰੁਦਰਾਕਸ਼ ਦੇ ਮਣਕੇ ਵੇਚਣ ਆਈ ਸੀ। ਪਰ ਉਸ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਪੋਸਟ ਕੀਤੀਆਂ ਗਈਆਂ, ਜਿਸ ਤੋਂ ਬਾਅਦ 'ਮੋਨਾਲੀਸਾ' ਇੰਟਰਨੈੱਟ 'ਤੇ ਮਸ਼ਹੂਰ ਹੋ ਗਈ। ਉਸ ਦੀਆਂ ਅੱਖਾਂ ਨੇ ਸਭ ਤੋਂ ਵੱਧ ਧਿਆਨ ਖਿੱਚਿਆ। ਲੋਕ ਉਸ ਦੀ ਤੁਲਨਾ ਬਾਲੀਵੁੱਡ ਦੀਆਂ ਹੀਰੋਇਨਾਂ ਨਾਲ ਕਰਨ ਲੱਗ ਪਏ। ਮੋਨਾਲੀਸਾ ਦੇ ਕਾਲੇ ਰੰਗ ਅਤੇ ਅੱਖਾਂ ਨੇ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰੀਆਂ ਸਨ। ਵੱਧਦੀ ਚਰਚਾ ਕਾਰਨ 'ਮੋਨਾਲੀਸਾ' ਦੇ ਆਲੇ-ਦੁਆਲੇ ਲੋਕਾਂ ਦੀ ਭੀੜ ਲੱਗ ਗਈ, ਜਿਸ ਕਾਰਨ ਉਸ ਦੇ ਪਿਤਾ ਨੇ ਪਰੇਸ਼ਾਨ ਹੋ ਕੇ ਉਸ ਨੂੰ ਘਰ ਭੇਜ ਦਿੱਤਾ।
ਬਾਲੀਵੁੱਡ ਵਿੱਚ ਕਰੇਗੀ ਐਂਟਰੀ