ਪੰਜਾਬ

punjab

ETV Bharat / entertainment

ਇਸ ਫਿਲਮ 'ਚ ਬੇਟੇ ਸੰਗ ਨਜ਼ਰ ਆਉਣਗੇ ਮਸ਼ਹੂਰ ਅਦਾਕਾਰ ਅਸ਼ੀਸ਼ ਦੁੱਗਲ, ਜਲਦ ਹੋਵੇਗੀ ਰਿਲੀਜ਼ - adeeshh duggal

Famous Actor Ashish Duggal: ਮਸ਼ਹੂਰ ਅਦਾਕਾਰ ਅਸ਼ੀਸ਼ ਦੁੱਗਲ ਆਪਣੀ ਆਉਣ ਵਾਲੀ ਫਿਲਮ 'ਕਰਿੰਦੇ' ਵਿੱਚ ਆਪਣੇ ਬੇਟੇ ਅਦੀਸ਼ ਦੁੱਗਲ ਨਾਲ ਸਕਰੀਨ ਸਾਂਝੀ ਕਰਦੇ ਨਜ਼ਰ ਆਉਣਗੇ।

Etv Bharat
Etv Bharat

By ETV Bharat Entertainment Team

Published : Feb 12, 2024, 10:51 AM IST

ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿੱਚ ਸਫ਼ਲ ਪਹਿਚਾਣ ਅਤੇ ਪ੍ਰਭਾਵੀ ਵਜ਼ੂਦ ਸਥਾਪਿਤ ਕਰ ਚੁੱਕੇ ਹਨ ਅਦਾਕਾਰ ਅਸ਼ੀਸ਼ ਦੁੱਗਲ, ਜੋ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਕਰਿੰਦੇ' ਵਿੱਚ ਪਹਿਲੀ ਵਾਰ ਅਪਣੇ ਬੇਟੇ ਅਦੀਸ਼ ਦੁੱਗਲ ਸੰਗ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ, ਜਿੰਨਾਂ ਦਾ ਇਹ ਹੋਣਹਾਰ ਬੇਟਾ ਇਸ ਫਿਲਮ ਦੁਆਰਾ ਪਾਲੀਵੁੱਡ ਵਿੱਚ ਅਪਣੇ ਸ਼ਾਨਦਾਰ ਸਫ਼ਰ ਦਾ ਆਗਾਜ਼ ਕਰਨ ਜਾ ਰਿਹਾ ਹੈ।

'ਐਸਟੀ ਫਿਲਮਜ਼', 'ਬਲਿਊ ਫੇਮ ਸਟੂਡਿਓ', 'ਸਪਾਈ ਫਿਲਮਜ਼' ਅਤੇ 'ਅਰੋਨ ਸ਼ੋਅਬਿਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਅਜੇ ਤੂਰ, ਪਲਮੀਤ ਸੰਧੂ, ਸੰਦੀਪ ਸਿੰਘ ਸਿੱਧੂ ਅਤੇ ਸਤਵੀਰ ਤੂਰ ਕਰ ਰਹੇ ਹਨ, ਜਦਕਿ ਇਸ ਦਾ ਲੇਖਨ ਬਲਜੀਤ ਨੂਰ-ਸ਼ਰਨਜੀਤ ਬਾਸੀ ਅਤੇ ਨਿਰਦੇਸ਼ਨ ਸ਼ਰਨਜੀਤ ਬਾਸੀ ਕਰ ਰਹੇ ਹਨ, ਜੋ ਮੇਨ ਸਟਰੀਮ ਸਿਨੇਮਾ ਤੋਂ ਅਲਹਦਾ ਹੱਟ ਕੇ ਬਣਾਈ ਜਾ ਰਹੀ ਇਸ ਆਫ ਬੀਟ ਫਿਲਮ ਨਾਲ ਪੰਜਾਬੀ ਸਿਨੇਮਾ 'ਚ ਬਤੌਰ ਨਿਰਦੇਸ਼ਕ ਨਵੇਂ ਅਤੇ ਸ਼ਾਨਦਾਰ ਸਫ਼ਰ ਵੱਲ ਵਧਣ ਜਾ ਰਹੇ ਹਨ।

