ਲੁਧਿਆਣਾ:31 ਦਸੰਬਰ ਦੀ ਰਾਤ ਨੂੰ ਗਾਇਕ ਦਿਲਜੀਤ ਦੁਸਾਂਝ ਦਾ ਸ਼ੋਅ ਲੁਧਿਆਣਾ ਵਿਖੇ ਹੋਇਆ, ਜਿਸ ਤੋਂ ਬਾਅਦ ਗਾਇਕ ਨੂੰ ਕਈ ਤਰ੍ਹਾਂ ਦੇ ਵਿਵਾਦਾਂ ਦਾ ਸਾਹਮਣਾ ਕਰਨਾ ਪਿਆ। ਹੁਣ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ ਵਿੱਚ ਵਾਰਮ ਅੱਪ ਟਰੈਕ ਖਰਾਬ ਹੋਣ ਕਰਕੇ ਖਿਡਾਰੀਆਂ ਨੂੰ ਪ੍ਰੈਕਟਿਸ ਕਰਨ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਇਹ ਲੁਧਿਆਣਾ ਦੇ ਜ਼ਿਲ੍ਹਾਂ ਸਪੋਰਟਸ ਅਫਸਰ ਅਤੇ ਐਥਲੈਟਿਕ ਕੋਚ ਨੇ ਦੱਸਿਆ ਹੈ।
ਜੀ ਹਾਂ...ਉਨ੍ਹਾਂ ਨੇ ਕਿਹਾ ਕਿ ਮੁੱਖ ਟਰੈਕ ਦੇ ਨਾਲ ਵਾਰਮ ਅੱਪ ਟਰੈਕ ਵਿੱਚ ਅਕਸਰ ਹੀ ਖਿਡਾਰੀ ਭੱਜਣ ਤੋਂ ਪਹਿਲਾਂ ਵਾਰਮ ਅੱਪ ਕਰਦੇ ਹਨ। ਉੱਥੇ ਦਿਲਜੀਤ ਦੁਸਾਂਝ ਦੇ ਸ਼ੋਅ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਵੱਲੋਂ ਆਪਣੇ ਟੈਂਟ ਲਗਾ ਕੇ ਟਿਕਟਾਂ ਵੇਚੀਆਂ ਗਈਆਂ ਸਨ, ਜਿਸ ਕਰਕੇ ਉੱਥੇ ਕਾਫੀ ਨੁਕਸਾਨ ਹੋਇਆ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਉਨ੍ਹਾਂ ਵੱਲੋਂ ਟਰੈਕ ਉਤੇ ਅੱਗ ਵੀ ਸੇਕੀ ਗਈ ਸੀ।
ਜ਼ਿਲ੍ਹਾਂ ਖੇਡ ਅਫਸਰ ਨੇ ਅੱਗੇ ਦੱਸਿਆ ਕਿ ਟਰੈਕ ਦਾ ਇੱਕ ਹਿੱਸਾ ਖਰਾਬ ਹੋਇਆ ਹੈ, ਹਾਲਾਂਕਿ ਇਹ ਸਮਾਰਟ ਸਿਟੀ ਦੇ ਅਧੀਨ ਆਉਂਦਾ ਹੈ, ਇਸ ਸੰਬੰਧੀ ਅਸੀਂ ਡਿਪਟੀ ਕਮਿਸ਼ਨਰ ਨੂੰ ਜਾਣਕਾਰੀ ਸਾਂਝੀ ਕਰ ਦਿੱਤੀ ਹੈ ਅਤੇ ਉਨ੍ਹਾਂ ਨੇ ਕਿਹਾ ਹੈ ਕਿ ਜਲਦ ਹੀ ਇਸ ਸੰਬੰਧੀ ਕਦਮ ਚੁੱਕਿਆ ਜਾਵੇਗਾ ਅਤੇ ਇਸ ਨੂੰ ਰਿਪੇਅਰ ਕੀਤਾ ਜਾਵੇਗਾ।
