ਪੰਜਾਬ

punjab

ETV Bharat / entertainment

ਇਸ OTT ਪਲੇਟਫਾਰਮ 'ਤੇ ਹਿੰਦੀ ਵਿੱਚ ਰਿਲੀਜ਼ ਹੋ ਰਹੀ ਹੈ 'ਕੈਰੀ ਆਨ ਜੱਟਾ 3', ਡੇਟ ਕਰੋ ਨੋਟ - Carry On Jatta 3 In Hindi On OTT

Carry On Jatta 3 In Hindi Language On OTT: ਪੰਜਾਬੀ ਸਿਨੇਮਾ ਦੀ ਦੁਨੀਆ ਵਿੱਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਬਲਾਕਬਸਟਰ ਫਿਲਮ 'ਕੈਰੀ ਆਨ ਜੱਟਾ 3' ਹੁਣ ਹਿੰਦੀ ਵਿੱਚ OTT 'ਤੇ ਰਿਲੀਜ਼ ਹੋਵੇਗੀ। ਇਹ ਫਿਲਮ ਡਿਜ਼ਨੀ+ ਹੌਟਸਟਾਰ 'ਤੇ ਰਿਲੀਜ਼ ਹੋਣ ਜਾ ਰਹੀ ਹੈ।

Carry on Jatta 3
Carry on Jatta 3

By ETV Bharat Entertainment Team

Published : Mar 2, 2024, 4:16 PM IST

ਚੰਡੀਗੜ੍ਹ:ਗਿੱਪੀ ਗਰੇਵਾਲ ਅਤੇ ਸੋਨਮ ਬਾਜਵਾ ਦੀ ਪੰਜਾਬੀ ਫਿਲਮ 'ਕੈਰੀ ਆਨ ਜੱਟਾ 3' ਬਾਕਸ ਆਫਿਸ 'ਤੇ ਹਿੱਟ ਰਹੀ ਸੀ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ, ਫਿਲਮ ਨੇ ਦੁਨੀਆਭਰ ਵਿੱਚੋਂ 101.90 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਸੀ। ਸਿਰਫ਼ 15 ਕਰੋੜ ਰੁਪਏ ਦੇ ਬਜਟ ਨਾਲ ਬਣੀ, ਇਸ ਕਾਮੇਡੀ ਫਿਲਮ ਨੇ ਭਾਰਤੀ ਬਾਕਸ ਆਫ਼ਿਸ 'ਤੇ 47.22 ਕਰੋੜ ਰੁਪਏ ਦਾ ਕੁੱਲ ਕਲੈਕਸ਼ਨ ਕੀਤਾ ਅਤੇ ਇੱਕ ਆਲ-ਟਾਈਮ ਬਲਾਕਬਸਟਰ ਬਣ ਗਈ।

ਇਹ ਫਿਲਮ ਪੰਜਾਬੀ ਸਿਨੇਮਾ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਵਿੱਚ ਸਭ ਤੋਂ ਉੱਪਰ ਹੈ। ਚੰਗੀ ਖ਼ਬਰ ਇਹ ਹੈ ਕਿ ਹੁਣ ਇਹ ਫਿਲਮ ਹਿੰਦੀ ਵਿੱਚ OTT 'ਤੇ ਰਿਲੀਜ਼ ਹੋਣ ਜਾ ਰਹੀ ਹੈ। ਜੀ ਹਾਂ...ਗਿੱਪੀ ਗਰੇਵਾਲ ਨੇ ਇਹ ਖੁਸ਼ਖਬਰੀ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।

ਉਨ੍ਹਾਂ ਨੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ 'ਚ 'ਕੈਰੀ ਆਨ ਜੱਟਾ 3' ਦਾ ਹਿੰਦੀ ਵਰਜ਼ਨ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਐਲਾਨ ਕੀਤਾ ਹੈ ਕਿ 'ਕੈਰੀ ਆਨ ਜੱਟਾ 3' 15 ਮਾਰਚ ਨੂੰ OTT ਪਲੇਟਫਾਰਮ ਡਿਜ਼ਨੀ+ ਹੌਟਸਟਾਰ 'ਤੇ ਰਿਲੀਜ਼ ਹੋ ਰਹੀ ਹੈ। ਉਸਨੇ ਲਿਖਿਆ, 'ਮਜ਼ਾ ਹੀ ਮਜ਼ਾ, ਸੁਆਦ ਹੀ ਸੁਆਦ 'ਕੈਰੀ ਆਨ ਜੱਟਾ 3' 15 ਮਾਰਚ ਤੋਂ ਹਿੰਦੀ ਵਿੱਚ ਸਟ੍ਰੀਮ ਹੋ ਰਿਹਾ ਹੈ।'

ਉਲੇਖਯੋਗ ਹੈ ਕਿ ਸਮੀਪ ਕੰਗ ਦੇ ਨਿਰਦੇਸ਼ਨ ਹੇਠ ਬਣੀ 'ਕੈਰੀ ਆਨ ਜੱਟਾ 3' ਇੱਕ ਕਾਮੇਡੀ ਫਿਲਮ ਹੈ। ਗਿੱਪੀ ਅਤੇ ਸੋਨਮ ਬਾਜਵਾ ਦੇ ਨਾਲ ਸ਼ਿੰਦਾ ਗਰੇਵਾਲ, ਬੀਐਨ ਸ਼ਰਮਾ, ਕਵਿਤਾ ਕੌਸ਼ਿਕ, ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬਿਨੂੰ ਢਿੱਲੋਂ, ਜਸਵਿੰਦਰ ਭੱਲਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ।

ਜ਼ਿਕਰਯੋਗ ਹੈ ਕਿ 'ਕੈਰੀ ਆਨ ਜੱਟਾ 3' ਤੋਂ ਪਹਿਲਾਂ ਪੰਜਾਬੀ ਇੰਡਸਟਰੀ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਗਿੱਪੀ ਗਰੇਵਾਲ ਦੀ ਹੀ ਫਿਲਮ 'ਕੈਰੀ ਆਨ ਜੱਟਾ 2' ਸੀ। ਇਸ ਫਿਲਮ ਦਾ ਵਰਲਡਵਾਈਡ ਕਲੈਕਸ਼ਨ 57.67 ਕਰੋੜ ਰੁਪਏ ਸੀ।

ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਇਸ ਸਮੇਂ 'ਜੱਟ ਨੂੰ ਚੁੜੈਲੀ ਟੱਕਰੀ' ਨੂੰ ਲੈ ਕੇ ਸੁਰਖ਼ੀਆਂ ਵਿੱਚ ਹਨ, ਇਹ ਫਿਲਮ ਇਸ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ, ਇਸ ਫਿਲਮ ਵਿੱਚ ਗਿੱਪੀ ਦੇ ਨਾਲ ਸਰਗੁਣ ਮਹਿਤਾ ਅਤੇ ਰੂਪੀ ਗਿੱਲ ਕਿਰਦਾਰ ਨਿਭਾਉਂਦੀਆਂ ਨਜ਼ਰੀ ਪੈਣਗੀਆਂ ਹਨ।

ABOUT THE AUTHOR

...view details