ਪੰਜਾਬ

punjab

ETV Bharat / entertainment

ਅਕਸ਼ੈ ਕੁਮਾਰ ਦੀ ਫਿਲਮ 'ਖੇਲ ਖੇਲ ਮੇਂ' ਵਿੱਚ ਛਾਏ ਦੋ ਸਰਦਾਰ ਮੁੰਡੇ, ਇੱਕ ਐਕਟਿੰਗ ਨਾਲ ਅਤੇ ਦੂਜਾ ਗਾਇਕੀ ਨਾਲ ਪਾ ਰਿਹਾ ਧੂੰਮਾਂ - song Do You Know out - SONG DO YOU KNOW OUT

Akshay Kumar New Movie Khel Khel Mein: ਅਕਸ਼ੈ ਕੁਮਾਰ ਇਸ ਸਮੇਂ ਆਪਣੀ ਨਵੀਂ ਪੰਜਾਬੀ ਫਿਲਮ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਹੁਣ ਇਸ ਫਿਲਮ ਦਾ ਸੰਗੀਤ ਰਾਹੀਂ ਪ੍ਰਭਾਵੀ ਹਿੱਸਾ ਦਿਲਜੀਤ ਦੁਸਾਂਝ ਨੂੰ ਬਣਿਆ ਗਿਆ ਹੈ, ਗਾਇਕ ਨੇ ਇਸ ਫਿਲਮ ਲਈ ਆਪਣਾ ਗੀਤ 'ਡੂ ਯੂ ਨੋ' ਦਿੱਤਾ ਹੈ।

Akshay Kumar New Movie Khel Khel Mein
Akshay Kumar New Movie Khel Khel Mein (instagram)

By ETV Bharat Entertainment Team

Published : Aug 9, 2024, 1:01 PM IST

ਚੰਡੀਗੜ੍ਹ:ਬਾਲੀਵੁੱਡ ਦੀ ਬਹੁ-ਚਰਚਿਤ ਫਿਲਮ ਵਜੋਂ ਸਾਹਮਣੇ ਆਉਣ ਰਹੀ ਹੈ ਹਿੰਦੀ ਫਿਲਮ 'ਖੇਲ ਖੇਲ ਮੇਂ', ਜਿਸ ਦੁਆਰਾ ਇੰਟਰਨੈਸ਼ਨਲ ਸਟਾਰ ਗਾਇਕ ਦਿਲਜੀਤ ਦੁਸਾਂਝ ਨੇ ਇੱਕ ਵਾਰ ਫਿਰ ਚਾਰੇ ਪਾਸੇ ਧੂੰਮਾਂ ਪਾ ਦਿੱਤੀਆਂ ਹਨ, ਜਿੰਨ੍ਹਾਂ ਵੱਲੋਂ ਪਲੇ ਬੈਕ ਕੀਤਾ ਅਤੇ ਇਸ ਫਿਲਮ ਵਿਚਲਾ ਇੱਕ ਅਹਿਮ ਗਾਣਾ 'ਡੂ ਯੂ ਨੋ' ਰਿਲੀਜ਼ ਕਰ ਦਿੱਤਾ ਗਿਆ, ਜੋ ਹਰ ਚੈਨਲ ਅਤੇ ਸੰਗੀਤਕ ਪਲੇਟਫ਼ਾਰਮ ਉਪਰ ਖਾਸੀ ਮਕਬੂਲੀਅਤ ਹਾਸਿਲ ਕਰ ਰਿਹਾ ਹੈ।

'ਕੇਕੇ ਫਿਲਮ ਪ੍ਰੋਡੋਕਸ਼ਨ', 'ਟੀ-ਸੀਰੀਜ਼ ਫਿਲਮਜ਼' ਅਤੇ 'ਵਕਾਓ ਫਿਲਮਜ਼' ਵੱਲੋਂ ਨਿਰਮਿਤ ਕੀਤੀ ਗਈ ਉਕਤ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਨਿਰਦੇਸ਼ਨ ਮੁਦੱਸਰ ਅਜੀਜ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੀ ਇਸ ਮਲਟੀ-ਸਟਾਰਰ ਫਿਲਮ ਵਿੱਚ ਅਕਸ਼ੈ ਕੁਮਾਰ, ਫਰਦੀਨ ਖਾਨ, ਐਮੀ ਵਿਰਕ, ਤਾਪਸੀ ਪੰਨੂ, ਵਾਨੀ ਕਪੂਰ, ਪ੍ਰਗਿਆ ਜੈਸਵਾਲ, ਮਧੂ ਮਾਲਤੀ ਕਪੂਰ ਵੱਲੋਂ ਲੀਡਿੰਗ ਭੂਮਿਕਾਵਾਂ ਨਿਭਾਈਆਂ ਗਈਆਂ ਹਨ।

