ਚੰਡੀਗੜ੍ਹ: ਹਿੰਦੀ ਸਿਨੇਮਾ ਜਗਤ ਵਿੱਚ ਬਤੌਰ ਐਕਟਰ ਮਜ਼ਬੂਤ ਪੈੜਾਂ ਸਿਰਜਣ ਵਿੱਚ ਸਫ਼ਲ ਰਹੇ ਹਨ ਆਸ਼ੀਸ਼ ਵਿਦਿਆਰਥੀ, ਜੋ ਹੁਣ ਸਟੈਂਡ-ਅੱਪ ਕਾਮੇਡੀ ਦੀ ਦੁਨੀਆਂ ਵਿੱਚ ਵੀ ਸ਼ਾਨਦਾਰ ਪਾਰੀ ਦਾ ਆਗਾਜ਼ ਕਰ ਰਹੇ ਹਨ, ਜਿਸ ਦਾ ਹੀ ਪ੍ਰਭਾਵੀ ਇਜ਼ਹਾਰ ਬੀਤੀ ਸ਼ਾਮ ਮੁੰਬਈ ਵਿਖੇ ਹੋਇਆ ਉਨਾਂ ਦਾ ਪਹਿਲਾਂ ਸਟੇਜੀ ਸ਼ੋਅ, ਜਿਸ ਦਾ ਵੱਡੀ ਗਿਣਤੀ ਦਰਸ਼ਕ ਨੇ ਆਨੰਦ ਮਾਣਿਆ।
ਬਾਲੀਵੁੱਡ ਗਲਿਆਰਿਆਂ ਵਿੱਚ ਖਿੱਚ ਦਾ ਕੇਂਦਰ ਬਿੰਦੂ ਬਣੇ ਉਕਤ ਸ਼ੋਅ ਨੂੰ ਲੈ ਕੇ ਆਪਣੇ ਮਨ ਦੇ ਵਲਵਲੇ ਬਿਆਨ ਕਰਦੇ ਹੋਏ ਅਦਾਕਾਰ ਆਸ਼ੀਸ਼ ਵਿਦਿਆਰਥੀ ਦੱਸਦੇ ਹਨ ਕਿ ਕੁਝ ਮਹੀਨੇ ਪਹਿਲਾਂ ਕੁਛ ਐਸਾ ਕਰਨ ਦਾ ਸੁਫਨਾ ਵੇਖਿਆ ਸੀ, ਜੋ ਆਖਰ ਹੁਣ ਜਾ ਕੇ ਪੂਰਾ ਹੋਣ ਜਾ ਰਿਹਾ ਹੈ।
ਉਨਾਂ ਕਿਹਾ ਕਿ ਅਮੂਮਨ ਦਰਸ਼ਕ ਐਕਟਰਜ਼ ਖਾਸ ਕਰ ਨੈਗੇਟਿਵ ਰੋਲ ਕਰਨ ਵਾਲਿਆਂ ਨੂੰ ਹਮੇਸ਼ਾ ਇੱਕ ਹੀ ਇਮੇਜ਼ ਨੂੰ ਦੁਹਰਾਉਂਦੇ ਵੇਖਦੇ ਹਨ, ਪਰ ਮੈਂ ਅਜਿਹੇ ਕਿਸੇ ਬੰਧਨ ਵਿੱਚ ਬੰਧ ਜਾਣ ਤੋਂ ਹਮੇਸ਼ਾ ਪ੍ਰਹੇਜ਼ ਕਰਦਾ ਆ ਰਿਹਾ ਹਾਂ ਅਤੇ ਇਹੀ ਕਾਰਨ ਹੈ ਕਿ ਫਿਲਮਾਂ ਵਿੱਚ ਅਲਹਦਾ ਅਲਹਦਾ ਕਿਰਦਾਰਾਂ ਨੂੰ ਅੰਜ਼ਾਮ ਦੇਣ ਦੇ ਨਾਲ-ਨਾਲ ਆਪਣੇ ਸ਼ੋਸ਼ਲ ਪਲੇਟਫ਼ਾਰਮ ਉਪਰ ਵੀ ਸਾਧਾਰਨ ਰੂਪ ਵਿੱਚ ਚਾਹੁੰਣ ਵਾਲਿਆਂ ਨਾਲ ਕਮਿਊਨੀਕੇਟ ਕਰਨ ਦਾ ਸਿਲਸਿਲਾ ਜਾਰੀ ਹੈ, ਜਿਸ ਨਾਲ ਉਨਾਂ ਨੂੰ ਮੇਰੇ ਵਿਅਕਤੀਤਵ ਅੰਦਰਲੇ ਅਸਲ ਪੱਖਾਂ ਅਤੇ ਸਮਾਜਿਕ ਅਤੇ ਲੋਕ ਨਜ਼ਰੀਏ ਨੂੰ ਜਿਆਦਾ ਤੋਂ ਜਿਆਦਾ ਜਾਣਨ ਅਤੇ ਸਮਝਨ ਨੂੰ ਮਿਲ ਰਿਹਾ ਹੈ।
