ਚੰਡੀਗੜ੍ਹ: ਕੈਨੇਡਾ ਤੋਂ ਬਾਅਦ ਖੂਬਸੂਰਤ ਦੇਸ਼ ਆਸਟ੍ਰੇਲੀਆਂ ਵੀ ਇੰਨੀਂ ਦਿਨੀਂ ਕਲਾਕਾਰੀ ਰੌਣਕਾਂ ਨਾਲ ਲਬਰੇਜ਼ ਹੁੰਦਾ ਜਾ ਰਿਹਾ ਹੈ, ਜਿੱਥੇ ਵੱਧ ਰਹੀਆਂ ਕਲਾ ਸਰਗਰਮੀਆਂ ਨੂੰ ਹੋਰ ਉਭਾਰ ਦੇਣ ਜਾ ਰਹੇ ਹਨ, ਬਾਲੀਵੁੱਡ ਦੇ ਮਸ਼ਹੂਰ ਗਾਇਕ ਅਰਿਜੀਤ।
'ਗਲੋਬਲ ਇੰਡੀਅਨ ਇੰਟਰਟੇਨਮੈਂਟ' ਦੇ ਸੱਦੇ ਅਤੇ ਸ਼ੋਅ ਅਧੀਨ ਇੱਥੇ ਪੁੱਜੇ ਚਰਚਿਤ ਪਲੇ ਬੈਕ ਗਾਇਕ ਅਰਿਜੀਤ ਸਿੰਘ ਮੈਲਬੋਰਨ ਦੇ ਰੋਡ ਲਵੇਰ ਏਰੀਨਾ ਵਿਖੇ 14 ਜੁਲਾਈ ਨੂੰ ਹੋਣ ਜਾ ਰਹੇ ਆਯੋਜਿਤ ਹੋਣ ਜਾ ਰਹੇ ਸ਼ਾਨਦਾਰ ਲਾਈਵ ਕੰਸਰਟ ਦਾ ਹਿੱਸਾ ਬਣਨਗੇ।
ਹਿੰਦੀ ਸਿਨੇਮਾ ਦੇ ਉੱਚ ਕੋਟੀ ਅਤੇ ਸਫਲਤਮ ਗਾਇਕਾਂ ਵਿੱਚ ਸ਼ੁਮਾਰ ਕਰਵਾਉਂਦੇ ਹਨ ਗਾਇਕ ਅਰਿਜੀਤ, ਜਿੰਨ੍ਹਾਂ ਦੀ ਵਿਦੇਸ਼ੀ ਖਿੱਤਿਆਂ ਵਿੱਚ ਮੰਗ ਅਤੇ ਲੋਕਪ੍ਰਿਯਤਾ ਦਾ ਗ੍ਰਾਫ਼ ਲਗਾਤਾਰ ਵੱਧਦਾ ਜਾ ਰਿਹਾ ਹੈ, ਜਿਸ ਦਾ ਹੀ ਭਲੀਭਾਂਤ ਇਜ਼ਹਾਰ ਕਰਵਾ ਰਹੀ ਹੈ ਉਨ੍ਹਾਂ ਦੀ ਦੁਨੀਆਂ ਦੇ ਵੱਖ-ਵੱਖ ਹਿੱਸਿਆਂ ਵਿੱਚ ਦਿਨ-ਬ-ਦਿਨ ਵੱਧ ਰਹੀ ਸੋਅਜ਼ ਮੌਜੂਦਗੀ ਅਤੇ ਇਸੇ ਹੀ ਲੜੀ ਨੂੰ ਹੋਰ ਪੁਖ਼ਤਗੀ ਦੇਣ ਜਾ ਰਿਹਾ ਹੈ, ਉਨ੍ਹਾਂ ਦਾ ਉਕਤ ਸੰਗੀਤਕ ਟੂਰ, ਜੋ ਆਸਟ੍ਰੇਲੀਆਂ ਭਰ ਵਿੱਚ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।
ਕੰਗਾਰੂਆਂ ਦੀ ਧਰਤੀ ਵਜੋਂ ਮਸ਼ਹੂਰ ਆਸਟ੍ਰੇਲੀਆਂ ਵਿੱਚ ਕਲਾਕਾਰਾਂ ਦੀ ਵੱਧ ਰਹੀ ਆਮਦ ਨੂੰ ਹੋਰ ਪ੍ਰਭਾਵੀ ਰੂਪ ਦੇਣ ਜਾ ਰਹੀ ਹੈ ਬਾਲੀਵੁੱਡ ਦੀ ਦਿਲਕਸ਼ ਅਦਾਕਾਰਾ ਅਮੀਸ਼ਾ ਪਟੇਲ, ਜੋ 27 ਅਤੇ 28 ਜੁਲਾਈ ਨੂੰ ਮੈਲਬੋਰਨ ਅਤੇ ਸਿਡਨੀ ਵਿਖੇ ਆਯੋਜਿਤ ਹੋਣ ਜਾ ਰਹੇ ਵੱਡੇ ਮੀਟ ਐਂਡ ਗ੍ਰੀਟ ਪ੍ਰੋਗਰਾਮਾਂ ਵਿੱਚ ਸ਼ਮੂਲੀਅਤ ਕਰੇਗੀ, ਜਿਸ ਸੰਬੰਧਤ ਵੀ ਪ੍ਰਬੰਧਕਾਂ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਹਿੰਦੀ ਸਿਨੇਮਾ ਦੇ ਮੰਨੇ-ਪ੍ਰਮੰਨੇ ਕਾਮੇਡੀਅਨ ਜੌਨੀ ਲੀਵਰ ਵੀ ਜਲਦ ਹੀ ਆਸਟ੍ਰੇਲੀਆਂ ਵਿਖੇ ਹੋਣ ਜਾ ਰਹੇ ਵੱਡੇ ਲਾਈਵ ਸ਼ੋਅਜ ਦਾ ਹਿੱਸਾ ਬਣਨ ਜਾ ਰਹੇ ਹਨ, ਜੋ ਮੈਲਬੌਰਨ ਤੋਂ ਇਲਾਵਾ ਸਿਡਨੀ ਵਿਖੇ ਹੋਣ ਜਾ ਰਹੇ ਲਾਈਵ ਕਾਮੇਡੀ ਸ਼ੋਅਜ਼ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾਉਣਗੇ।
ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਗਾਇਕਾਂ ਅਤੇ ਅਦਾਕਾਰਾ ਦੀ ਵੀ ਇਸ ਆਸਟ੍ਰੇਲੀਆਈ ਧਰਤੀ ਉਤੇ ਆਮਦ ਲਗਾਤਾਰ ਜ਼ੋਰ ਫੜ ਰਹੀ ਹੈ, ਜਿਸ ਦੇ ਸਿਲਸਿਲੇ ਅਧੀਨ ਹੀ ਜਿੱਥੇ ਪਾਲੀਵੁੱਡ ਕਲਾਕਾਰ ਵਰਿੰਦਰ ਘੁਮਾਣ, ਜਯੋਤੀ ਅਰੋੜਾ ਇੱਥੇ ਆਏ ਹੋਏ ਹਨ, ਉੱਥੇ ਗਾਇਕ ਹਰਭਜਨ ਮਾਨ ਵੀ ਅਗਲੇ ਦਿਨਾਂ ਵਿੱਚ ਇੱਥੇ ਅਪਣੀ ਗਾਇਕੀ ਦੀਆਂ ਧਮਾਲਾਂ ਪਾਉਣ ਜਾ ਰਹੇ ਹਨ।