ਬਾਲੀਵੁੱਡ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਦੇ ਰਿਲੀਜ਼ ਹੋਏ ਅਤੇ ਧਮਾਲਾਂ ਪਾ ਰਹੇ ਗਾਣੇ ਨੂੰ ਆਵਾਜ਼ ਦਿਲਜੀਤ ਦੁਸਾਂਝ ਨੇ ਦਿੱਤੀ ਹੈ, ਜਦਕਿ ਇਸ ਦੀ ਸੰਗੀਤ ਰੀਕ੍ਰਿਏਸ਼ਨ ਤਨਿਸ਼ਕ ਬਾਗਚੀ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਬਿਹਤਰੀਨ ਸੰਗੀਤਕ ਰੰਗਾਂ ਨਾਲ ਰੰਗ ਦਿੱਤੇ ਗਏ ਇਸ ਗਾਣੇ ਦੇ ਬੋਲ ਜਾਨੀ ਨੇ ਲਿਖੇ ਹਨ, ਜੋ ਹਿੰਦੀ ਅਤੇ ਪੰਜਾਬੀ ਸੰਗੀਤ ਖਿੱਤੇ ਵਿੱਚ ਲਗਾਤਾਰ ਨਵੇਂ ਅਯਾਮ ਕਾਇਮ ਕਰ ਰਹੇ ਹਨ। ਇਸ ਤੋਂ ਇਲਾਵਾ ਐਕਟਿੰਗ ਨਾਲ ਐਮੀ ਵਿਰਕ ਸਭ ਦਾ ਧਿਆਨ ਖਿੱਚ ਰਹੇ ਹਨ।

ਟੀ-ਸੀਰੀਜ਼ ਵੱਲੋਂ ਜਾਰੀ ਕੀਤੇ ਗਏ ਅਤੇ ਅਕਸ਼ੈ ਕੁਮਾਰ ਸਮੇਤ ਪੂਰੀ ਲੀਡਿੰਗ ਸਟਾਰ ਕਾਸਟ ਉਪਰ ਫਿਲਮਾਏ ਗਏ ਇਸ ਗਾਣੇ ਨੂੰ ਕਾਫ਼ੀ ਉਚ ਪੱਧਰੀ ਸੰਗੀਤਕ ਸਕੇਲ ਅਧੀਨ ਤਿਆਰ ਕੀਤਾ ਗਿਆ ਹੈ, ਜਿਸ ਦਾ ਫਿਲਮਾਂਕਣ ਵੀ ਬਹੁਤ ਬਿਹਤਰੀਨ ਰੂਪ ਵਿੱਚ ਕੀਤਾ ਗਿਆ ਹੈ।

ਨਿਰਮਾਤਾ ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਵਿਪੁਲ ਡੀ ਸ਼ਾਹ, ਅਸ਼ਵਨ ਯਾਰਡੀ, ਰਮੇਸ਼ ਬਹਿਲ ਵੱਲੋਂ ਬਣਾਈ ਅਤੇ 15 ਅਗਸਤ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਉਕਤ ਫਿਲਮ ਦਾ ਜਾਰੀ ਹੋਇਆ ਇਹ ਗੀਤ ਦਿਲਜੀਤ ਦੁਸਾਂਝ ਦੇ ਸੁਪਰ-ਡੁਪਰ ਹਿੱਟ ਰਹੇ ਅਤੇ ਸੱਤ ਸਾਲ ਪਹਿਲਾਂ ਰਿਲੀਜ਼ ਹੋਏ ਗਾਣੇ 'ਡੂ ਯੂ ਨੋ' ਦੇ ਨਵੇਂ ਵਰਜ਼ਨ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਗਿਆ ਹੈ।

ABOUT THE AUTHOR

...view details