ਮੁੰਬਈ (ਬਿਊਰੋ):ਖੂਬਸੂਰਤ ਅਦਾਕਾਰਾ ਸ਼ਹਿਨਾਜ਼ ਗਿੱਲ ਆਪਣੀ ਪ੍ਰੋਫੈਸ਼ਨਲ ਲਾਈਫ ਤੋਂ ਜ਼ਿਆਦਾ ਆਪਣੀ ਨਿੱਜੀ ਜ਼ਿੰਦਗੀ ਲਈ ਸੁਰਖੀਆਂ 'ਚ ਰਹਿੰਦੀ ਹੈ। ਹੁਣ ਹਾਲ ਹੀ ਵਿੱਚ ਉਸ ਦੇ ਅਤੇ ਗੁਰੂ ਰੰਧਾਵਾ ਦੇ ਵਿੱਚ ਡੇਟਿੰਗ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ ਹੈ। ਦੋਵਾਂ ਨੇ ਹਾਲ ਹੀ 'ਚ ਮੂਨਰਾਈਜ਼ ਐਲਬਮ 'ਚ ਇਕੱਠੇ ਕੰਮ ਕੀਤਾ ਹੈ। ਜਿਸ ਤੋਂ ਬਾਅਦ ਉਸ ਦੇ ਅਤੇ ਗੁਰੂ ਰੰਧਾਵਾ ਵਿਚਕਾਰ ਡੇਟਿੰਗ ਦੀਆਂ ਅਫਵਾਹਾਂ ਨੇ ਜ਼ੋਰ ਫੜ ਲਿਆ।
ਮੂਨਰਾਈਜ਼ ਤੋਂ ਬਾਅਦ ਦੀਆਂ ਅਫਵਾਹਾਂ:ਗਾਇਕ-ਸੰਗੀਤਕਾਰ ਗੁਰੂ ਰੰਧਾਵਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਇੱਕ ਸਾਲ ਤੋਂ ਵੱਧ ਸਮੇਂ ਤੋਂ ਸੁਰਖੀਆਂ ਦੇ ਕੇਂਦਰ ਵਿੱਚ ਹਨ। ਅਜਿਹੀਆਂ ਅਫਵਾਹਾਂ ਹਨ ਕਿ ਦੋਵੇਂ ਇੱਕ-ਦੂਜੇ ਨੂੰ ਡੇਟ ਕਰ ਰਹੇ ਹਨ, ਖਾਸ ਕਰਕੇ ਉਨ੍ਹਾਂ ਦੇ ਮਿਊਜ਼ਿਕ ਵੀਡੀਓ 'ਮੂਨਰਾਈਜ਼' ਤੋਂ ਬਾਅਦ। ਹਾਲ ਹੀ 'ਚ ਇੱਕ ਇੰਟਰਵਿਊ 'ਚ ਗੁਰੂ ਨੇ ਅਫਵਾਹਾਂ 'ਤੇ ਪ੍ਰਤੀਕਿਰਿਆ ਦਿੱਤੀ। ਉਸ ਨੇ ਕਿਹਾ, 'ਜਦੋਂ ਲੋਕ ਮੇਰੀ ਡੇਟਿੰਗ ਲਾਈਫ ਬਾਰੇ ਗੱਲ ਕਰਦੇ ਹਨ ਤਾਂ ਮੈਨੂੰ ਬਹੁਤ ਚੰਗਾ ਲੱਗਦਾ ਹੈ। ਦੁਨੀਆ ਭਰ ਵਿੱਚ ਸੁੰਦਰ ਕੁੜੀਆਂ ਹਨ, ਇਸ ਲਈ ਮੈਨੂੰ ਉਨ੍ਹਾਂ ਤੋਂ ਇਹ ਸੁਣਨਾ ਪਸੰਦ ਹੈ। ਹਰ ਮੁੰਡਾ ਕਿਤੇ ਨਾ ਕਿਤੇ ਇਹ ਚਾਹੁੰਦਾ ਹੈ।'