ਮੁੰਬਈ (ਬਿਊਰੋ):'ਗਦਰ 2' ਨਾਲ ਧਮਾਕਾ ਕਰਨ ਤੋਂ ਬਾਅਦ ਸੰਨੀ ਦਿਓਲ 'ਬਾਰਡਰ 2' ਲੈ ਕੇ ਆ ਰਹੇ ਹਨ, ਵਰੁਣ ਧਵਨ ਵੀ ਇਸ ਫਿਲਮ 'ਚ ਉਨ੍ਹਾਂ ਨਾਲ ਹਨ। ਦੋਵੇਂ ਕਲਾਕਾਰ ਆਪਣੇ ਯੁੱਧ-ਡਰਾਮੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਇਸ ਫਿਲਮ 'ਚ ਸੰਨੀ ਦਿਓਲ, ਵਰੁਣ ਧਵਨ ਅਤੇ ਦਿਲਜੀਤ ਦੁਸਾਂਝ ਭਾਰਤੀ ਫੌਜ ਅਤੇ ਅਫਸਰਾਂ ਦੀ ਭੂਮਿਕਾ ਨਿਭਾਅ ਰਹੇ ਹਨ। ਅੱਜ ਆਰਮੀ ਡੇਅ ਦੇ ਮੌਕੇ 'ਤੇ ਸੰਨੀ ਅਤੇ ਵਰੁਣ ਨੇ ਫਿਲਮ ਦੇ ਸੈੱਟ ਤੋਂ ਪਰਦੇ ਦੇ ਪਿੱਛੇ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਫੌਜੀਆਂ ਨਾਲ ਤਿਆਰੀ ਕਰਦੇ ਨਜ਼ਰ ਆ ਰਹੇ ਹਨ।
ਸੰਨੀ ਦਿਓਲ ਅਤੇ ਵਰੁਣ ਧਵਨ ਨੇ ਸਾਂਝੀਆਂ ਕੀਤੀਆਂ ਫੋਟੋਆਂ
ਸੰਨੀ ਦਿਓਲ ਅਤੇ ਵਰੁਣ ਧਵਨ ਨੇ 15 ਜਨਵਰੀ ਨੂੰ ਆਰਮੀ ਡੇਅ ਦੇ ਮੌਕੇ 'ਤੇ ਫੌਜ ਦੇ ਸਨਮਾਨ 'ਚ ਅਧਿਕਾਰੀਆਂ ਨਾਲ ਤਸਵੀਰਾਂ ਸਾਂਝੀਆਂ ਕੀਤੀਆਂ। ਵਰੁਣ ਨੇ ਅਫਸਰਾਂ ਨਾਲ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, 'ਇਸ ਆਰਮੀ ਡੇ 'ਤੇ ਭਾਰਤ ਦੇ ਅਸਲੀ ਹੀਰੋ ਦਾ ਸਨਮਾਨ। 'ਬਾਰਡਰ 2' ਦੀ ਤਿਆਰੀ।'
ਸੰਨੀ ਦਿਓਲ ਨੇ ਜਵਾਨਾਂ ਨੂੰ ਦਿੱਤੀ ਸਲਾਮੀ