15 ਨਵੰਬਰ 2024 ਨੂੰ ਹੈਦਰਾਬਾਦ ਵਿੱਚ ਲਾਈਵ ਸ਼ੋਅ ਦੌਰਾਨ ਦਿਲਜੀਤ ਆਪਣੇ ਕੁੱਝ ਪ੍ਰਸਿੱਧ ਗੀਤ ਨਹੀਂ ਗਾ ਸਕਣਗੇ। ਇਸ ਖ਼ਬਰ ਤੋਂ ਉਨ੍ਹਾਂ ਦੇ ਫੈਨਜ਼ ਜ਼ਰੂਰੀ ਉਦਾਸ ਹੋਣਗੇ। ਦੱਸ ਦਈਏ ਕਿ ਜ਼ਿਲ੍ਹਾ ਭਲਾਈ ਅਫ਼ਸਰ, ਤੇਲੰਗਾਨਾ ਵੱਲੋਂ ਦਲਜੀਤ ਦੁਸਾਂਝ ਨੂੰ ਪਟਿਆਲਾ ਪੈੱਗ, ਕੇਸ ਅਤੇ ਪੰਜ ਤਾਰਾ ਵਰਗੇ ਗੀਤ ਨਾ ਗਾਉਣ ਲਈ ਨੋਟਿਸ ਜਾਰੀ ਕੀਤਾ ਗਿਆ ਹੈ।
ਦਿਲਜੀਤ ਦੁਸਾਂਝ ਦੇ ਫੈਨਜ਼ ਨੂੰ ਝਟਕਾ, ਹੈਦਰਾਬਾਦ 'ਚ ਸ਼ੋਅ ਦੌਰਾਨ ਦਿਲਜੀਤ ਇਹ ਖ਼ਾਸ ਗੀਤ ਨਹੀਂ ਗਾਉਣਗੇ ! - DILJIT DOSANJH SHOW IN HYDERABAD
ਹੈਦਰਾਬਾਦ ਸ਼ੋਅ ਤੋਂ ਪਹਿਲਾਂ ਹੀ ਦਿਲਜੀਤ ਨੂੰ ਨੋਟਿਸ ਜਾਰੀ ਹੋ ਗਿਆ ਹੈ।
By ETV Bharat Entertainment Team
Published : Nov 14, 2024, 2:38 PM IST
|Updated : Nov 14, 2024, 3:16 PM IST
ਪੰਡਿਤਰਾਓ ਧਰੇਨਵਰ ਦੀ ਸ਼ਿਕਾਇਤ ਦੇ ਆਧਾਰ 'ਤੇ ਨੋਟਿਸ ਜਾਰੀ ਕੀਤਾ ਗਿਆ ਹੈ। ਦੱਸ ਦਈਏ ਕਿ ਨੋਟਿਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਬੱਚਿਆਂ ਨੂੰ ਸਟੇਜ 'ਤੇ ਨਾ ਵਰਤੋਂ ਕਿਉਂਕਿ ਲਾਈਵ ਸ਼ੋਅ ਦੌਰਾਨ 122 ਡੀਬੀ ਤੋਂ ਵੱਧ ਸ਼ੋਰ ਹੁੰਦਾ ਹੈ, ਜੋ ਬੱਚਿਆਂ ਲਈ ਨੁਕਸਾਨਦੇਹ ਹੈ। ਪੰਡਿਤਰਾਓ ਧਰੇਨਵਰ, ਸਹਾਇਕ ਪ੍ਰੋਫੈਸਰ, ਪੀ.ਪੀ.ਜੀ.ਸੀ.