ਪੰਜਾਬ

punjab

ETV Bharat / entertainment

ਫਿਲਮ 'ਜੱਟ ਐਂਡ ਜੂਲੀਅਟ 3' ਦੀ ਰਿਲੀਜ਼ ਮਿਤੀ ਦਾ ਐਲਾਨ, ਦਿਲਜੀਤ ਦੁਸਾਂਝ-ਨੀਰੂ ਬਾਜਵਾ ਆਉਣਗੇ ਨਜ਼ਰ - Jatt And Juliet 3 release date - JATT AND JULIET 3 RELEASE DATE

Jatt And Juliet 3: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਦਿਲਜੀਤ ਅਤੇ ਨੀਰੂ ਬਾਜਵਾ ਦੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਆਖਿਰਕਾਰ ਰਿਲੀਜ਼ ਡੇਟ ਦਾ ਐਲਾਨ ਹੋ ਗਿਆ ਹੈ, ਇਸ ਦੇ ਨਾਲ ਹੀ ਫਿਲਮ ਦੇ ਤਿੰਨ ਮਜ਼ੇਦਾਰ ਪੋਸਟਰ ਵੀ ਸਾਹਮਣੇ ਆਏ ਹਨ।

Jatt And Juliet 3
Jatt And Juliet 3

By ETV Bharat Entertainment Team

Published : May 2, 2024, 11:42 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਅਤੇ ਮਿਊਜ਼ਿਕ ਇੰਡਸਟਰੀ ਦੀ ਸ਼ਾਨ ਦਿਲਜੀਤ ਦੁਸਾਂਝ ਦਾ ਨਾਂਅ ਇਸ ਸਮੇਂ ਅਦਾਕਾਰੀ ਅਤੇ ਗਾਇਕੀ ਕਾਰਨ ਭਾਰਤ ਦੇ ਬੱਚੇ-ਬੱਚੇ ਦੀ ਜ਼ੁਬਾਨ ਉਤੇ ਹੈ। ਕਹਿਣ ਦਾ ਭਾਵ ਹੈ ਕਿ ਗਾਇਕ ਇੱਕ ਪਾਸੇ ਹਿੰਦੀ ਫਿਲਮ 'ਅਮਰ ਸਿੰਘ ਚਮਕੀਲਾ' ਕਾਰਨ ਸਭ ਤੋਂ ਪ੍ਰਸ਼ੰਸਾ ਹਾਸਿਲ ਕਰ ਰਹੇ ਹਨ, ਦੂਜੇ ਪਾਸੇ ਉਹਨਾਂ ਦਾ ਹਾਲ ਹੀ ਵਿੱਚ ਵੈਨਕੂਵਰ ਵਿੱਚ ਹੋਇਆ ਸ਼ੋਅ ਹਰ ਪੰਜਾਬੀ ਨੂੰ ਮਾਣ ਮਹਿਸੂਸ ਕਰਵਾ ਰਿਹਾ ਹੈ।

ਹੁਣ ਇਸ ਸਭ ਦੇ ਵਿਚਕਾਰ ਗਾਇਕ ਦੀ ਨਵੀਂ ਪੰਜਾਬੀ ਫਿਲਮ 'ਜੱਟ ਐਂਡ ਜੂਲੀਅਟ 3' ਦੀ ਰਿਲੀਜ਼ ਮਿਤੀ ਅਤੇ ਪੋਸਟਰ ਸਾਹਮਣੇ ਆ ਗਏ ਹਨ। ਪੋਸਟਰਾਂ ਵਿੱਚ ਗਾਇਕ ਦੇ ਨਾਲ ਪੰਜਾਬੀ ਸਿਨੇਮਾ ਦੀ 'ਰਾਣੀ' ਮੰਨੀ ਜਾਂਦੀ ਖੂਬਸੂਰਤ ਅਦਾਕਾਰਾ ਨੀਰੂ ਬਾਜਵਾ ਵੀ ਨਜ਼ਰੀ ਪੈ ਰਹੀ ਹੈ। ਨਿਰਮਾਤਾਵਾਂ ਅਤੇ ਫਿਲਮ ਦੀ ਸਟਾਰ ਕਾਸਟ ਨੇ ਫਿਲਮ ਨਾਲ ਸੰਬੰਧ ਕਈ ਪੋਸਟਰ ਸਾਂਝੇ ਕੀਤੇ ਹਨ, ਇਹਨਾਂ ਪੋਸਟਰ ਵਿੱਚ ਦੋਵਾਂ ਸਿਤਾਰਿਆਂ ਨੇ ਅੱਲਗ-ਅੱਲਗ ਤਰ੍ਹਾਂ ਦੇ ਕੱਪੜੇ ਪਾਏ ਹੋਏ ਹਨ, ਪੋਸਟਰ ਵਿੱਚ ਦੋਵਾਂ ਦੀ ਕੈਮਿਸਟਰੀ ਸਭ ਦਾ ਧਿਆਨ ਖਿੱਚ ਰਹੀ ਹੈ।

