ਚੰਡੀਗੜ੍ਹ:ਪੰਜਾਬੀ ਸਿਨੇਮਾ 'ਚ ਹਰ ਸਾਲ ਵੱਡੀ ਗਿਣਤੀ 'ਚ ਫਿਲਮਾਂ ਦਾ ਨਿਰਮਾਣ ਹੁੰਦਾ ਹੈ। ਇੰਨ੍ਹਾਂ 'ਚੋਂ ਕੁਝ ਫਿਲਮਾਂ ਘੱਟ ਲਾਗਤ 'ਤੇ ਬਣਦੀਆਂ ਹਨ ਜਦਕਿ ਕਈ ਫਿਲਮਾਂ ਦਾ ਬਜਟ ਬਹੁਤ ਜ਼ਿਆਦਾ ਹੈ। ਫਿਲਮ ਮੇਕਰਸ ਇਸ ਉਮੀਦ ਵਿੱਚ ਇਨ੍ਹਾਂ ਪ੍ਰੋਜੈਕਟਾਂ ਉੱਤੇ ਪਾਣੀ ਵਾਂਗ ਪੈਸਾ ਖਰਚ ਕਰਦੇ ਹਨ ਕਿ ਉਨ੍ਹਾਂ ਨੂੰ ਰਿਲੀਜ਼ ਤੋਂ ਬਾਅਦ ਬਾਕਸ ਆਫਿਸ ਕਲੈਕਸ਼ਨ ਤੋਂ ਵੱਡਾ ਮੁਨਾਫਾ ਮਿਲੇਗਾ। ਹਾਲਾਂਕਿ ਕਈ ਵਾਰ ਅਜਿਹਾ ਨਹੀਂ ਹੁੰਦਾ ਅਤੇ ਵੱਡੇ ਸਿਤਾਰਿਆਂ ਦੀ ਮੌਜੂਦਗੀ ਦੇ ਬਾਵਜੂਦ ਇਹ ਫਿਲਮਾਂ ਬਾਕਸ ਆਫਿਸ 'ਤੇ ਸੁਪਰਫਲਾਪ ਹੋ ਜਾਂਦੀਆਂ ਹਨ।
ਹੁਣ ਇੱਥੇ ਅਸੀਂ ਪੰਜਾਬੀ ਸਿਨੇਮਾ ਦੇ ਪ੍ਰੇਮੀਆਂ ਲਈ ਅਜਿਹੀਆਂ ਫਿਲਮਾਂ ਦੀ ਲਿਸਟ ਤਿਆਰ ਕੀਤੀ ਹੈ, ਜਿਸ ਵਿੱਚ ਅਸੀਂ ਤੁਹਾਨੂੰ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਜਿਆਦਾ ਪੈਸਿਆਂ ਨਾਲ ਬਣੀਆਂ ਫਿਲਮਾਂ ਬਾਰੇ ਦੱਸਾਂਗੇ।
ਚਾਰ ਸਾਹਿਬਜ਼ਾਦੇ: ਸਾਡੀ ਇਸ ਲਿਸਟ ਵਿੱਚ ਸਭ ਤੋਂ ਉੱਪਰ 2014 ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਚਾਰ ਸਾਹਿਬਜ਼ਾਦੇ' ਹੈ, ਇਹ ਇੱਕ ਐਨੀਮੇਟਿਡ ਇਤਿਹਾਸਕ ਫਿਲਮ ਹੈ। ਇਸ ਫਿਲਮ ਦਾ ਲੇਖਕ ਅਤੇ ਨਿਰਦੇਸ਼ਨ ਹੈਰੀ ਬਵੇਜਾ ਦੁਆਰਾ ਕੀਤਾ ਗਿਆ ਹੈ। ਰਿਪੋਰਟਾਂ ਮੁਤਾਬਕ ਇਸ ਫਿਲਮ ਦਾ ਕੁੱਲ ਬਜਟ 20 ਕਰੋੜ ਸੀ। ਇਸ ਫਿਲਮ ਨੇ 45 ਕਰੋੜ ਦਾ ਕਲੈਕਸ਼ਨ ਕੀਤਾ ਸੀ।