ਪੰਜਾਬ

punjab

ETV Bharat / entertainment

ਛਾਤੀ ਦੇ ਕੈਂਸਰ ਨਾਲ ਜੂਝ ਰਹੀ ਹਿਨਾ ਖਾਨ ਦਾ ਆਪਣੇ ਪ੍ਰਸ਼ੰਸਕਾਂ ਨੂੰ ਭਾਵੁਕ ਪੋਸਟ, ਜਾਣੋ ਕੀ ਬੋਲੀ ਅਦਾਕਾਰਾ - Hina Khan - HINA KHAN

Hina Khan Note: ਟੀਵੀ ਅਦਾਕਾਰਾ ਹਿਨਾ ਖਾਨ ਨੇ ਇੱਕ ਲੰਮਾ ਨੋਟ ਸਾਂਝਾ ਕੀਤਾ ਹੈ, ਜਿਸ ਵਿੱਚ ਉਸਨੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ। ਉਸਨੇ ਮੰਨਿਆ ਕਿ ਪ੍ਰਸ਼ੰਸਕਾਂ ਦਾ ਸਮਰਥਨ ਉਸਦੇ ਲਈ ਮਾਇਨੇ ਰੱਖਦਾ ਹੈ।

Hina Khan Note
Hina Khan Note (instagram)

By ETV Bharat Entertainment Team

Published : Jul 12, 2024, 2:26 PM IST

ਮੁੰਬਈ:'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਫੇਮ ਅਦਾਕਾਰਾ ਇਨ੍ਹੀਂ ਦਿਨੀਂ ਕੈਂਸਰ ਨਾਲ ਜੂਝ ਰਹੀ ਹੈ। ਉਹ ਸਮੇਂ-ਸਮੇਂ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਆਪਣੀ ਸਿਹਤ ਬਾਰੇ ਅਪਡੇਟ ਦਿੰਦੀ ਰਹਿੰਦੀ ਹੈ। ਅੱਜ 12 ਜੁਲਾਈ ਨੂੰ ਅਦਾਕਾਰਾ ਨੇ ਆਪਣੇ ਪ੍ਰਸ਼ੰਸਕਾਂ ਅਤੇ ਸ਼ੁਭਚਿੰਤਕਾਂ ਲਈ ਇੱਕ ਲੰਮਾ ਨੋਟ ਲਿਖ ਕੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ।

ਜੀ ਹਾਂ...ਸ਼ੁੱਕਰਵਾਰ ਨੂੰ ਹਿਨਾ ਖਾਨ ਨੇ ਆਪਣੀ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਲੰਮਾ ਨੋਟ ਸਾਂਝਾ ਕੀਤਾ। ਉਸ ਨੇ ਲਿਖਿਆ ਹੈ, 'ਸਭ ਤੋਂ ਪਹਿਲਾਂ ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮੈਨੂੰ ਤੁਹਾਡੇ ਸਾਰਿਆਂ ਵੱਲੋਂ ਇੰਨਾ ਪਿਆਰ ਮਿਲਿਆ ਹੈ ਅਤੇ ਇਮਾਨਦਾਰੀ ਨਾਲ ਮੈਨੂੰ ਨਹੀਂ ਪਤਾ ਕਿ ਮੈਂ ਤੁਹਾਡੇ ਸਮਰਥਨ ਦੇ ਹੱਕਦਾਰ ਹੋਣ ਲਈ ਕੀ ਕੀਤਾ ਹੈ। ਤੁਹਾਡੀ ਦਿਆਲਤਾ ਸੱਚਮੁੱਚ ਮੇਰੇ ਦਿਲ ਨੂੰ ਛੂਹ ਜਾਂਦੀ ਹੈ।'

ਹਿਨਾ ਖਾਨ ਦੀ ਸਟੋਰੀ (ਇੰਸਟਾਗ੍ਰਾਮ)
ਹਿਨਾ ਖਾਨ ਦੀ ਸਟੋਰੀ (ਇੰਸਟਾਗ੍ਰਾਮ)

