ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖੇਤਰ ਵਿੱਚ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ ਪ੍ਰਤਿਭਾਵਾਨ ਅਤੇ ਮੰਝੇ ਹੋਏ ਨਿਰਦੇਸ਼ਨ ਭਗਵੰਤ ਸਿੰਘ ਕੰਗ, ਜੋ ਅਪਣੀ ਇੱਕ ਹੋਰ ਚਰਚਿਤ ਪੰਜਾਬੀ ਵੈੱਬ ਸੀਰੀਜ਼ 'ਮੁਰਗਾਬੀਆਂ' ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜੋ ਜਲਦ ਹੀ ਸ਼ੋਸ਼ਲ ਪਲੇਟਫ਼ਾਰਮ ਉਪਰ ਰਿਲੀਜ਼ ਹੋਵੇਗੀ।
'ਫਿਲਮੀ ਅੱਡਾ' ਦੇ ਬੈਨਰ ਹੇਠ ਬਣਾਈ ਗਈ ਇਸ ਅਰਥ-ਭਰਪੂਰ ਦਾ ਲੇਖਨ ਜਸਵਿੰਦਰ ਪੰਜਾਬੀ, ਜਦਕਿ ਨਿਰਦੇਸ਼ਨ ਭਗਵੰਤ ਸਿੰਘ ਕੰਗ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਬਿਹਤਰੀਨ ਲਘੂ ਫਿਲਮਾਂ ਅਤੇ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰ ਚੁੱਕੇ ਹਨ।
ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਮਾਈ ਗਈ ਉਕਤ ਵੈੱਬ ਸੀਰੀਜ਼ ਵਿੱਚ ਥੀਏਟਰ ਅਤੇ ਕਲਾ ਖੇਤਰ ਨਾਲ ਜੁੜੇ ਨਾਮਵਰ ਚਿਹਰਿਆਂ ਨੂੰ ਮਹੱਤਵਪੂਰਨ ਭੂਮਿਕਾਵਾਂ ਲਈ ਚੁਣਿਆ ਗਿਆ ਹੈ, ਜਿੰਨ੍ਹਾਂ ਵਿੱਚ ਸੁਖਦੇਵ ਬਰਨਾਲਾ, ਧੀਰਾ ਮਾਨ, ਕੇਹਰ ਖਾਨ, ਕੁਲਦੀਪ ਪਟਿਆਲਾ, ਜਤਿੰਦਰ ਹਾਂਸ, ਕੁਲਬੀਰ ਮੁਸ਼ਕਾਬਾਦ, ਬਿਨੀਤ ਗੁਰਮ ਆਦਿ ਸ਼ੁਮਾਰ ਹਨ।