ਚੰਡੀਗੜ੍ਹ: ਬਾਲੀਵੁੱਡ ਦੇ ਸਿਤਾਰਿਆਂ ਵਿੱਚ ਸ਼ੁਮਾਰ ਸੈਫ ਅਲੀ ਖਾਨ ਦੇ ਉੱਤੇ ਮੁੰਬਈ ਸਥਿਤ ਉਨ੍ਹਾਂ ਦੇ ਘਰ ਵਿੱਚ ਦਾਖਿਲ ਹੋਕੇ ਹੀ ਇੱਕ ਸ਼ਖ਼ਸ ਵੱਲੋਂ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਲਗਾਤਾਰ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਹਮਲੇ ਮਗਰੋਂ ਸੈਫ ਅਲੀ ਖਾਨ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਅੰਦਰ ਦਾਖਿਲ ਵੀ ਕਰਵਾਇਆ ਗਿਆ ਹੈ।
ਜਾਣਕਾਰੀ ਮੁੰਬਈ ਪੁਲਿਸ ਵੱਲੋਂ ਸਾਂਝੀ ਕੀਤੀ ਗਈ
ਨਿਊਜ਼ ਏਜੰਸੀ ANI ਮੁਤਾਬਿਕ ਦੇਰ ਰਾਤ ਇੱਕ ਅਣਜਾਣ ਵਿਅਕਤੀ ਅਦਾਕਾਰ ਸੈਫ ਅਲੀ ਖਾਨ ਦੇ ਘਰ ਵਿੱਚ ਦਾਖਲ ਹੋਇਆ ਅਤੇ ਉਸਦੀ ਨੌਕਰਾਣੀ ਨਾਲ ਬਹਿਸ ਕੀਤੀ। ਜਦੋਂ ਅਦਾਕਾਰ ਸੈਫ ਅਲੀ ਖਾਨ ਨੇ ਦਖਲ ਦੇਣ ਅਤੇ ਉਸ ਆਦਮੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਸੈਫ ਅਲੀ ਖਾਨ 'ਤੇ ਹਮਲਾ ਕਰ ਦਿੱਤਾ ਅਤੇ ਉਸ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਸਾਰੀ ਜਾਣਕਾਰੀ ਮੁੰਬਈ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਲੀਲਾਵਤੀ ਹਸਪਤਾਲ ਦੇ ਸੀਈਓ ਨੀਰਜ ਉਤਮਣੀ ਨੇ ਦੱਸਿਆ ਕਿ ਸੈਫ ਅਲੀ ਖਾਨ ਨੂੰ ਸਵੇਰੇ ਸਾਢੇ ਤਿੰਨ ਵਜੇ ਲੀਲਾਵਤੀ (ਹਸਪਤਾਲ) ਲਿਆਂਦਾ ਗਿਆ। ਉਸ ਨੂੰ ਛੇ ਸੱਟਾਂ ਲੱਗੀਆਂ ਹਨ, ਜਿਨ੍ਹਾਂ ਵਿੱਚੋਂ ਦੋ ਡੂੰਘੀਆਂ ਹਨ। ਉਸ ਦੀ ਰੀੜ੍ਹ ਦੀ ਹੱਡੀ ਦੇ ਕੋਲ ਸੱਟ ਲੱਗੀ ਹੈ। ਅਸੀਂ ਉਸ ਦਾ ਓਪਰੇਸ਼ ਕਰ ਰਹੇ ਹਾਂ। ਉਸ ਦਾ ਆਪ੍ਰੇਸ਼ਨ ਨਿਊਰੋਸਰਜਨ ਨਿਤਿਨ ਡਾਂਗੇ, ਕਾਸਮੈਟਿਕ ਸਰਜਨ ਲੀਨਾ ਜੈਨ ਅਤੇ ਐਨਸਥੀਟਿਸਟ ਨਿਸ਼ਾ ਗਾਂਧੀ ਕਰ ਰਹੇ ਹਨ। ਸਾਨੂੰ ਸਰਜਰੀ ਤੋਂ ਬਾਅਦ ਸੱਟਾਂ ਬਾਰੇ ਸਹੀ ਤਰੀਕੇ ਵਿੱਚ ਪਤਾ ਲੱਗ ਸਕੇਗਾ।
ਸੀਸੀਟੀਵੀ ਫੁਟੇਜ ਦੀ ਜਾਂਚ
ਇਹ ਪੁੱਛੇ ਜਾਣ 'ਤੇ ਕਿ ਕੀ ਘੁਸਪੈਠੀਏ ਨੇ ਅਦਾਕਾਰ ਦੇ ਘਰ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਵਿਸਥਾਰ ਵਿੱਚ ਨਹੀਂ ਦੱਸਿਆ ਪਰ ਕਿਹਾ ਕਿ ਜਾਂਚ ਜਾਰੀ ਹੈ। ਮੁੰਬਈ ਦੇ ਸੰਯੁਕਤ ਸੀਪੀ ਲਾਅ ਐਂਡ ਆਰਡਰ ਨੇ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਸੈਫ ਨੂੰ ਬੀਤੀ ਰਾਤ ਇਲਾਜ ਲਈ ਲੀਲਾਵਤੀ ਹਸਪਤਾਲ ਲਿਜਾਇਆ ਗਿਆ ਸੀ, ਅਤੇ ਸ਼ੱਕੀਆਂ ਦੀ ਜਾਂਚ ਲਈ ਸੀਸੀਟੀਵੀ ਫੁਟੇਜ ਦੀ ਵਰਤੋਂ ਕੀਤੀ ਜਾ ਰਹੀ ਹੈ।
ਬਾਲੀਵੁੱਡ ਸਟਾਰ ਸੈਫ ਅਲੀ ਖਾਨ ਉੱਤੇ ਤੇਜ਼ਧਾਰ ਹਥਿਆਰ ਨਾਲ ਹਮਲਾ (ANI) ਸੈਫ ਸ਼ਰਮੀਲਾ ਟੈਗੋਰ ਅਤੇ ਕ੍ਰਿਕਟਰ ਮਨਸੂਰ ਅਲੀ ਖਾਨ ਪਟੌਦੀ ਦਾ ਪੁੱਤਰ ਹੈ। ਅਭਿਨੇਤਾ ਨੇ 1993 ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ। ਉਹ ਓਮਕਾਰਾ, ਦਿਲ ਚਾਹਤਾ ਹੈ, ਕਲ ਹੋ ਨਾ ਹੋ, ਅਤੇ ਤਨਹਾਜੀ: ਦਿ ਅਨਸੰਗ ਵਾਰੀਅਰ ਵਰਗੀਆਂ ਫਿਲਮਾਂ ਵਿੱਚ ਆਪਣੇ ਪ੍ਰਦਰਸ਼ਨ ਲਈ ਜਾਣਿਆ ਜਾਂਦਾ ਹੈ।