ਚੰਡੀਗੜ੍ਹ: ਹਿਨਾ ਖਾਨ ਗਿੱਪੀ ਗਰੇਵਾਲ ਨਾਲ ਆਪਣਾ ਪੰਜਾਬੀ ਫਿਲਮੀ ਕਰੀਅਰ ਦੀ ਸ਼ੁਰੂਆਤ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ, ਜਿਸ ਨਾਲ ਪ੍ਰਸ਼ੰਸਕਾਂ ਵਿੱਚ ਭਾਰੀ ਉਤਸ਼ਾਹ ਪੈਦਾ ਹੋ ਗਿਆ ਹੈ ਕਿਉਂਕਿ ਉਸਦੀ ਆਉਣ ਵਾਲੀ ਫਿਲਮ ਦਾ ਹੁਣ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ, ਜੋ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਿਹਾ ਹੈ ਅਤੇ ਇਸ 'ਚ ਹਿਨਾ ਖਾਨ ਦੇ ਅਣਦੇਖੇ ਰੂਪ ਅਤੇ ਪੰਜਾਬੀ ਨੂੰ ਸੁਣ ਕੇ ਪ੍ਰਸ਼ੰਸਕਾਂ ਨੇ ਫਿਲਮ ਦੀ ਰਿਲੀਜ਼ ਦੀ ਤਾਰੀਕ ਨੂੰ ਨੋਟ ਕਰ ਲਿਆ ਹੈ।
ਜੀ ਹਾਂ, ਟ੍ਰੇਲਰ ਵਿੱਚ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਬੇਟੇ ਸ਼ਿੰਦਾ ਗਰੇਵਾਲ ਦੀ ਆਨਸਕ੍ਰੀਨ ਕੈਮਿਸਟਰੀ ਕਾਫੀ ਸ਼ਾਨਦਾਰ ਨਜ਼ਰ ਆ ਰਹੀ ਹੈ। ਫਿਲਮ ਦੀ ਕਹਾਣੀ ਸ਼ਿੰਦਾ ਦੀ ਹੈ, ਜੋ ਇੱਕ ਸ਼ਰਾਰਤੀ ਬੱਚਾ ਹੈ ਅਤੇ ਆਪਣੇ ਪਿਤਾ ਦਾ ਜੀਵਨ ਮੁਸ਼ਕਿਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡਦਾ। ਫਿਲਮ 'ਚ ਹਿਨਾ ਖਾਨ ਸ਼ਿੰਦਾ ਦੀ ਮਾਂ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਇਹ ਫਿਲਮ 10 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਲਈ ਤਿਆਰ ਹੈ।
ਹੁਣ ਟ੍ਰੇਲਰ ਦੇਖਣ ਤੋਂ ਬਾਅਦ ਪ੍ਰਸ਼ੰਸਕਾਂ ਨੇ ਕਮੈਂਟਸ 'ਚ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ, 'ਹਿਨਾ ਦਾ ਪੰਜਾਬੀ ਡਾਇਲਾਗ ਮਜ਼ਾ ਆ ਗਿਆ।' ਇੱਕ ਹੋਰ ਯੂਜ਼ਰ ਨੇ ਲਿਖਿਆ, 'ਹਿਨਾ ਖਾਨ ਇੱਕ ਬਹੁਮੁਖੀ ਅਦਾਕਾਰਾ ਹੈ। ਉਸਨੂੰ ਬਾਲੀਵੁੱਡ ਵਿੱਚ ਚੰਗੀਆਂ ਫਿਲਮਾਂ ਮਿਲਣੀਆਂ ਚਾਹੀਦੀਆਂ ਹਨ।' ਤੀਜੇ ਯੂਜ਼ਰ ਨੇ ਲਿਖਿਆ, 'ਸਾਨੂੰ ਹਿਨਾ ਖਾਨ ਦੀ ਬਹੁਮੁਖੀ ਪ੍ਰਤਿਭਾ ਦੀ ਗੱਲ ਕਰਨੀ ਚਾਹੀਦੀ ਹੈ, ਉਸ ਦਾ ਹਰ ਰੋਲ ਦੂਜਿਆਂ ਤੋਂ ਵੱਖਰਾ ਹੈ ਅਤੇ ਜਿਸ ਤਰੀਕੇ ਨਾਲ ਸਭ ਨੇ ਕੰਮ ਕੀਤਾ ਹੈ।'
ਅਮਰਪ੍ਰੀਤ ਜੀ ਐਸ ਛਾਬੜਾ ਦੁਆਰਾ ਨਿਰਦੇਸ਼ਤ 'ਸ਼ਿੰਦਾ ਸ਼ਿੰਦਾ ਨੋ ਪਾਪਾ' ਵਿੱਚ ਗਿੱਪੀ ਗਰੇਵਾਲ, ਸ਼ਿੰਦਾ ਗਰੇਵਾਲ, ਹਿਨਾ ਖਾਨ, ਪ੍ਰਿੰਸ ਕੰਵਲਜੀਤ ਸਿੰਘ, ਜਸਵਿੰਦਰ ਭੱਲਾ, ਨਿਰਮਲ ਰਿਸ਼ੀ, ਗੁਰੀ ਘੁੰਮਣ, ਰਘਵੀਰ ਬੋਲੀ, ਹਰਦੀਪ ਗਿੱਲ, ਸੀਮਾ ਕੌਸ਼ਲ, ਹਰਿੰਦਰ ਭੁੱਲਰ ਅਤੇ ਏਕੋਮ ਗਰੇਵਾਲ ਵਰਗੇ ਸ਼ਾਨਦਾਰ ਕਲਾਕਾਰ ਹਨ। ਇਹ ਫਿਲਮ 10 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ।
ਇਸ ਦੌਰਾਨ ਹਿਨਾ ਖਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਹਿਨਾ ਖਾਨ ਪਿਛਲੀ ਵਾਰ ਸ਼ਾਇਰ ਸ਼ੇਖ ਦੇ ਨਾਲ 'ਬਰਸਾਤ ਆ ਗਈ' ਗਾਣੇ ਵਿੱਚ ਨਜ਼ਰ ਆਈ ਸੀ। ਹਿਨਾ ਨੂੰ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਭਾਰਤੀ ਟੀਵੀ ਜਗਤ 'ਚ ਪ੍ਰਸਿੱਧੀ ਮਿਲੀ ਹੈ। ਅਦਾਕਾਰਾ ਨੇ 8 ਸਾਲ ਤੱਕ ਇਸ ਸ਼ੋਅ ਵਿੱਚ ਅਕਸ਼ਰਾ ਦਾ ਕਿਰਦਾਰ ਨਿਭਾਇਆ ਹੈ। ਇਸਤੋਂ ਇਲਾਵਾ ਅਦਾਕਾਰਾ ਨੇ ਨਾਗਿਨ ਸੀਰੀਅਲ ਵਿੱਚ ਵੀ ਕੰਮ ਕੀਤਾ ਹੈ।