ਉਨ੍ਹਾਂ ਨੇ ਅੱਗੇ ਲਿਖਿਆ, 'ਮਨੋਰੰਜਨ ਕਾਰੋਬਾਰ ਤੋਂ ਲੈ ਕੇ ਪੱਤਰਕਾਰਾਂ ਤੱਕ, ਖੇਡ ਸਿਤਾਰਿਆਂ ਤੋਂ ਲੈ ਕੇ ਅਧਿਆਪਕਾਂ ਤੱਕ, ਕਾਰਪੋਰੇਟ ਲੋਕਾਂ ਤੋਂ ਲੈ ਕੇ ਡਾਕਟਰਾਂ ਤੱਕ, ਘਰੇਲੂ ਕੰਮ ਕਰਨ ਵਾਲਿਆਂ ਤੋਂ ਲੈ ਕੇ ਸਾਰੇ ਖੇਤਰਾਂ ਦੇ ਲੋਕਾਂ ਨੇ ਮੈਨੂੰ ਆਪਣਾ ਪਿਆਰ ਅਤੇ ਆਸ਼ੀਰਵਾਦ ਦਿੱਤਾ ਹੈ। ਇਨ੍ਹਾਂ ਵਿੱਚੋਂ ਬਹੁਤ ਸਾਰੇ ਲੋਕ ਹਨ ਜੋ ਮੈਨੂੰ ਨਹੀਂ ਜਾਣਦੇ। ਹਾਲਾਂਕਿ ਮੇਰੇ WhatsApp ਅਤੇ Instagram ਮੇਸੈਜਾਂ ਨਾਲ ਭਰੇ ਹੋਏ ਹਨ। ਹੇ ਪ੍ਰਮਾਤਮਾ, ਤੁਸੀਂ ਸਾਰੇ ਸੱਚਮੁੱਚ ਮੈਨੂੰ ਬਹੁਤ ਪਿਆਰ ਕਰਦੇ ਹੋ। ਮੈਂ ਤੁਹਾਡੇ ਵਿੱਚੋਂ ਹਰ ਇੱਕ ਨੂੰ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹਾਂ।'

ਹਿਨਾ ਖਾਨ ਦੀ ਸਟੋਰੀ (ਇੰਸਟਾਗ੍ਰਾਮ)
ਹਿਨਾ ਖਾਨ ਦੀ ਸਟੋਰੀ (ਇੰਸਟਾਗ੍ਰਾਮ)

ਹਿਨਾ ਨੇ ਅੱਗੇ ਲਿਖਿਆ, 'ਤੁਸੀਂ ਮੇਰੇ ਆਸ਼ੀਰਵਾਦ ਹੋ, ਜਿਸ ਨੂੰ ਮੈਂ ਹੱਥ ਜੋੜ ਕੇ ਸਲਾਮ ਕਰਨਾ ਚਾਹਾਂਗੀ। ਮੈਂ ਪੂਰੀ ਉਮੀਦ ਕਰਦੀ ਹਾਂ ਕਿ ਹਰ ਕੋਈ ਆਪਣੇ ਔਖੇ ਸਮੇਂ ਵਿੱਚ ਅਜਿਹੀ ਦਿਆਲਤਾ ਅਤੇ ਪਿਆਰ ਪਾਵੇਗਾ। ਮੈਂ ਇਸ ਨੂੰ ਅੱਗੇ ਲਿਜਾਣ ਦਾ ਵਾਅਦਾ ਕਰਦੀ ਹਾਂ ਅਤੇ ਲੋੜਵੰਦ ਦੂਸਰਿਆਂ ਲਈ ਬਰਾਬਰ ਦਿਆਲੂ ਅਤੇ ਮਦਦਗਾਰ ਹੋਵਾਂਗੀ। ਆਓ ਉਮੀਦ ਦੇ ਇਸ ਚੱਕਰ ਨੂੰ ਮਜ਼ਬੂਤ ​​ਰੱਖੀਏ।' 28 ਜੂਨ ਨੂੰ ਹਿਨਾ ਖਾਨ ਨੇ ਹਿੰਮਤ ਦਿਖਾਈ ਅਤੇ ਦੱਸਿਆ ਕਿ ਉਸ ਨੂੰ ਤੀਜੇ ਪੜਾਅ ਦਾ ਬ੍ਰੈਸਟ ਕੈਂਸਰ ਹੈ।

ABOUT THE AUTHOR

...view details