ਪੰਜਾਬ

punjab

ETV Bharat / entertainment

ਫਿਲਮ 'ਬਦਨਾਮ' ਦੀ ਪਹਿਲੀ ਝਲਕ ਰਿਲੀਜ਼, ਜੈ ਰੰਧਾਵਾ ਅਤੇ ਜੈਸਮੀਨ ਭਸੀਨ ਰੁਮਾਂਸ ਕਰਦੇ ਆਉਣਗੇ ਨਜ਼ਰ

ਹਾਲ ਹੀ ਵਿੱਚ ਐਕਸ਼ਨ ਨਾਲ ਭਰੀ ਹੋਈ ਫਿਲਮ 'ਬਦਨਾਮ' ਦੀ ਪਹਿਲੀ ਝਲਕ ਰਿਲੀਜ਼ ਕੀਤੀ ਗਈ ਹੈ, ਜਿਸ ਦਾ ਟੀਜ਼ਰ ਜਲਦ ਰਿਲੀਜ਼ ਹੋ ਜਾਵੇਗਾ।

Film Badnaam
Film Badnaam (Instagram @Jai Randhawa)

By ETV Bharat Entertainment Team

Published : 4 hours ago

ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਇੱਕ ਚਰਚਿਤ ਚਿਹਰੇ ਵਜੋਂ ਅੱਜਕੱਲ੍ਹ ਆਪਣੇ ਨਾਂਅ ਦਾ ਸ਼ੁਮਾਰ ਕਰਵਾ ਰਹੇ ਹਨ ਅਦਾਕਾਰ ਜੈ ਰੰਧਾਵਾ, ਜਿੰਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਬਦਨਾਮ' ਦੀ ਪਹਿਲੀ ਝਲਕ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਦੇਸੀ ਜੰਕਸ਼ਨ ਫਿਲਮਜ਼' ਅਤੇ 'ਜਬ ਸਟੂਡਿਓਜ਼' ਵੱਲੋਂ ਸੁਯੰਕਤ ਰੂਪ ਵਿੱਚ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਐਕਸ਼ਨ- ਡ੍ਰਾਮੈਟਿਕ ਫਿਲਮ ਦਾ ਸਟੋਰੀ ਅਤੇ ਡਾਇਲਾਗ ਲੇਖਨ ਕਾਰਜ ਜੱਸੀ ਲੋਹਕਾ ਦੁਆਰਾ ਅੰਜ਼ਾਮ ਦਿੱਤਾ ਗਿਆ ਹੈ, ਜਦਕਿ ਨਿਰਦੇਸ਼ਨ ਮੁਨੀਸ਼ ਭੱਟ ਵੱਲੋਂ ਕੀਤਾ ਗਿਆ ਹੈ, ਜੋ ਪਾਲੀਵੁੱਡ ਦੇ ਮੋਹਰੀ ਕਤਾਰ ਨਿਰਦੇਸ਼ਕਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵੱਲ ਤੇਜ਼ੀ ਨਾਲ ਅੱਗੇ ਵੱਧ ਰਹੇ ਹਨ।

ਚੰਡੀਗੜ੍ਹ-ਮੋਹਾਲੀ-ਖਰੜ੍ਹ ਆਦਿ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਵਿੱਚ ਜੈ ਰੰਧਾਵਾ ਅਤੇ ਚਰਚਿਤ ਬਾਲੀਵੁੱਡ ਅਦਾਕਾਰਾ ਜੈਸਮੀਨ ਭਸੀਨ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਨਿਰਮਾਣ ਪੜ੍ਹਾਅ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੀ ਆ ਰਹੀ ਉਕਤ ਫਿਲਮ ਦਾ ਹਿੰਦੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਮੁਕੇਸ਼ ਰਿਸ਼ੀ ਵੀ ਖਾਸ ਆਕਰਸ਼ਨ ਹੋਣਗੇ, ਜੋ ਲੰਮੇਂ ਸਮੇਂ ਬਾਅਦ ਕਿਸੇ ਪੰਜਾਬੀ ਫਿਲਮ ਵਿੱਚ ਅਪਣੇ ਚਿਰ ਪਰਿਚਤ ਖਤਰਨਾਕ ਰੌਂਅ ਦਾ ਇਜ਼ਹਾਰ ਦਰਸ਼ਕਾਂ ਨੂੰ ਕਰਵਾਉਣਗੇ।

28 ਫ਼ਰਵਰੀ 2025 ਨੂੰ ਵਰਲਡ-ਵਾਈਡ ਰਿਲੀਜ਼ ਹੋਣ ਜਾ ਰਹੀ ਉਕਤ ਫਿਲਮ ਦਾ ਟੀਜ਼ਰ 12 ਦਸੰਬਰ ਨੂੰ ਵੱਖ-ਵੱਖ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾਵੇਗਾ, ਜਿਸ ਨੂੰ ਵੇਖਣ ਲੈ ਕੇ ਦਰਸ਼ਕਾਂ ਵਿੱਚ ਭਾਰੀ ਉਤਸੁਕਤਾ ਪਾਈ ਜਾ ਰਹੀ ਹੈ। ਪਾਲੀਵੁੱਡ ਦੀ ਇੱਕ ਹੋਰ ਵੱਡੀ ਫਿਲਮ ਵਜੋਂ ਵਜ਼ੂਦ ਵਿੱਚ ਲਿਆਂਦੀ ਗਈ ਇਹ ਫਿਲਮ ਜੈ ਰੰਧਾਵਾ ਅਤੇ ਮੁਨੀਸ਼ ਭੱਟ ਦੀ ਬੈਕ-ਟੂ-ਬੈਕ ਇਕੱਠਿਆਂ ਚੌਥੀ ਫਿਲਮ ਹੈ, ਜੋ ਇਸ ਤੋਂ ਪਹਿਲਾਂ 'ਚੌਬਰ', 'ਮੈਡਲ', 'ਜੇ ਜੱਟ ਵਿਗੜ ਗਿਆ' ਵੀ ਕਰ ਚੁੱਕੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details