ਪੰਜਾਬ ਅਤੇ ਮਾਲਵਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਜਾ ਰਹੀ ਉਕਤ ਐਕਸ਼ਨ-ਡਰਾਮਾ ਫਿਲਮ ਵਿੱਚ ਮਸ਼ਹੂਰ ਮਾਡਲ ਅਤੇ ਅਦਾਕਾਰ ਗੁਰੀ ਤੂਰ ਲੀਡ ਭੂਮਿਕਾ ਅਦਾ ਕਰ ਰਹੇ ਹਨ, ਜੋ ਹਾਲ ਹੀ ਵਿੱਚ ਰਿਲੀਜ਼ ਹੋਏ ਕਈ ਚਰਚਿਤ ਮਿਊਜ਼ਿਕ ਵੀਡੀਓਜ਼ ਦਾ ਹਿੱਸਾ ਰਹੇ ਹਨ ਅਤੇ ਅੱਜਕੱਲ੍ਹ ਅਦਾਕਾਰ ਦੇ ਤੌਰ 'ਤੇ ਵੀ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੇ ਜਾ ਰਹੇ ਹਨ।

ਉਕਤ ਫਿਲਮ ਵਿੱਚ ਪਹਿਲੀ ਵਾਰ ਇਕੱਠਿਆਂ ਹੋਈ ਇਹ ਪਿਤਾ ਅਤੇ ਪੁੱਤਰ ਦੀ ਜੋੜੀ ਆਪਣੇ ਇਸ ਪ੍ਰੋਜੈਕਟ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿਸ ਸੰਬੰਧੀ ਅਪਣੇ ਮਨ ਦੇ ਵਲਵਲੇ ਸਾਂਝਿਆਂ ਕਰਦਿਆਂ ਅਦਾਕਾਰ ਅਸ਼ੀਸ਼ ਦੁੱਗਲ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਉਹ ਪ੍ਰਮਾਤਮਾ ਪ੍ਰਤੀ ਸ਼ੁਕਰਾਨਾ ਅਦਾ ਕਰਦੇ ਹਨ ਕਿ ਉਨਾਂ ਦੇ ਬੇਟੇ ਨੂੰ ਅਪਣੀਆਂ ਅਸਲ ਜੜਾਂ ਅਤੇ ਮਿੱਟੀ ਨਾਲ ਜੁੜੇ ਸਿਨੇਮਾ ਤੋਂ ਅਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕਰਨ ਦਾ ਅਵਸਰ ਮਿਲਿਆ ਹੈ, ਜੋ ਅਪਣੀ ਇਸ ਡੈਬਿਊ ਫਿਲਮ ਲਈ ਬਤੌਰ ਅਦਾਕਾਰ ਜੀਅ ਜਾਨ ਨਾਲ ਅਪਣੀਆਂ ਜਿੰਮੇਵਾਰੀਆਂ ਨੂੰ ਅੰਜ਼ਾਮ ਦੇ ਰਿਹਾ ਹੈ।

ਹਾਲ ਹੀ ਵਿੱਚ ਰਿਲੀਜ਼ ਹੋਈਆਂ ਕਈ ਪੰਜਾਬੀ ਫਿਲਮਾਂ 'ਚ ਆਪਣੀ ਬਿਹਤਰੀਨ ਅਦਾਕਾਰੀ ਦਾ ਲੋਹਾ ਮੰਨਵਾ ਚੁੱਕੇ ਇਸ ਦਿੱਗਜ ਅਦਾਕਾਰ ਨੇ ਅੱਗੇ ਕਿਹਾ ਕਿ ਫਿਲਹਾਲ ਅਪਣੇ ਅਤੇ ਅਦੀਸ਼ ਦੇ ਕਿਰਦਾਰਾਂ ਬਾਰੇ ਜਿਆਦਾ ਰਿਵੀਲਿੰਗ ਨਹੀਂ ਕਰ ਸਕਦਾ, ਪਰ ਏਨਾ ਜ਼ਰੂਰ ਕਹਾਗਾਂ ਕਿ ਦਰਸ਼ਕਾਂ ਅਤੇ ਚਾਹੁੰਣ ਵਾਲਿਆ ਲਈ ਇੱਕ ਸਰਪ੍ਰਾਈਜ਼ ਵਾਂਗ ਹੋਣਗੀਆਂ ਸਾਡੀਆਂ ਦੋਹਾਂ ਦੀਆਂ ਭੂਮਿਕਾਵਾਂ, ਜਿੰਨਾਂ ਵਿੱਚ ਕਈ ਨਿਵੇਕਲੇ ਸ਼ੇਡਜ਼ ਵੇਖਣ ਨੂੰ ਮਿਲਣਗੇ।

ABOUT THE AUTHOR

...view details