ਚੰਡੀਗੜ੍ਹ:ਪੰਜਾਬੀ ਸਿਨੇਮਾ ਲਈ ਕਈ ਚਰਚਿਤ ਅਤੇ ਸਫ਼ਲ ਫਿਲਮਾਂ ਦਾ ਨਿਰਮਾਣ ਅਤੇ ਨਿਰਦੇਸ਼ਨ ਇਕੱਠਿਆਂ ਕਰ ਚੁੱਕੇ ਹਨ ਗਿੱਪੀ ਗਰੇਵਾਲ ਅਤੇ ਅਮਰ ਹੁੰਦਲ, ਜੋ ਅਪਣੇ ਇੱਕ ਹੋਰ ਅਹਿਮ ਫਿਲਮ ਪ੍ਰੋਜੈਕਟ 'ਧੰਨਾ ਭਗਤ' ਨੂੰ ਸਾਹਮਣੇ ਲਿਆਉਣ ਜਾ ਰਹੇ ਹਨ, ਜਿਸ ਸੰਬੰਧਤ ਰਸਮੀ ਐਲਾਨ ਅੱਜ ਉਨ੍ਹਾਂ ਦੁਆਰਾ ਕਰ ਦਿੱਤਾ ਗਿਆ ਹੈ, ਜਿੰਨ੍ਹਾਂ ਦੀ ਇਹ ਇੱਕ ਹੋਰ ਨਵੀਂ ਪੰਜਾਬੀ ਫੀਚਰ ਫਿਲਮ ਜਲਦ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
'ਹੰਬਲ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਬਣਾਈ ਪੇਸ਼ ਕੀਤੀ ਜਾ ਰਹੀ ਇਸ ਧਾਰਮਿਕ ਫਿਲਮ ਦੇ ਨਿਰਮਾਤਾ ਗਿੱਪੀ ਗਰੇਵਾਲ ਅਤੇ ਰਵਨੀਤ ਕੌਰ ਗਰੇਵਾਲ, ਜਦਕਿ ਸਹਿ ਨਿਰਮਾਣਕਾਰ ਭਾਨਾ ਐਲਏ ਅਤੇ ਵਿਨੋਦ ਅਸਵਾਲ ਹਨ, ਜਿੰਨ੍ਹਾਂ ਤੋਂ ਇਲਾਵਾ ਕਾਰਜਕਾਰੀ ਨਿਰਮਾਤਾ ਦੀ ਜ਼ਿੰਮੇਵਾਰੀ ਹਰਦੀਪ ਦੁੱਲਟ ਨਿਭਾਉਣਗੇ।
ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਦੁਨੀਆ ਭਰ ਵਿੱਚ ਅਪਾਰ ਕਾਮਯਾਬੀ ਹਾਸਲ ਕਰ ਰਹੀ 'ਅਰਦਾਸ ਸਰਬੱਤ ਦੇ ਭਲੇ ਦੀ' ਕਾਮਯਾਬੀ ਤੋਂ ਬਾਅਦ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਘਰੇਲੂ ਪ੍ਰੋਡੋਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਐਲਾਨੀ ਗਈ ਬੈਕ-ਟੂ-ਬੈਕ ਇਹ ਦੂਜੀ ਫਿਲਮ ਹੋਵੇਗੀ, ਜਿੰਨ੍ਹਾਂ ਵੱਲੋਂ ਇਸ ਤੋਂ ਪਹਿਲਾਂ 'ਅਕਾਲ' ਦਾ ਐਲਾਨ ਅਤੇ ਆਗਾਜ਼ ਕੀਤਾ ਜਾ ਚੁੱਕਾ ਹੈ।