ETV Bharat / state

MLA ਬਣਕੇ ਪੁਲਿਸ ਅਧਿਕਾਰੀ ਨੂੰ ਦਿੱਤੀ ਬਦਲੀ ਦੀ ਧਮਕੀ, ਪੁਲਿਸ ਨੇ ਕੀਤਾ ਕਾਬੂ - THREATENED POLICE OFFICER

ਬਠਿੰਡਾ ਪੁਲਿਸ ਨੇ ਇੱਕ ਫਰਜ਼ੀ ਐਮਐਲਏ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਫਰਜ਼ੀ ਐਮਐਲਏ ਬਣਕੇ ਪੁਲਿਸ ਅਧਿਕਾਰੀ ਨੂੰ ਧਮਕਾਇਆ ਸੀ।

Threatened Police Officer
MLA ਬਣਕੇ ਪੁਲਿਸ ਅਧਿਕਾਰੀ ਨੂੰ ਧਮਕਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ (Etv Bharat (ਬਠਿੰਡਾ, ਪੱਤਰਕਾਰ))
author img

By ETV Bharat Punjabi Team

Published : 14 hours ago

ਬਠਿੰਡਾ: ਬਠਿੰਡਾ ਦੇ ਥਾਣਾ ਨੇਹੀਆਂ ਵਾਲਾ ਵਿਖੇ ਪੁਲਿਸ ਨੇ ਇੱਕ ਫਰਜ਼ੀ ਐਮਐਲਏ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਸ ਵੱਲੋਂ ਪੁਲਿਸ ਅਧਿਕਾਰੀ ਨੂੰ ਐਮਐਲਏ ਬਣ ਧਮਕਾਇਆ ਗਿਆ ਅਤੇ ਆਪਣੇ ਸਾਥੀਆਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਗਈ ਸੀ।

MLA ਬਣਕੇ ਪੁਲਿਸ ਅਧਿਕਾਰੀ ਨੂੰ ਧਮਕਾਉਣ ਵਾਲਾ ਨੌਜਵਾਨ ਗ੍ਰਿਫ਼ਤਾਰ (Etv Bharat (ਬਠਿੰਡਾ, ਪੱਤਰਕਾਰ))

ਪੁਲਿਸ ਅਧਿਕਾਰੀ ਨੂੰ ਵਿਧਾਇਕ ਬਣ ਦਿੱਤੀ ਧਮਕੀ

ਜਾਣਕਾਰੀ ਦਿੰਦੇ ਹੋਏ ਥਾਣਾ ਨੇਹੀਆਂ ਵਾਲਾ ਦੇ ਇੰਚਾਰਜ ਇੰਸਪੈਕਟਰ ਜਸਵਿੰਦਰ ਕੌਰ ਨੇ ਦੱਸਿਆ ਕਿ ਗੋਨਿਆਣਾ ਮੰਡੀ ਪੁਲਿਸ ਚੌਂਕੀ ਦੇ ਇੰਚਾਰਜ ਮੋਹਣ ਦੀਪ ਸਿੰਘ ਬੰਗੀ ਨੇ ਨਗਰ ਕੌਂਸਲ ਦੀਆਂ ਚੋਣਾਂ ਸਮੇਂ ਦੌਰਾਨ ਕੁਝ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਹਨਾਂ ਨੂੰ ਛੱਡਣ ਲਈ ਹਰਵਿੰਦਰ ਸਿੰਘ ਨੇ ਐਮਐਲਏ ਬਣ ਕੇ ਫੋਨ ਕੀਤਾ ਅਤੇ ਧਮਕਾਇਆ ਗਿਆ ਕਿ ਜੇਕਰ ਉਸ ਦੇ ਬੰਦਿਆਂ ਨੂੰ ਛੱਡਿਆ ਨਾ ਗਿਆ ਤਾਂ ਉਹ ਉਸ ਦੀ ਬਦਲੀ ਕਰਵਾ ਦੇਵੇਗਾ।

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

ਜਦੋਂ ਪੁਲਿਸ ਅਧਿਕਾਰੀ ਮੋਹਨਦੀਪ ਸਿੰਘ ਬੰਗੀ ਨੇ ਫੋਨ ਕਰਨ ਵਾਲੇ ਵਿਅਕਤੀ ਦੀ ਪੜਤਾਲ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਆਪਣੇ ਆਪ ਨੂੰ ਐਮਐਲਏ ਦੱਸਣ ਵਾਲਾ ਹਰਵਿੰਦਰ ਸਿੰਘ ਵਾਸੀ ਦਾਨ ਸਿੰਘ ਵਾਲਾ ਦਾ ਹੈ। ਜਿਸ ਤੋਂ ਬਾਅਦ ਪੁਲਿਸ ਅਧਿਕਾਰੀ ਮੋਹਣਦੀਪ ਸਿੰਘ ਬੰਗੀ ਵੱਲੋਂ ਹਰਵਿੰਦਰ ਸਿੰਘ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਗਿਆ ਅਤੇ ਪੁਲਿਸ ਵੱਲੋਂ ਹਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਪੜਤਾਲ ਕੀਤੀ ਜਾ ਰਹੀ ਹੈ ਕਿ ਇਸ ਤੋਂ ਪਹਿਲਾਂ ਵੀ ਹਰਵਿੰਦਰ ਸਿੰਘ ਵੱਲੋਂ ਐਮਐਲਏ ਬਣ ਕੇ ਕਿਸੇ ਹੋਰ ਅਧਿਕਾਰੀ ਨੂੰ ਫੋਨ ਤਾਂ ਨਹੀਂ ਕੀਤੇ ਗਏ ਫਰਜ਼ੀ ਵਿਧਾਇਕ ਆਪਣੇ ਆਪ ਨੂੰ ਮਾਸਟਰ ਜਗਸੀਰ ਸਿੰਘ ਵਿਧਾਇਕ ਭੁੱਚੋ ਮੰਡੀ ਦੱਸਦਾ ਸੀ।

ਉਧਰ ਦੂਸਰੇ ਪਾਸੇ ਗ੍ਰਿਫਤਾਰ ਕੀਤੇ ਗਏ ਨੌਜਵਾਨ ਹਰਵਿੰਦਰ ਸਿੰਘ ਨੇ ਕਿਹਾ ਕਿ ਉਸ ਤੋਂ ਗਲਤੀ ਹੋ ਗਈ ਹੈ ਤੇ ਅਣਜਾਣਪੁਣੇ ਵਿੱਚ ਅਜਿਹੀ ਗਲਤੀ ਕੀਤੀ ਹੈ, ਜਿਸ ਕਾਰਨ ਹੁਣ ਉਹ ਮੁਆਫੀ ਮੰਗ ਰਿਹਾ ਹੈ ਤੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਕਰੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.