ਚੰਡੀਗੜ੍ਹ: ਸੰਗੀਤਕ ਖੇਤਰ ਵਿੱਚ ਚਰਚਿਤ ਨਾਂਅ ਬਣ ਉਭਰ ਰਹੇ ਹਨ ਗਾਇਕ ਏਪੀ ਢਿੱਲੋਂ, ਜਿੰਨ੍ਹਾਂ ਦੇ ਚੰਡੀਗੜ੍ਹ ਹੋਣ ਜਾ ਰਹੇ ਵਿਸ਼ਾਲ ਕੰਸਰਟ ਨੂੰ ਚਾਰ ਚੰਨ ਲਾਉਣ ਲਈ ਤਿਆਰ ਹਨ ਨੌਜਵਾਨ ਦਿਲਾਂ ਦੀ ਧੜਕਣ ਬਣ ਚੁੱਕੇ ਚਰਚਿਤ ਗਾਇਕ ਜੋਸ਼ ਬਰਾੜ, ਜੋ ਇਸ ਦਿਨ ਗ੍ਰੈਂਡ ਸਟੇਜ ਪ੍ਰੋਫਾਰਮੈੱਸ ਨਾਲ ਅਪਣੇ ਪ੍ਰਸ਼ੰਸਕਾਂ ਅਤੇ ਦਰਸ਼ਕਾਂ ਨੂੰ ਨਿਹਾਲ ਕਰਨ ਜਾ ਰਹੇ ਹਨ।
'ਦਿ ਬਰਾਊਨਪ੍ਰਿੰਟ' 2024 ਇੰਡੀਆ ਟੂਰ ਅਧੀਨ ਹੋਣ ਜਾ ਰਹੇ ਉਕਤ ਸ਼ੋਅਜ਼ ਆਯੋਜਨ ਦੁਆਰਾ ਪਹਿਲੀ ਵਾਰ ਦਾ ਬਿਊਟੀਫੁੱਲ ਸਿਟੀ ਦੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ ਏਪੀ ਢਿੱਲੋਂ ਅਤੇ ਜੋਸ਼ ਬਰਾੜ, ਜਿੰਨ੍ਹਾਂ ਦੀ ਇੱਕ ਮੰਚ ਉਤੇ ਪਹਿਲੀ ਦਫ਼ਾ ਹੋਣ ਜਾ ਰਹੀ 'ਮੇਘਾ ਸਟੇਜ ਕਲੋਬਰੇਸ਼ਨ' ਨੂੰ ਲੈ ਕੇ ਦਰਸ਼ਕਾਂ ਦੇ ਨਾਲ-ਨਾਲ ਉਕਤ ਦੋਹਾਂ ਸ਼ਾਨਦਾਰ ਗਾਇਕਾਂ ਦੇ ਪ੍ਰਸੰਸ਼ਕਾਂ 'ਚ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ, ਜੋ ਇਸ ਵੱਡੇ ਸੰਗੀਤਕ ਉੱਦਮ ਦੇ ਸਾਹਮਣੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।