ਪੰਜਾਬ

punjab

ETV Bharat / entertainment

ਰਿਲੀਜ਼ ਹੁੰਦੇ ਹੀ ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਜੱਟ ਐਂਡ ਜੂਲੀਅਟ 3', ਦਰਸ਼ਕਾਂ ਨੂੰ ਆ ਰਹੀ ਹੈ ਖਾਸੀ ਪਸੰਦ - Jatt And juliet 3 Public Reviews

Jatt And juliet 3 Public Reviews: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਅੱਜ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ, ਇੱਥੇ ਅਸੀਂ ਲੋਕਾਂ ਦਾ ਫਿਲਮ ਨੂੰ ਦੇਖਣ ਤੋਂ ਬਾਅਦ ਪ੍ਰਤੀਕਰਮ ਜਾਣਿਆ ਹੈ। ਜਾਣੋ ਦਰਸ਼ਕਾਂ ਨੂੰ ਇਹ ਫਿਲਮ ਕਿਵੇਂ ਲੱਗੀ ਹੈ।

Jatt And juliet 3 Public Reviews
Jatt And juliet 3 Public Reviews (instagram)

By ETV Bharat Entertainment Team

Published : Jun 27, 2024, 3:51 PM IST

ਸਿਨੇਮਾਘਰਾਂ ਦਾ ਸ਼ਿੰਗਾਰ ਬਣੀ 'ਜੱਟ ਐਂਡ ਜੂਲੀਅਟ 3' (etv bharat (ਰਿਪੋਰਟ - ਪੱਤਰਕਾਰ))

ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਬਹੁ-ਚਰਚਿਤ ਅਤੇ ਬੇਸਬਰੀ ਨਾਲ ਉਡੀਕਿਆਂ ਜਾ ਰਹੀਆਂ ਫਿਲਮਾਂ 'ਚ ਸ਼ਾਮਿਲ 'ਜੱਟ ਐਂਡ ਜੂਲੀਅਟ 3' ਅੱਜ ਰਿਲੀਜ਼ ਹੁੰਦਿਆਂ ਹੀ ਹਰ ਪਾਸੇ ਛਾਅ ਗਈ ਹੈ, ਜਿਸ ਨੂੰ ਬਾਕਸ ਆਫਿਸ ਉਤੇ ਭਰਵਾਂ ਹੁੰਗਾਰਾ ਮਿਲਿਆ ਹੈ, ਜੋ ਦਰਸ਼ਕਾਂ ਨੂੰ ਖਾਸੀ ਪਸੰਦ ਆ ਰਹੀ ਹੈ। 'ਵਾਈਟ ਹਿੱਲ ਸਟੂਡਿਓਜ਼' ਅਤੇ 'ਸਪੀਡ ਰਿਕਾਰਡਜ਼' ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਗਈ ਇਹ ਫਿਲਮ ਬੰਪਰ ਐਡਵਾਂਸ ਬੁਕਿੰਗ ਕਰਦਿਆਂ ਗੈਰ ਭਾਸ਼ਾਈ ਸੂਬਿਆਂ ਦੇ ਦਰਸ਼ਕਾਂ ਨੂੰ ਵੀ ਅਪਣੇ ਵੱਲ ਖਿੱਚਣ ਵਿੱਚ ਕਾਮਯਾਬ ਰਹੀ ਹੈ।

ਲੰਦਨ ਦੀਆਂ ਮਨਮੋਹਕ ਲੋਕੇਸ਼ਨਜ ਤੋਂ ਇਲਾਵਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਫਿਲਮਾਈ ਗਈ ਇਸ ਕਾਮੇਡੀ ਡਰਾਮਾ ਫਿਲਮ ਲਈ ਐਡਵਾਂਸ ਟਿਕਟਾਂ ਦੀ ਬੁਕਿੰਗ ਪਿਛਲੇ ਹਫਤੇ ਦੇ ਅੰਤ ਵਿੱਚ ਸ਼ੁਰੂ ਹੋਈ ਸੀ, ਜਿਸ ਦੀ ਰਾਸ਼ਟਰੀ ਚੇਨਾਂ ਵਿੱਚ ਰਿਕਾਰਡ ਤੋੜ ਵਿਕਰੀ ਨਜ਼ਰੀ ਪਈ ਹੈ।

