ਪੰਜਾਬ

punjab

ETV Bharat / entertainment

ਮੁੜ ਅਟਕੀ ਦਿਲਜੀਤ ਦੀ ਫਿਲਮ PUNJAB '95 ! ਫੈਨਜ਼ ਨੂੰ ਅਜੇ ਹੋਰ ਕਰਨਾ ਪਵੇਗਾ ਇੰਤਜ਼ਾਰ - DILJIT DOSANJH MOVIE

ਕੀ ਦਿਲਜੀਤ ਦੋਸਾਂਝ ਦੀ ਫਿਲਮ PUNJAB '95 ਹੁਣ ਭਾਰਤ ਤੋਂ ਬਾਹਰ ਵੀ ਰਿਲੀਜ਼ ਨਹੀਂ ਹੋਵੇਗੀ ? ਪੰਜਾਬੀ ਗਾਇਕ-ਅਦਾਕਾਰ ਨੇ ਦਿੱਤੀ ਇਹ ਜਾਣਕਾਰੀ।

Diljit Dosanjh Movie  Punjab 95
ਮੁੜ ਅਟਕੀ ਦਿਲਜੀਤ ਦੀ ਫਿਲਮ PUNJAB '95 ! ਫੈਨਜ਼ ਲਈ ਇੱਕ ਹੋਰ ਝਟਕਾ (ਸੋਸ਼ਲ ਮੀਡੀਆ @DiljitDosanjh)

By ETV Bharat Entertainment Team

Published : Jan 21, 2025, 7:36 AM IST

ਹੈਦਰਾਬਾਦ:ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦੀ ਬਹੁਤ ਉਡੀਕੇ ਜਾਣ ਵਾਲੀ ਫਿਲਮ ਪੰਜਾਬ '95, ਜੋ ਕਿ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBFC) ਨਾਲ ਮੁੱਦਿਆਂ ਕਾਰਨ ਇੱਕ ਸਾਲ ਤੋਂ ਵੱਧ ਸਮੇਂ ਤੋਂ ਲਟਕ ਗਈ ਹੈ। ਹੁਣ ਇਹ ਅਜੇ ਫਿਲਮ 7 ਫ਼ਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।

ਮੁੜ ਅਟਕੀ ਦਿਲਜੀਤ ਦੀ ਫਿਲਮ PUNJAB '95 ! (ਸੋਸ਼ਲ ਮੀਡੀਆ @DiljitDosanjh)

ਮਨੁੱਖੀ ਅਧਿਕਾਰ ਕਾਰਕੁਨ ਰਹੇ ਸਵ: ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਇਸ ਫਿਲਮ ਨੂੰ ਸੈਂਸਰਸ਼ਿਪ ਨਾਲ ਲਗਾਤਾਰ ਸੰਘਰਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਬਦਕਿਸਮਤੀ ਨਾਲ ਇਸ ਦੀ ਰਿਲੀਜ਼ ਡੇਟ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ।

ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਰਾਹੀਂ ਦਿੱਤੀ ਜਾਣਕਾਰੀ

ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਤੇ ਫੇਸਬੁੱਕ ਉੱਤੇ ਜਾਣਕਾਰੀ ਸਾਂਝੀ ਕੀਤੀ ਕਿ ਕੁਝ ਹਾਲਾਤਾਂ ਕਰਕੇ ਫਿਲਮ ਰਿਲੀਜ਼ ਨਹੀਂ ਹੋਵੇਗੀ ਅਤੇ ਇਸ ਦਾ ਬੇਹਦ ਦੁੱਖ ਹੈ।

ਮੁੜ ਅਟਕੀ ਦਿਲਜੀਤ ਦੀ ਫਿਲਮ PUNJAB '95 ! (ਸੋਸ਼ਲ ਮੀਡੀਆ @DiljitDosanjh)

"ਸਾਨੂੰ ਇਹ ਦੱਸਦੇ ਹੋਏ ਅਫਸੋਸ ਅਤੇ ਦੁੱਖ ਹੋ ਰਿਹਾ ਹੈ ਕਿ ਫਿਲਮ ਪੰਜਾਬ '95 ਕੁਝ ਹਾਲਾਤਾਂ ਕਾਰਨ 7 ਫ਼ਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ।" - ਦਿਲਜੀਤ ਦੋਸਾਂਝ, ਪੰਜਾਬੀ ਗਾਇਕ-ਅਦਾਕਾਰ

ਹਫ਼ਤਾ ਪਹਿਲਾਂ ਦਿਲਜੀਤ ਨੇ ਸਾਂਝਾ ਕੀਤਾ ਸੀ ਟ੍ਰੇਲਰ

ਅਜੇ ਇਕ ਹਫ਼ਤਾ ਪਹਿਲਾਂ ਹੀ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਇਕ ਰੋਮਾਂਚਕ ਟ੍ਰੇਲਰ ਰਿਲੀਜ਼ ਕੀਤਾ ਸੀ, ਜਿਸ ਵਿਚ ਉਸ ਨੇ ਆਪਣੇ ਫਾਲੋਅਰਜ਼ ਨੂੰ ਭਰੋਸਾ ਦਿੱਤਾ ਸੀ ਕਿ ਪੰਜਾਬ '95, 7 ਫ਼ਰਵਰੀ ਨੂੰ ਦੁਨੀਆ ਭਰ 'ਚ ਰਿਲੀਜ਼ ਹੋਵੇਗੀ। ਉਨ੍ਹਾਂ ਨੇ ਇੱਕ ਪੋਸਟ ਵਿੱਚ "ਪੂਰੀ ਫਿਲਮ, ਕੋਈ ਕੱਟ ਨਹੀਂ" ਦਾ ਵਾਅਦਾ ਵੀ ਕੀਤਾ ਸੀ।

ਹਾਲਾਂਕਿ, ਟ੍ਰੇਲਰ ਨੂੰ ਬਾਅਦ ਵਿੱਚ ਭਾਰਤ ਵਿੱਚ YouTube ਤੋਂ ਹਟਾ ਦਿੱਤਾ ਗਿਆ ਸੀ, ਅਤੇ ਕਿਹਾ ਗਿਆ ਕਿ ਇਹ ਵੀਡੀਓ ਤੇ ਫਿਲਮ ਭਾਰਤ ਵਿੱਚ ਰਿਲੀਜ਼ ਨਹੀਂ ਹੋਵੇਗੀ ਅਤੇ ਵਿਦੇਸ਼ਾਂ ਵਿੱਚ ਰਿਲੀਜ਼ ਹੋਵੇਗੀ। ਟ੍ਰੇਲਰ ਨੂੰ 20 ਘੰਟਿਆਂ ਦੇ ਅੰਦਰ ਕਰੀਬ 300,000 ਤੋਂ ਵੱਧ ਵਿਊਜ਼ ਮਿਲੇ ਸਨ।

ABOUT THE AUTHOR

...view details