ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਕਈ ਨਵੇਂ ਦਿਸਹਿੱਦੇ ਸਿਰਜਣ ਵਿੱਚ ਸਫ਼ਲ ਰਹੇ ਹਨ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ, ਜਿੰਨ੍ਹਾਂ ਨੂੰ ਸੈਲੀਬ੍ਰਿਟੀ ਕ੍ਰਿਕਟ ਲੀਗ 'ਰਾਇਲ ਕਿੰਗਜ਼ ਪੰਜਾਬ' ਦਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਗਿਆ ਹੈ, ਜੋ ਇਸ ਲੀਗ ਦੀ ਨੁਮਾਇੰਦਗੀ ਕਰਨ ਜਾ ਰਹੇ ਪਹਿਲੇ ਪੰਜਾਬੀ ਅਦਾਕਾਰ ਹੋਣਗੇ।
ਹਾਲ ਹੀ ਵਿੱਚ ਅਪਣਾ ਅਧਿਕਾਰਿਤ ਲੋਗੋ ਜਾਰੀ ਕਰਨ ਵਾਲੀ ਰਾਇਲ ਕਿੰਗਜ਼ ਪੰਜਾਬ ਦੀ ਮਾਲਿਕਾਨਾ ਕਮਾਂਡ ਮੋਹਰੀ ਰੀਅਲ ਅਸਟੇਟ ਫਰਮ ਸ਼ੁਭ ਇੰਫਰਾ ਸੰਭਾਲ ਰਹੀ ਹੈ, ਜਿਸ ਦੇ ਨਿਰਦੇਸ਼ਕ ਹਰੀਸ਼ ਗਰਗ ਹਨ, ਜਿੰਨ੍ਹਾਂ ਅਨੁਸਾਰ ਰੋਇਲ ਕਿੰਗਜ਼ ਪੰਜਾਬ ਕ੍ਰਿਕਟ ਪ੍ਰਸ਼ੰਸਕਾਂ ਦੇ ਲਈ ਫਖਰ ਅਤੇ ਜਨੂੰਨ ਦਾ ਪ੍ਰਤੀਕ ਹੈ, ਜੋ ਕ੍ਰਿਕਟ ਨੂੰ ਹੋਰ ਰੁਮਾਂਚ ਭਰਪੂਰ ਬਣਾਉਣ ਲਈ ਲਗਾਤਾਰ ਤਰੱਦਦਸ਼ੀਲ ਹੈ, ਜਿਸ ਨਾਲ ਗੁਰਪ੍ਰੀਤ ਘੁੱਗੀ ਜਿਹੀ ਦਿੱਗਜ ਕਲਾ ਅਤੇ ਸਿਨੇਮਾ ਸ਼ਖਸੀਅਤ ਦਾ ਜੁੜਾਵ ਸਮੂਹ ਪੰਜਾਬੀਆਂ ਨੂੰ ਇਸ ਖੇਡ ਨਾਲ ਜੋੜਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗਾ।