ਚੰਡੀਗੜ੍ਹ: ਫਿਲਮ 'ਗੁੱਡ ਨਿਊਜ਼' ਦੇ ਸੀਕਵਲ 'ਬੈਡ ਨਿਊਜ਼' ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਤਾਰੀਫ ਮਿਲ ਰਹੀ ਹੈ। ਇਸ ਫਿਲਮ 'ਚ ਵਿੱਕੀ ਕੌਸ਼ਲ, ਤ੍ਰਿਪਤੀ ਡਿਮਰੀ ਅਤੇ ਐਮੀ ਵਿਰਕ ਨਜ਼ਰ ਆਉਣਗੇ। ਟ੍ਰੇਲਰ ਦੀ ਗੱਲ ਕਰੀਏ ਤਾਂ ਇਸ ਫਿਲਮ ਦੀ ਕਹਾਣੀ ਇੱਕ ਮਾਂ ਅਤੇ ਦੋ ਪਿਓ ਦੀ ਕਹਾਣੀ ਨੂੰ ਦਰਸਾ ਰਹੀ ਹੈ। ਟ੍ਰੇਲਰ ਦਿਖਾਉਂਦਾ ਹੈ ਕਿ ਕਿਵੇਂ ਤ੍ਰਿਪਤੀ ਡਿਮਰੀ ਵਿੱਕੀ ਕੌਸ਼ਲ ਅਤੇ ਐਮੀ ਵਿਰਕ ਦੇ ਬੱਚੇ ਦੀ ਮਾਂ ਬਣ ਜਾਂਦੀ ਹੈ। ਇਸ ਤੋਂ ਬਾਅਦ ਕਹਾਣੀ ਵਿੱਚ ਕਈ ਟਵਿਸਟ ਅਤੇ ਟਰਨ ਆਉਂਦੇ ਰਹਿੰਦੇ ਹਨ।
ਦੂਜੇ ਪਾਸੇ ਹੁਣ ਖਬਰ ਸਾਹਮਣੇ ਆ ਰਹੀ ਹੈ ਕਿ ਇਸ ਫਿਲਮ ਦਾ ਪ੍ਰਭਾਵੀ ਹਿੱਸਾ ਪੰਜਾਬੀ ਗਾਇਕ ਅਤੇ 'ਗੀਤਾਂ ਦੀ ਮਸ਼ੀਨ' ਨਾਂਅ ਨਾਲ ਮਸ਼ਹੂਰ ਕਰਨ ਔਜਲਾ ਵੀ ਬਣ ਗਏ ਹਨ। ਜੀ ਹਾਂ, ਇਸ ਫਿਲਮ ਵਿੱਚ ਗਾਇਕ ਇੱਕ ਮਜ਼ੇਦਾਰ ਗੀਤ ਗਾਉਂਦੇ ਨਜ਼ਰੀ ਪੈਣਗੇ ਅਤੇ ਇਹ ਗੀਤ ਗਾਇਕ ਵਿੱਕੀ ਕੌਸ਼ਲ ਉਤੇ ਫਰਮਾਉਣਗੇ, ਇਸ ਗੀਤ ਦਾ ਨਾਂਅ 'ਤੌਬਾ-ਤੌਬਾ' ਹੈ। ਇਸ ਗੀਤ ਦਾ ਟੀਜ਼ਰ ਵੀ ਸ਼ੋਸ਼ਲ ਮੀਡੀਆ ਉਤੇ ਰਿਲੀਜ਼ ਹੋ ਗਿਆ, ਜਿਸ ਵਿੱਚ ਵਿੱਕੀ ਕੌਸ਼ਲ ਨੱਚਦੇ ਨਜ਼ਰ ਆ ਰਹੇ ਹਨ।