ਮੁੰਬਈ (ਬਿਊਰੋ): ਬਾਲੀਵੁੱਡ ਫਿਲਮ 'ਬੜੇ ਮੀਆਂ ਛੋਟੇ ਮੀਆਂ' ਦੇ ਨਿਰਮਾਤਾਵਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਸ ਦੀ ਰਿਲੀਜ਼ ਨੂੰ ਇਸਦੀ ਨਿਰਧਾਰਿਤ ਰਿਲੀਜ਼ ਤੋਂ ਠੀਕ ਇਕ ਦਿਨ ਪਹਿਲਾਂ ਮੁਲਤਵੀ ਕਰ ਦਿੱਤਾ ਗਿਆ ਹੈ। ਫਿਲਮ ਦੇ ਮੁੱਖ ਕਲਾਕਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ, ਜੋ ਕਿ ਇਸ ਸਮੇਂ ਪ੍ਰਮੋਸ਼ਨ ਲਈ ਯੂਏਈ ਵਿੱਚ ਹਨ, ਉਹਨਾਂ ਨੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕਰਕੇ ਫਿਲਮ ਨੂੰ ਮੁਲਤਵੀ ਕਰਨ ਦਾ ਕਾਰਨ ਦੱਸਿਆ ਹੈ।
ਪਿਛਲੇ ਸੋਮਵਾਰ ਅਕਸ਼ੈ ਕੁਮਾਰ ਅਤੇ ਟਾਈਗਰ ਸ਼ਰਾਫ ਨੇ ਅਧਿਕਾਰਤ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਪੋਸਟ ਕੀਤਾ। ਵੀਡੀਓ ਸ਼ੇਅਰ ਕਰਦੇ ਹੋਏ 'ਖਿਲਾੜੀ' ਐਕਟਰ ਨੇ ਲਿਖਿਆ, 'ਬੜੇ-ਛੋਟੇ ਅਤੇ 'ਬੜੇ ਮੀਆਂ ਛੋਟੇ ਮੀਆਂ' ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਈਦ ਮੁਬਾਰਕ। ਹੁਣ 11 ਅਪ੍ਰੈਲ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਰਹੀ ਈਦ 'ਤੇ ਆਪਣੇ ਪੂਰੇ ਪਰਿਵਾਰ ਨਾਲ 'ਬੜੇ ਮੀਆਂ ਛੋਟੇ ਮੀਆਂ' ਦੇਖੋ।' ਟੀਮ ਨੇ ਅਪਡੇਟ ਕੀਤੀ ਰਿਲੀਜ਼ ਡੇਟ ਲਈ ਇੱਕ ਤਾਜ਼ਾ ਪੋਸਟਰ ਜਾਰੀ ਕੀਤਾ ਹੈ।