ਇਸ ਤੋਂ ਇਲਾਵਾ ਲੁਧਿਆਣਾ ਦੇ ਐਥਲੈਟਿਕ ਕੋਚ ਸੰਜੀਵ ਕੁਮਾਰ ਨੇ ਦੱਸਿਆ ਕਿ ਜਿਸ ਤਰ੍ਹਾਂ ਅੱਗ ਲਗਾਈ ਗਈ ਸੀ ਇਸ ਟਰੈਕ ਦੇ ਵਿੱਚ ਇੱਕ ਵਿਸ਼ੇਸ਼ ਕੈਮੀਕਲ ਹੁੰਦਾ ਹੈ, ਜੇਕਰ ਇਹ ਟਰੈਕ ਪੁਰਾਣਾ ਨਾ ਹੁੰਦਾ ਤਾਂ ਪੂਰੇ ਟਰੈਕ ਨੂੰ ਵੀ ਅੱਗ ਲੱਗ ਸਕਦੀ ਸੀ। ਉਨ੍ਹਾਂ ਕਿਹਾ ਟਰੈਕ ਦਾ ਖਰਾਬ ਹੋਣਾ ਖਿਡਾਰੀਆਂ ਲਈ ਕਾਫੀ ਪਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।
ਦਿਲਜੀਤ ਦੁਸਾਂਝ ਦੇ ਲੁਧਿਆਣਾ ਸ਼ੋਅ ਕਾਰਨ ਵੱਡਾ ਨੁਕਸਾਨ (ETV Bharat) ਉਲੇਖਯੋਗ ਹੈ ਕਿ ਦਿਲਜੀਤ ਦੁਸਾਂਝ ਨੂੰ ਪਹਿਲਾਂ ਹੀ ਇਸੇ ਤਰ੍ਹਾਂ ਦੇ ਕਾਰਨਾਂ ਕਰਕੇ ਦੂਜੇ ਸ਼ਹਿਰਾਂ ਵਿੱਚ ਜਾਂਚ ਦਾ ਸਾਹਮਣਾ ਕਰਨਾ ਪਿਆ ਸੀ। ਨਵੰਬਰ ਵਿੱਚ ਹੈਦਰਾਬਾਦ ਵਿੱਚ ਆਪਣੇ ਸੰਗੀਤ ਸਮਾਰੋਹ ਦੌਰਾਨ ਉਸਨੂੰ ਤੇਲੰਗਾਨਾ ਸਰਕਾਰ ਤੋਂ ਇੱਕ ਕਾਨੂੰਨੀ ਨੋਟਿਸ ਮਿਲਿਆ, ਜਿਸ ਵਿੱਚ ਉਸਦੇ ਸ਼ਰਾਬ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੇ ਗੀਤਾਂ ਦੇ ਪ੍ਰਦਰਸ਼ਨ ਬਾਰੇ ਸ਼ਿਕਾਇਤ ਦਾ ਹਵਾਲਾ ਦਿੱਤਾ ਗਿਆ ਸੀ।
ਤੁਹਾਨੂੰ ਦੱਸ ਦੇਈਏ ਕਿ ਦਿਲਜੀਤ ਦੁਸਾਂਝ ਦੇ ਗੀਤ ਦੇ ਬੋਲਾਂ ਨੂੰ ਲੈ ਕੇ ਵਿਵਾਦ ਕੋਈ ਨਵਾਂ ਨਹੀਂ ਹੈ। ਸਾਲ ਦੇ ਅੰਤ ਵਿੱਚ ਗਾਇਕ ਨੇ ਆਪਣੇ ਸੰਗੀਤ ਵਿੱਚ ਸ਼ਰਾਬ 'ਤੇ ਟਿੱਪਣੀਆਂ ਲਈ ਸੁਰਖੀਆਂ ਬਣਾਈਆਂ ਸਨ। ਅਹਿਮਦਾਬਾਦ ਵਿੱਚ ਇੱਕ ਪ੍ਰਦਰਸ਼ਨ ਦੌਰਾਨ ਉਸਨੇ ਵਾਅਦਾ ਕੀਤਾ ਕਿ ਜੇਕਰ ਭਾਰਤ ਸਰਕਾਰ ਸ਼ਰਾਬ 'ਤੇ ਦੇਸ਼ ਵਿਆਪੀ ਪਾਬੰਦੀ ਲਾਗੂ ਕਰਦੀ ਹੈ ਤਾਂ ਉਹ ਸ਼ਰਾਬ ਬਾਰੇ ਗੀਤ ਬਣਾਉਣਾ ਬੰਦ ਕਰ ਦੇਣਗੇ। ਇਸ ਸਮੇਂ ਗਾਇਕ ਆਪਣੇ ਕਈ ਬਾਲੀਵੁੱਡ ਪ੍ਰੋਜੈਕਟਾਂ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ।
ਇਹ ਵੀ ਪੜ੍ਹੋ: