ਹੈਦਰਾਬਾਦ: ਬਿੱਗ ਬੌਸ-18 ਨੂੰ ਆਪਣਾ ਵਿਨਰ ਮਿਲ ਚੁੱਕਾ ਹੈ। ਬਿੱਗ ਬੌਸ-18 ਦੀ ਟਰਾਫੀ ਨੂੰ ਟੀਵੀ ਐਕਟਰ ਕਰਨਵੀਰ ਮਹਿਰਾ ਨੇ ਜਿੱਤਿਆ ਹੈ। ਕਰਨ ਨੂੰ ਬਿੱਗ ਬੌਸ ਦੀ ਟਰਾਫੀ ਦੇ ਨਾਲ-ਨਾਲ 50 ਲੱਖ ਰੁਪਏ ਨਕਦੀ ਵੀ ਮਿਲੇ ਹਨ। ਪਿਛਲੇ ਸਾਲ ਕਰਨਵੀਰ ਮਹਿਰਾ ਨੇ ਇੱਕ ਹੋਰ ਸ਼ੋਅ ਖ਼ਤਰੋ ਕੇ ਖਿਲਾੜੀ-14 ਜਾ ਖਿਤਾਬ ਜਿੱਤਿਆ ਸੀ। ਦਿੱਲੀ ਵਿੱਚ ਜਨਮੇ ਕਰਨ ਨੇ ਟੀਵੀ ਸ਼ੋਅ, ਵੈਬ ਸੀਰੀਜ਼ ਅਤੇ ਫਿਲਮਾਂ ਵਿੱਚ ਵੀ ਕੰਮ ਕੀਤਾ ਹੈ। ਦੱਸ ਦਈਏ ਕਿ ਕਰਨ ਦੀ ਐਕਟਿੰਗ ਕਰੀਅਰ ਸਾਲ 2005 ਤੋਂ ਸ਼ੁਰੂ ਹੋਇਆ।
ਬਿੱਗ ਬੌਸ 18 ਦੇ ਜੇਤੂ ਕਰਨਵੀਰ ਮਹਿਰਾ ਨੇ ਕਿਹਾ, "ਮੈਂ ਬਹੁਤ ਖੁਸ਼ ਹਾਂ, ਇਹ ਮੇਰਾ ਟੀਚਾ ਸੀ ਅਤੇ ਇਹ ਹੋਇਆ... ਜਦੋਂ ਦੋ ਲੋਕ ਟਰਾਫੀ ਲਈ ਲੜਦੇ ਹਨ, ਤਾਂ ਕੁੜੱਤਣ ਜ਼ਰੂਰ ਹੁੰਦੀ ਹੈ, ਪਰ ਵਿਵਿਅਨ ਦਿਸੇਨਾ ਦਿਲ ਤੋਂ ਬਹੁਤ ਵਧੀਆ ਇਨਸਾਨ ਹੈ। ਪਰਿਵਾਰ ਦਾ ਮੈਂਬਰ ਹੈ, ਇਸ ਲਈ ਉਸ ਲਈ ਵੀ ਪਿਆਰ ਹੈ। ਤੁਹਾਡੇ ਪਿਆਰ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ, ਜਿਸ ਕਾਰਨ ਮੈਂ ਇੱਥੇ ਟਰਾਫੀ ਲੈ ਕੇ ਖੜ੍ਹਾ ਹਾਂ।"
ਬਿੱਗ ਬੌਸ 'ਚ ਕਰਨਵੀਰ ਮਹਿਰਾ ਦਾ ਸਫਰ ਉਸ ਲਈ ਕਿਸੇ ਰੋਲਰ ਕੋਸਟਰ ਰਾਈਡ ਤੋਂ ਘੱਟ ਨਹੀਂ ਸੀ। ਇਸ ਵਿੱਚ ਵਿਵਿਅਨ ਦਿਸੇਨਾ ਅਤੇ ਸਾਰਾ ਖਾਨ ਨਾਲ ਉਸ ਦੇ ਝਗੜੇ, ਅਵਿਨਾਸ਼ ਮਿਸ਼ਰਾ 'ਤੇ ਮਜ਼ਾਕੀਆ ਚੁਟਕਲੇ ਅਤੇ ਅਭਿਨੇਤਰੀ ਚੁਮ ਦਰੰਗ ਲਈ ਪਿਆਰ ਸ਼ਾਮਲ ਰਿਹਾ।
2005 ਤੋਂ ਸ਼ੁਰੂ ਕੀਤਾ ਐਕਟਿੰਗ ਕਰੀਅਰ
ਕਰਨਵੀਰ ਮਹਿਰਾ ਦਾ ਐਕਟਿੰਗ ਕਰੀਅਰ ਸਫ਼ਲ ਰਿਹਾ ਹੈ। ਉਨ੍ਹਂ ਨੇ ਸਾਲ 2005 ਵਿੱਚ ਫੇਮਸ ਸ਼ੋਅ 'ਰੀਮਿਕਸ' ਨਾਲ ਡੈਬਿਊ ਕੀਤਾ। ਇਸ ਸ਼ੋਅ ਵਿੱਚ ਉਨ੍ਹਾਂ ਨੇ ਆਦਿਤਿਆ ਦਾ ਰੋਲ ਅਦਾ ਕੀਤਾ। ਇਸ ਤੋਂ ਬਾਅਦ 'ਸਾਥ ਰਹੇਗਾ ਆਲਵੇਜ਼', 'ਸਤੀ ... ਸਤਿਆ ਦੀ ਸ਼ਕਤੀ', 'ਵਿਰੁੱਧ', 'ਹਮ ਲੜਕੀਆਂ', 'ਬਹਿਨੇ' ਅਤੇ 'ਪਵਿੱਤਰ ਰਿਸ਼ਤਾ' ਵਰਗੇ ਟੀਵੀ ਸ਼ੋਅ ਕੀਤੇ।
ਕਰਨਵੀਰ ਮਹਿਰਾ ਵੈੱਬ ਸੀਰੀਜ਼ ਦਾ ਵੀ ਹਿੱਸਾ ਬਣ ਗਏ। ਉਹ 2018 ਦੀ ਸੀਰੀਜ਼ 'ਇਟਸ ਨਾਟ ਦੈਟ ਸਿੰਪਲ' 'ਚ ਨਜ਼ਰ ਆਏ ਸੀ। ਇਸ 'ਚ ਉਨ੍ਹਾਂ ਨੇ ਸਵਰਾ ਭਾਸਕਰ ਅਤੇ ਪੂਰਬ ਕੋਹਲੀ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ। ਉਹ ਵੈੱਬ ਸੀਰੀਜ਼ 'ਜ਼ਹਿਰ 2' 'ਚ ਵੀ ਨਜ਼ਰ ਆਏ ਸੀ।
ਕਰਨਵੀਰ ਮਹਿਰਾ ਦੇ ਫਿਲਮੀ ਕਰੀਅਰ ਦੀ ਗੱਲ ਕਰੀਏ, ਤਾਂ ਉਹ 'ਦ੍ਰੋਣਾ', 'ਆਗੇ ਸੇ ਰਾਈਟ', 'ਮੇਰੇ ਡੈਡ ਕੀ ਮਾਰੂਤੀ', 'ਰਾਗਿਨੀ MMS 2' ਅਤੇ 'ਬਦਮਾਸ਼ੀਆਂ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੇ ਹਨ।