ਮਿਲੀ ਜਾਣਕਾਰੀ ਅਨੁਸਾਰ ਪੀਵੀਆਰ ਇਨੋਕਸ ਅਤੇ ਸਿਨੇਪੋਲਿਸ ਸਿਨੇਮਾ ਚੇਨਜ਼ ਵੱਲੋ ਸਭ ਤੋਂ ਵੱਧ ਟਿਕਟਾਂ ਦੀ ਵਿਕਰੀ ਕੀਤੀ ਗਈ ਹੈ, ਜੋ ਮੁੰਬਈ, ਬੰਗਲੌਰ, ਦਿੱਲੀ ਆਦਿ ਜਿਹੇ ਵੱਡੇ ਮਹਾਨਗਰਾਂ ਨਾਲ ਸੰਬੰਧਤ ਦਰਸ਼ਕਾਂ ਦਾ ਪ੍ਰਮੁੱਖ ਮੰਨੋਰੰਜਨ ਕੇਂਦਰ ਮੰਨੇ ਜਾਂਦੇ ਹਨ।

ਇੰਟਰਨੈਸ਼ਨਲ ਸਟਾਰ ਬਣ ਉਭਰੇ ਦਿਲਜੀਤ ਦੁਸਾਂਝ ਅਤੇ ਨੀਰੂ ਬਾਜਵਾ ਸਟਾਰਰ ਇਹ ਫਿਲਮ ਹਾਲੀਆਂ ਸਮੇਂ 100 ਕਰੋੜ ਕਲੱਬ 'ਚ ਸ਼ਾਮਿਲ ਹੋਈ ਅਤੇ ਗਿੱਪੀ ਗਰੇਵਾਲ ਸਟਾਰਰ 'ਕੈਰੀ ਆਨ ਜੱਟਾ 3' ਦੇ ਰਿਕਾਰਡ ਨੂੰ ਵੀ ਬ੍ਰੇਕ ਕਰਨ ਵੱਲ ਵੱਧ ਚੁੱਕੀ ਹੈ, ਜਿਸ ਦੀ ਇਹ ਸ਼ਾਨਮੱਤੀ ਸਫਲਤਾ ਪੰਜਾਬੀ ਸਿਨੇਮਾ ਨੂੰ ਹੋਰ ਗਲੋਬਲੀ ਅਧਾਰ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।

ਸਾਲ 2012 ਵਿੱਚ ਰਿਲੀਜ਼ ਹੋਈ 'ਜੱਟ ਐਂਡ ਜੂਲੀਅਟ' ਅਤੇ 2013 ਵਿੱਚ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੀ 'ਜੱਟ ਐਂਡ ਜੂਲੀਅਟ 2' ਕਾਮਯਾਬੀ ਦੇ ਅਪਾਰ ਕੀਰਤੀਮਾਨ ਸਥਾਪਿਤ ਕਰਨ ਵਿੱਚ ਸਫ਼ਲ ਰਹੀਆਂ ਸਨ, ਜਿੰਨ੍ਹਾਂ ਦੇ ਹੀ ਸੀਕਵਲ ਦੇ ਰੂਪ ਵਿੱਚ ਸਾਹਮਣੇ ਲਿਆਂਦੀ ਗਈ ਹੈ 'ਜੱਟ ਐਂਡ ਜੂਲੀਅਟ 3', ਜਿਸ ਦਾ ਲੇਖਨ ਅਤੇ ਨਿਰਦੇਸ਼ਨ ਜਗਦੀਪ ਸਿੱਧੂ ਦੁਆਰਾ ਕੀਤਾ ਗਿਆ ਹੈ, ਜਦਕਿ ਇਸ ਤੋਂ ਪਹਿਲੋਂ ਆਈਆਂ ਉਕਤ ਦੋਨੋ ਫਿਲਮਾਂ ਦਾ ਨਿਰਦੇਸ਼ਨ ਅਨੁਰਾਗ ਸਿੰਘ ਵੱਲੋਂ ਕੀਤਾ ਗਿਆ ਸੀ, ਜੋ ਹਿੰਦੀ ਫਿਲਮ 'ਕੇਸਰੀ' ਦੀ ਨਿਰਦੇਸ਼ਨਾਂ ਅਤੇ ਇਸ ਦੀ ਸੁਪਰ ਡੁਪਰ ਸਫਲਤਾ ਬਾਅਦ ਵਧੇ ਬਾਲੀਵੁੱਡ ਰੁਝੇਵਿਆਂ ਕਾਰਨ ਨਿਰਦੇਸ਼ਕ ਦੇ ਤੌਰ ਉਤੇ ਪਾਲੀਵੁੱਡ ਤੋਂ ਲਗਭਗ ਕਿਨਾਰਾਕਸ਼ੀ ਕਰ ਚੁੱਕੇ ਹਨ।

ABOUT THE AUTHOR

...view details