-46 ਨੇ ਕਿਹਾ ਹੈ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਲਾਈਵ ਸ਼ੋਅ ਦੌਰਾਨ ਸ਼ਰਾਬ, ਨਸ਼ੇ ਅਤੇ ਗੰਨ ਕਲਚਰ ਨੂੰ ਪ੍ਰਫੁਲਿੱਤ ਕਰਨ ਵਾਲੇ ਗੀਤ ਨਾ ਗਾਉਣ ਲਈ ਪਹਿਲਾਂ ਹੀ ਨਿਰਦੇਸ਼ ਜਾਰੀ ਕੀਤੇ ਹੋਏ ਹਨ। ਇਸ ਤੋਂ ਬਾਅਦ ਵੀ ਜੇਕਰ ਦਲਜੀਤ ਦੁਸਾਂਝ ਅਜਿਹੇ ਗੀਤਾਂ ਨੂੰ ਅੱਗੇ ਵਧਾਉਂਦੇ ਹਨ ਤਾਂ ਉਹ ਅਦਾਲਤ ਕੋਲ ਪਹੁੰਚ ਕਰਨਗੇ।
ਕਿੰਨਾ ਸਫ਼ਲ ਹੋਵੇਗਾ ਸ਼ੋਅ
ਇੱਕ ਪਾਸੇ ਤਾਂ ਦਿਲਜੀਤ ਦੇ ਸ਼ੋਅ ਨੂੰ ਲੈ ਕੇ ਫੈਨਜ਼ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ, ਤਾਂ ਦੂਜੇ ਪਾਸੇ ਹੋਣ ਨੋਟਿਸ ਵੀ ਜਾਰੀ ਹੋ ਗਿਆ।ਅਕਸਰ ਹੀ ਦਿਲਜੀਤ ਸ਼ੋਅ ਦੌਰਾਨ ਫੈਨਜ਼ ਵੱਲੋਂ ਪਟਿਆਲਾ ਪੈੱਗ, ਕੇਸ ਅਤੇ ਪੰਜ ਤਾਰਾ ਵਰਗੇ ਗੀਤਾਂ ਦੀ ਫ਼ਰਮਾਇਜ਼ ਕੀਤੀ ਜਾਂਦੀ ਹੈ। ਹੁਣ ਵੇਖਣਾ ਹੋਵੇਗਾ ਕਿ ਇਨ੍ਹਾਂ ਗੀਤਾਂ ਨੂੰ ਗਾਏ ਬਿਨਾਂ ਦਿਲਜੀਤ ਆਪਣੇ ਫ਼ੈਨਜ਼ ਨੂੰ ਕਿਵੇਂ ਖੁਸ਼ ਕਰਨਗੇ ਅਤੇ ਇਹ ਇਸ ਸ਼ੋਅ ਨੂੰ ਕਿਵੇਂ ਸਫ਼ਲ ਬਣਾਉਣਗੇ।
- ਵੇਖੋ ਹੈਦਰਾਬਾਦ 'ਚ ਦਿਲਜੀਤ ਦੋਸਾਂਝ ਦਾ ਵੱਖਰਾ ਸਵੈਗ, ਕੁੱਝ ਇਸ ਤਰ੍ਹਾਂ ਏਅਰਪੋਰਟ 'ਤੇ ਕੀਤਾ ਸਪੋਟ, ਹੈਦਰਾਬਾਦ ਆਉਣ ਤੋਂ ਬਾਅਦ ਜਾਣੋਂ ਸਭ ਤੋਂ ਪਹਿਲਾਂ ਕਿੱਥੇ ਗਏ?
- ਇੱਕ ਫਿਲਮ ਲਈ ਇੰਨੇ ਕਰੋੜ ਲੈਂਦੇ ਨੇ ਨੀਰੂ ਬਾਜਵਾ-ਦਿਲਜੀਤ ਦੁਸਾਂਝ ਸਣੇ ਇਹ ਸਿਤਾਰੇ, ਬਾਲੀਵੁੱਡ ਵਾਲਿਆਂ ਨੂੰ ਦਿੰਦੇ ਨੇ ਮਾਤ
- ਇਸ ਵਿਅਕਤੀ ਤੋਂ ਬਹੁਤ ਡਰਦੇ ਨੇ ਗਾਇਕ ਦਿਲਜੀਤ ਦੁਸਾਂਝ, ਖੁਦ ਕੀਤਾ ਖੁਲਾਸਾ