ਪੰਜਾਬ

punjab

ETV Bharat / entertainment

ਗਿੱਪੀ ਗਰੇਵਾਲ ਨੇ ਕੀਤਾ ਨਵੇਂ ਗੀਤ 'ਨਾਗਨੀ' ਦਾ ਐਲਾਨ, ਜਲਦ ਹੋਵੇਗਾ ਰਿਲੀਜ਼ - LATEST PUNJABI SONG

ਹਾਲ ਹੀ ਵਿੱਚ ਗਿੱਪੀ ਗਰੇਵਾਲ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ।

Gippy Grewal New song
Gippy Grewal (Instagram @Gippy Grewal)

By ETV Bharat Entertainment Team

Published : Nov 19, 2024, 10:26 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸਟਾਰ ਨਾਇਕ ਵਜੋਂ ਅਪਣਾ ਸ਼ੁਮਾਰ ਕਰਵਾ ਰਹੇ ਗਿੱਪੀ ਗਰੇਵਾਲ ਪੰਜਾਬੀ ਸੰਗੀਤ ਜਗਤ ਵਿੱਚ ਵੀ ਬਰਾਬਰਤਾ ਨਾਲ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਵੱਲੋਂ ਇਸ ਦਿਸ਼ਾ ਵਿੱਚ ਕੀਤੇ ਜਾ ਰਹੇ ਸੰਗੀਤਕ ਯਤਨਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਨਾਗਨੀ', ਜਿਸ ਦੀ ਪਹਿਲੀ ਝਲਕ ਉਨ੍ਹਾਂ ਵੱਲੋਂ ਜਾਰੀ ਕਰ ਦਿੱਤੀ ਗਈ ਹੈ, ਜੋ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਣ ਜਾ ਰਿਹਾ ਹੈ।

ਗਿੱਪੀ ਗਰੇਵਾਲ ਵੱਲੋਂ ਅਪਣੇ ਖੁਦ ਦੇ ਸੰਗੀਤਕ ਲੇਬਲ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਗਾਣੇ ਨੂੰ ਅਵਾਜ਼ਾਂ ਗਿੱਪੀ ਗਰੇਵਾਲ ਅਤੇ ਸਿਮਰਨ ਚੌਧਰੀ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਦਾ ਸੰਗੀਤ ਅਵੀ ਸਰਾਂ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਪ੍ਰਭਾਵੀ ਸੰਗੀਤ ਸੰਯੋਜਨ ਅਧੀਨ ਸੰਗੀਤਬੱਧ ਕੀਤੇ ਗਏ ਉਕਤ ਗਾਣੇ ਦੀ ਸ਼ਬਦ ਰਚਨਾ ਨਾਗੀ ਵੱਲੋਂ ਅੰਜ਼ਾਮ ਦਿੱਤੀ ਗਈ ਹੈ।

ਪੰਜਾਬੀਆਂ ਦੇ ਦੇਸੀ ਸਵੈਗ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਕਾਫ਼ੀ ਵੱਡੇ ਸੈੱਟਅੱਪ ਅਧੀਨ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਭਿੰਦਰ ਬੁਰਜ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਵਿਸ਼ਾਲ ਕੈਨਵਸ ਅਧੀਨ ਕੈਮਰਾਬੱਧ ਕੀਤੇ ਗਏ ਉਕਤ ਸੰਗੀਤਕ ਵੀਡੀਓ ਵਿੱਚ ਡੈਸ਼ਿੰਗ ਅਤੇ ਨਿਵੇਕਲੇ ਅਵਤਾਰ ਵਿੱਚ ਨਜ਼ਰ ਆਉਣਗੇ ਗਿੱਪੀ ਗਰੇਵਾਲ, ਜਿੰਨ੍ਹਾਂ ਨਾਲ ਇਸ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਬਾਲੀਵੁੱਡ ਦੇ ਚਰਚਿਤ ਚਿਹਰੇ ਅੰਜਲੀ ਅਰੋੜਾ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿੰਨ੍ਹਾਂ ਦੀ ਮਨਮੋਹਕ ਫੀਚਰਿੰਗ ਇਸ ਗਾਣੇ ਦਾ ਖਾਸ ਆਕਰਸ਼ਨ ਹੋਵੇਗੀ।

ਹਾਲ ਹੀ ਵਿੱਚ ਅਪਣੇ ਕਈ ਹੋਰ ਸ਼ਾਨਦਾਰ ਗਾਣੇ ਵੀ ਸੰਗੀਤ ਪ੍ਰੇਮੀਆਂ ਦੇ ਸਨਮੁੱਖ ਕਰ ਖਾਸੀ ਚਰਚਾ ਦਾ ਕੇਂਦਰ-ਬਿੰਦੂ ਬਣੇ ਰਹੇ ਹਨ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ, ਜੋ ਇੰਨੀਂ ਦਿਨੀਂ ਅਪਣੀ ਇੱਕ ਹੋਰ ਪੀਰੀਅਡ ਡਰਾਮਾ ਫਿਲਮ 'ਅਕਾਲ' ਦੀ ਸ਼ੂਟਿੰਗ ਵਿੱਚ ਮਸ਼ਰੂਫ ਹਨ।

ਇਹ ਵੀ ਪੜ੍ਹੋ:

ABOUT THE AUTHOR

...view details