ਚੰਡੀਗੜ੍ਹ:ਪੰਜਾਬ ਦੇ ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਹਮੇਸ਼ਾ ਹੀ ਆਪਣੀ ਆਵਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਉਨ੍ਹਾਂ ਦੇ ਗੀਤਾਂ ਵਿੱਚ ਇੱਕ ਵੱਖਰੀ ਤਰ੍ਹਾਂ ਦਾ ਜਾਦੂ ਹੈ। ਹਾਲਾਂਕਿ ਗਾਇਕ ਆਪਣੇ ਬਿਆਨਾਂ ਕਾਰਨ ਕਈ ਵਾਰ ਵਿਵਾਦਾਂ 'ਚ ਵੀ ਰਹਿ ਚੁੱਕੇ ਹਨ।
'ਛੱਲਾ', 'ਕੀ ਬਣੂੰ ਦੁਨੀਆ ਦਾ' ਅਤੇ 'ਯਾਰਾਂ ਦਿਲਦਾਰਾਂ ਵੇ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਗੁਰਦਾਸ ਮਾਨ ਇਸ ਸਮੇਂ ਆਪਣੇ ਇੱਕ ਪੋਡਕਾਸਟ ਕਾਰਨ ਕਾਫੀ ਸੁਰਖ਼ੀਆਂ ਬਟੋਰ ਰਹੇ ਹਨ, ਜਿਸ ਵਿੱਚ ਗਾਇਕ ਨੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਅਤੇ ਕਈ ਗਾਇਕਾਂ ਦੀ ਰੱਜ ਕੇ ਤਾਰੀਫ਼ ਵੀ ਕੀਤੀ। ਇਸ ਦੌਰਾਨ ਗਾਇਕ ਨੇ ਪੰਜਾਬੀ ਗਾਇਕਾਂ ਉਤੇ ਹੋ ਰਹੇ ਹਮਲਿਆਂ ਦਾ ਕਾਰਨ ਵੀ ਦੱਸਿਆ...।
ਕਿਉਂ ਹੁੰਦੇ ਨੇ ਪੰਜਾਬੀ ਗਾਇਕਾਂ ਉਤੇ ਹਮਲੇ
ਆਪਣੀ ਸੁਰੀਲੀ ਅਵਾਜ਼ ਨਾਲ ਹਰੇਕ ਦੇ ਦਿਲ ਉਤੇ ਰਾਜ਼ ਕਰਨ ਵਾਲੇ ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਪੋਡਕਾਸਟ ਦੌਰਾਨ ਪੰਜਾਬੀ ਗਾਇਕਾਂ ਉਤੇ ਹੋ ਰਹੇ ਹਮਲਿਆਂ ਦੇ ਕਾਰਨਾਂ ਬਾਰੇ ਪੁੱਛਿਆ ਗਿਆ। ਇਸ ਗੱਲ ਦਾ ਜੁਆਬ ਦਿੰਦੇ ਹੋਏ ਗਾਇਕ ਨੇ ਕਿਹਾ ਕਿ ਹੋ ਰਹੇ ਹਮਲੇ ਦਾ ਕਾਰਨ 'ਜਲਣ' ਹੈ। ਸਾਨੂੰ ਕਲਾਕਾਰਾਂ ਨੂੰ ਕੰਜਰ ਹੀ ਸਮਝਿਆ ਜਾਂਦਾ ਹੈ। ਪਰ ਉਹ ਇਹ ਨਹੀਂ ਸੋਚਦੇ ਕਿ ਗਾਇਕ ਤੁਹਾਡਾ ਮਨੋਰੰਜਨ ਕਰਦੇ ਹਨ।