ਦੁਨੀਆ ਭਰ ਵਿੱਚ ਘੁੰਮਣ ਫਿਰਨ ਅਤੇ ਉਥੋਂ ਦੀਆਂ ਵੰਨ-ਸਵੰਨੀਆਂ ਵੰਨਗੀਆਂ ਨੂੰ ਐਕਸਪਲੋਰ ਕਰਨ ਵਿੱਚ ਲਗਾਤਾਰ ਮੋਹਰੀ ਭੂਮਿਕਾ ਨਿਭਾ ਰਹੇ ਹਨ ਇਹ ਬਿਹਤਰੀਨ ਐਕਟਰ, ਜਿੰਨਾਂ ਆਪਣੇ ਉਕਤ ਸ਼ੋਅ ਨੂੰ ਲੈ ਕੇ ਕੁਝ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਰਅਸਲ ਰੰਗਮੰਚ ਖੇਤਰ ਨਾਲ ਸ਼ੁਰੂਆਤੀ ਸਮੇਂ ਤੋਂ ਹੀ ਕਾਫ਼ੀ ਜੁੜਾਵ ਰਿਹਾ ਹੈ, ਜਿਸ ਦੌਰਾਨ ਨਿਭਾਈਆਂ ਸਟੇਜੀ ਜਿੰਮੇਵਾਰੀਆਂ ਨੇ ਜਿੱਥੇ ਐਕਟਿੰਗ ਨੂੰ ਹੋਰ ਪਰਪੱਕਤਾ ਦਿੱਤੀ, ਉੱਥੇ ਮਨ ਅੰਦਰਲੀਆਂ ਬਹੁ-ਕਲਾਵਾਂ ਨੂੰ ਹੋਰ ਹੁਲਾਰਾ ਅਤੇ ਜੋਸ਼ ਦੇਣ ਵਿੱਚ ਖਾਸਾ ਯੋਗਦਾਨ ਪਾਇਆ, ਜਿਸ ਸੰਬੰਧੀ ਹੀ ਫਿਲਮੀ ਰੁਝੇਵਿਆਂ ਕਾਰਨ ਲੰਮਾਂ ਸਮਾਂ ਟੁੱਟੇ ਰਹੇ ਇਸ ਸਿਲਸਿਲੇ ਨੂੰ ਮੁੜ ਗਤੀ ਅਤੇ ਬਣੀਆਂ ਅਦਾਕਾਰੀ ਸੀਮਾਵਾਂ ਤੋਂ ਬਾਹਰ ਨਿਕਲਣਾ ਚਾਹੁੰਦਾ ਹਾਂ, ਜਿਸ ਸੰਬੰਧੀ ਅਪਣਾਈ ਸੋਚ ਦੀ ਪਹਿਲੀ ਲੜੀ ਵਜੋਂ ਹੀ ਸਾਹਮਣੇ ਆਵੇਗਾ ਇਹ ਕਾਮੇਡੀ ਸਟੇਜ ਸ਼ੋਅ, ਜਿਸ ਵਿੱਚ ਦਰਸ਼ਕ ਅਤੇ ਚਾਹੁੰਣ ਵਾਲੇ ਇੱਕ ਬਿਲਕੁਲ ਨਵੇਂ ਅਵਤਾਰ ਵਿੱਚ ਵੇਖਣਗੇ।
ਮੁੰਬਈ ਦੇ ਅੰਧੇਰੀ ਸਥਿਤ ਵੱਕਾਰੀ ਵੇਦਾ ਕੁੰਬਾ ਥੀਏਟਰ ਵਿਖੇ ਐਤਵਾਰ 31 ਜਨਵਰੀ ਨੂੰ ਸ਼ਾਮ 7.00 ਵਜੇ ਆਯੋਜਿਤ ਹੋਇਆ ਉਕਤ ਕਾਮੇਡੀ ਸ਼ੋਅ ਵਿੱਚ ਦਰਸ਼ਕਾਂ ਦੇ ਨਾਲ ਕਈ ਫਿਲਮੀ ਹਸਤੀਆਂ ਨੇ ਵੀ ਆਪਣੀ ਮੌਜੂਦਗੀ ਦਰਜ਼ ਕਰਵਾਈ।