ਚੰਡੀਗੜ੍ਹ:ਪੰਜਾਬੀ ਗਾਇਕ ਕਰਨ ਔਜਲਾ ਇਸ ਸਮੇਂ ਆਪਣੇ ਇੰਡੀਆ ਟੂਰ ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ, ਬੀਤੀ 17 ਦਸੰਬਰ ਨੂੰ 'ਤੌਬਾ ਤੌਬਾ' ਗਾਇਕ ਨੇ ਦਿੱਲੀ ਵਿੱਚ ਆਪਣਾ ਸ਼ੋਅ ਕੀਤਾ, ਇਸ ਸ਼ੋਅ ਵਿੱਚ ਉਸ ਸਮੇਂ ਊਰਜਾ ਦੋਗੁਣੀ ਹੋ ਗਈ ਜਦੋਂ ਸਟੇਜ ਉਤੇ ਬਾਲੀਵੁੱਡ ਸੁੰਦਰੀ ਨੋਰਾ ਫਤੇਹੀ ਨੇ ਐਂਟਰੀ ਕੀਤੀ। ਹਾਲ ਹੀ ਵਿੱਚ ਅਦਾਕਾਰਾ ਨੇ ਗਾਇਕ ਦੇ ਨਵੇਂ ਗੀਤ ਵਿੱਚ ਬਤੌਰ ਮਾਡਲ ਵੀ ਭੂਮਿਕਾ ਨਿਭਾਈ ਹੈ।
ਹੁਣ ਨੋਰਾ ਦੇ ਇਸ ਸ਼ੋਅ ਦੀਆਂ ਵੀਡੀਓਜ਼ ਲਗਾਤਾਰ ਇੰਸਟਾਗ੍ਰਾਮ ਉਤੇ ਵਾਇਰਲ ਹੋ ਰਹੀਆਂ ਹਨ, ਅਜਿਹੇ ਵਿੱਚ ਹੀ ਇੱਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਨੋਰਾ ਫਤੇਹੀ ਨੂੰ ਕਹਿ ਰਹੇ ਹਨ ਕਿ ਉਨ੍ਹਾਂ ਵਿੱਚ ਕਿਸੇ ਦੀ ਆਤਮਾ ਆ ਗਈ ਹੈ?
ਜੀ ਹਾ...ਦਰਅਸਲ, ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀਆਂ ਵੀਡੀਓਜ਼ ਵਿੱਚੋਂ ਇੱਕ ਅਜਿਹੀ ਵੀਡੀਓ ਹੈ, ਜਿਸ ਵਿੱਚ ਨੋਰਾ ਫਤੇਹੀ ਆਪਣੇ ਵਾਲ਼ ਖੋਲ੍ਹ ਕੇ ਕਾਫੀ ਊਰਜਾ ਨਾਲ ਆਪਣਾ ਸਿਰ ਘੁੰਮਾ ਰਹੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਆਪਣੇ ਆਪ ਨੂੰ ਰੋਕ ਨਹੀਂ ਸਕੇ ਅਤੇ ਇਸ ਤਰ੍ਹਾਂ ਦੇ ਕੁਮੈਂਟ ਕਰ ਲੱਗੇ।