ਇਹਨਾਂ ਪੋਸਟਰਾਂ ਨੂੰ ਸਾਂਝਾ ਕਰਦੇ ਹੋਏ ਫਿਲਮ ਦੀ ਮੁੱਖ ਅਦਾਕਾਰਾ ਨੀਰੂ ਬਾਜਵਾ ਨੇ ਲਿਖਿਆ ਹੈ, 'ਲਓ ਜੀ ਹੋ ਜੋ ਤਿਆਰ, ਡੂਮਨਾ ਤੇ ਡੰਗਰ ਆ ਰਹੇ ਨੇ 28 ਜੂਨ ਨੂੰ ਸਿਨੇਮਾਘਰਾਂ ਵਿੱਚ, ਫਹਿਤ ਅਤੇ ਪੂਜਾ ਵਾਪਿਸ ਆ ਰਹੇ ਨੇ...ਜੱਟ ਐਂਡ ਜੂਲੀਅਟ 3।' ਸਾਂਝੀਆਂ ਕੀਤੀਆਂ ਤਸਵੀਰਾਂ ਵਿੱਚੋਂ ਦੋ ਵਿੱਚ ਦੋਵੇਂ ਕਲਾਕਾਰ ਪੁਲਿਸ ਦੀ ਵਰਦੀ ਵਿੱਚ ਨਜ਼ਰ ਆ ਰਹੇ ਹਨ ਅਤੇ ਬਾਕੀ ਇੱਕ ਵਿੱਚ ਦੋਵੇਂ ਸਾਧਾਰਨ ਕੱਪੜਿਆਂ ਵਿੱਚ ਨਜ਼ਰੀ ਪੈ ਰਹੇ ਹਨ।

ਉਲੇਖਯੋਗ ਹੈ ਕਿ ਅਨੁਰਾਗ ਸਿੰਘ ਦੁਆਰਾ ਨਿਰਦੇਸ਼ਤ ਇੱਕ ਰੁਮਾਂਟਿਕ ਕਾਮੇਡੀ ਫਿਲਮ 'ਜੱਟ ਐਂਡ ਜੂਲੀਅਟ' ਪਹਿਲੀ ਵਾਰ 2012 ਵਿੱਚ ਰਿਲੀਜ਼ ਹੋਈ ਸੀ। ਇੱਕ ਸਾਲ ਬਾਅਦ ਦੂਜਾ ਭਾਗ ਜਾਰੀ ਕੀਤਾ ਗਿਆ ਸੀ, ਦੂਜੀ ਵਾਰ ਵੀ ਦਿਲਜੀਤ ਅਤੇ ਨੀਰੂ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਸੀ, ਪਰ ਕਹਾਣੀ ਨੂੰ ਪਿਛਲੀ ਫਿਲਮ ਨਾਲ ਸਿੱਧਾ ਨਹੀਂ ਜੋੜਿਆ ਗਿਆ ਸੀ। ਹੁਣ ਸਰੋਤਿਆਂ ਦੀ ਨਜ਼ਰ ਇਸ ਫਿਲਮ ਉਤੇ ਹੋਵੇਗੀ। ਇਸ ਫਿਲਮ ਨੂੰ ਲਿਖਿਆ ਜਗਦੀਪ ਸਿੱਧੂ ਨੇ ਹੈ ਅਤੇ ਇਸ ਦਾ ਨਿਰਦੇਸ਼ਨ ਵੀ ਜਗਦੀਪ ਸਿੱਧੂ ਨੇ ਹੀ ਕੀਤਾ ਹੈ।

ਇਸ ਦੌਰਾਨ ਦੋਵਾਂ ਸਿਤਾਰਿਆਂ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਤਾਜ਼ਾ ਪੇਸ਼ਕਸ਼ 'ਅਮਰ ਸਿੰਘ ਚਮਕੀਲਾ' ਹੈ, ਜੋ ਕਿ ਨੈੱਟਫਲਿਕਸ ਉਤੇ ਸਟ੍ਰੀਮ ਹੋਈ ਹੈ, ਜਿਸ ਦੀ ਸਾਰੇ ਕਾਫੀ ਪ੍ਰਸ਼ੰਸਾ ਕਰ ਰਹੇ ਹਨ। ਇਮਤਿਆਜ਼ ਅਲੀ ਦੁਆਰਾ ਨਿਰਦੇਸ਼ਤ ਇਹ ਫਿਲਮ ਪੰਜਾਬ ਦੇ ਨਾਮਵਰ ਗਾਇਕ 'ਤੇ ਅਧਾਰਤ ਹੈ, ਜਿਸ ਨੂੰ ਉਨ੍ਹਾਂ ਵਿਸ਼ਿਆਂ 'ਤੇ ਵਿਵਾਦਗ੍ਰਸਤ ਮੰਨਿਆ ਜਾਂਦਾ ਸੀ, ਜਿਸ 'ਤੇ ਉਸਨੇ ਆਪਣੇ ਗੀਤ ਬਣਾਏ ਸਨ।

ਦੂਜੇ ਪਾਸੇ ਨੀਰੂ ਬਾਜਵਾ ਇਸ ਸਮੇਂ ਗਾਇਕ-ਅਦਾਕਾਰ ਸਤਿੰਦਰ ਸਰਤਾਜ ਨਾਲ ਆਪਣੀ ਫਿਲਮ 'ਸ਼ਾਯਰ' ਨੂੰ ਲੈ ਕੇ ਚਰਚਾ ਵਿੱਚ ਹਨ, ਇਹ ਫਿਲਮ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ਅਤੇ ਫਿਲਮ ਬਾਕਸ ਆਫਿਸ ਉਤੇ ਚੰਗੀ ਕਮਾਈ ਕਰ ਰਹੀ ਹੈ।

ABOUT THE AUTHOR

...view details