ਨਵੀਂ ਦਿੱਲੀ (ਬਿਊਰੋ):ਭਾਰਤ ਦੇ ਸਟਾਰ ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਵਿਚਾਲੇ ਤਲਾਕ ਦੀਆਂ ਖਬਰਾਂ ਇਸ ਸਮੇਂ ਕਾਫੀ ਸੁਰਖੀਆਂ ਬਟੋਰ ਰਹੀਆਂ ਹਨ। ਮੰਨਿਆ ਜਾ ਰਿਹਾ ਹੈ ਕਿ ਇਨ੍ਹੀਂ ਦਿਨੀਂ ਜੋੜੇ ਵਿਚਾਲੇ ਕੁਝ ਵੀ ਠੀਕ ਨਹੀਂ ਚੱਲ ਰਿਹਾ ਹੈ ਅਤੇ ਜਲਦ ਹੀ ਇਹ ਜੋੜਾ ਇੱਕ-ਦੂਜੇ ਤੋਂ ਵੱਖ ਹੋ ਸਕਦਾ ਹੈ।
ਤਲਾਕ ਦੀਆਂ ਖਬਰਾਂ 'ਤੇ ਧਨਸ਼੍ਰੀ ਨੇ ਪਹਿਲੀ ਵਾਰ ਤੋੜੀ ਚੁੱਪੀ
ਤਲਾਕ ਦੀਆਂ ਖਬਰਾਂ ਵਿਚਕਾਰ ਚਹਿਲ ਦੀ ਪਤਨੀ ਧਨਸ਼੍ਰੀ ਵਰਮਾ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਇੱਕ ਕ੍ਰਿਪਟਿਕ ਪੋਸਟ ਨਾਲ ਹਲਚਲ ਮਚਾ ਦਿੱਤੀ ਹੈ। ਮਸ਼ਹੂਰ ਕੋਰੀਓਗ੍ਰਾਫਰ ਧਨਸ਼੍ਰੀ ਦੀ ਇਹ ਤਾਜ਼ਾ ਪੋਸਟ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਉਸ ਨੇ ਦੱਸਿਆ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਉਸ ਬਾਰੇ ਆ ਰਹੀਆਂ ਖਬਰਾਂ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ।
ਧਨਸ਼੍ਰੀ ਵਰਮਾ ਦੀ ਸਟੋਰੀ (Instagram @dhanashree verma) ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਕ੍ਰਿਪਟਿਕ ਪੋਸਟ
ਇੰਸਟਾਗ੍ਰਾਮ 'ਤੇ ਇੱਕ ਸਟੋਰੀ ਸ਼ੇਅਰ ਕਰਦੇ ਹੋਏ ਧਨਸ਼੍ਰੀ ਨੇ ਲਿਖਿਆ, 'ਪਿਛਲੇ ਕੁਝ ਦਿਨ ਮੇਰੇ ਅਤੇ ਮੇਰੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ। ਉਹ ਸੱਚ ਜਾਣੇ ਬਿਨਾਂ ਝੂਠ ਲਿਖ ਰਹੇ ਹਨ। ਉਹ ਮੈਨੂੰ ਟ੍ਰੋਲ ਕਰ ਰਹੇ ਹਨ। ਬੇਬੁਨਿਆਦ ਗੱਲਾਂ ਨੂੰ ਅੱਗੇ ਪਾ ਕੇ ਮੇਰੇ ਕਿਰਦਾਰ 'ਤੇ ਉਂਗਲ ਉਠਾਈ ਜਾ ਰਹੀ ਹੈ। ਨਫ਼ਰਤ ਫੈਲਾਉਣ ਦੇ ਲਗਾਤਾਰ ਯਤਨ ਕੀਤੇ ਜਾ ਰਹੇ ਹਨ।'
ਉਸ ਨੇ ਅੱਗੇ ਕਿਹਾ, 'ਮੈਂ ਹੁਣ ਜਿੱਥੇ ਹਾਂ, ਉੱਥੇ ਪਹੁੰਚਣ ਲਈ ਸਖ਼ਤ ਮਿਹਨਤ ਕੀਤੀ ਹੈ। ਜੇ ਮੈਂ ਚੁੱਪ ਹਾਂ ਤਾਂ ਉਹ ਮੇਰੀ ਕਮਜ਼ੋਰੀ ਨਾ ਸਮਝੋ ਬਲਕਿ ਮੇਰੀ ਤਾਕਤ ਸਮਝੋ। ਸੋਸ਼ਲ ਮੀਡੀਆ 'ਤੇ ਨਕਾਰਾਤਮਕਤਾ ਫੈਲਾਉਣਾ ਕੋਈ ਵੱਡੀ ਗੱਲ ਨਹੀਂ ਹੈ। ਪਰ ਕਿਸੇ ਹੋਰ ਨਾਲ ਅੱਗੇ ਵਧਣ ਲਈ ਹਿੰਮਤ ਦੀ ਲੋੜ ਹੁੰਦੀ ਹੈ। ਮੈਂ ਸੱਚ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ। ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਸਪੱਸ਼ਟ ਨੂੰ ਕਿਸੇ ਸਬੂਤ ਦੀ ਲੋੜ ਨਹੀਂ ਹੁੰਦੀ।'
ਆਖਿਰ ਕੀ ਹੈ ਪੂਰਾ ਮਾਮਲਾ
ਪਿਛਲੇ ਕੁਝ ਦਿਨਾਂ ਤੋਂ ਅਜਿਹੀਆਂ ਖਬਰਾਂ ਆ ਰਹੀਆਂ ਹਨ ਕਿ ਧਨਸ਼੍ਰੀ ਵਰਮਾ ਅਤੇ ਯੁਜਵੇਂਦਰ ਚਾਹਲ ਵਿੱਚ ਕੁੱਝ ਵੀ ਠੀਕ ਨਹੀਂ ਹੈ। ਇਨ੍ਹਾਂ ਅਫਵਾਹਾਂ ਨੂੰ ਉਦੋਂ ਹੋਰ ਬਲ ਮਿਲਿਆ ਜਦੋਂ ਦੋਵਾਂ ਨੇ ਇੱਕ ਦੂਜੇ ਨੂੰ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਅਤੇ ਚਾਹਲ ਨੇ ਆਪਣੀ ਪਤਨੀ ਦੀਆਂ ਸਾਰੀਆਂ ਤਸਵੀਰਾਂ ਆਪਣੇ ਅਕਾਊਂਟ ਤੋਂ ਡਿਲੀਟ ਕਰ ਦਿੱਤੀਆਂ। ਚਾਹਲ-ਧਨਸ਼੍ਰੀ ਵਰਮਾ ਦਾ ਵਿਆਹ 2020 'ਚ ਹੋਇਆ ਸੀ। ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿਣ ਵਾਲੇ ਇਸ ਜੋੜੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕ੍ਰਿਪਟਿਕ ਪੋਸਟਾਂ ਨੇ ਪ੍ਰਸ਼ੰਸਕਾਂ ਨੂੰ ਭੰਬਲਭੂਸੇ 'ਚ ਪਾ ਦਿੱਤਾ ਹੈ। ਖਬਰ ਇਹ ਵੀ ਵਾਇਰਲ ਹੋ ਰਹੀ ਹੈ ਕਿ ਦੋਵਾਂ ਦਾ ਤਲਾਕ ਹੋ ਰਿਹਾ ਹੈ।
ਇਹ ਵੀ ਪੜ੍ਹੋ: