ਪੰਜਾਬ

punjab

ETV Bharat / entertainment

ਖਿੱਚ ਲਓ ਤਿਆਰੀ ਇਸ ਦਿਨ ਸਿਨੇਮਾਘਰਾਂ ਵਿੱਚ ਧੂੰਮਾਂ ਪਾਏਗੀ 'ਨਿੱਕਾ ਜ਼ੈਲਦਾਰ 4', ਐਮੀ ਵਿਰਕ ਅਤੇ ਸੋਨਮ ਬਾਜਵਾ ਲਾਉਣਗੇ ਰੌਣਕਾਂ - Nikka Zaildar 4 Release Date out - NIKKA ZAILDAR 4 RELEASE DATE OUT

Nikka Zaildar 4 Release Date Out: ਕਾਫੀ ਸਮਾਂ ਪਹਿਲਾਂ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਨਵੀਂ ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 4' ਦਾ ਐਲਾਨ ਕੀਤਾ ਗਿਆ ਸੀ, ਹੁਣ ਉਸ ਦੀ ਰਿਲੀਜ਼ ਮਿਤੀ ਵੀ ਸਾਹਮਣੇ ਆ ਗਈ ਹੈ।

Nikka Zaildar 4 Release Date Out
Nikka Zaildar 4 Release Date Out (instagram)

By ETV Bharat Entertainment Team

Published : Jul 31, 2024, 10:30 AM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਦੀਆਂ ਆਗਾਮੀ ਅਤੇ ਬਹੁ-ਚਰਚਿਤ ਫਿਲਮਾਂ ਵਿੱਚ ਸ਼ਾਮਿਲ 'ਨਿੱਕਾ ਜ਼ੈਲਦਾਰ 4' ਦੀ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਗਿਆ ਹੈ, ਜੋ 07 ਮਾਰਚ 2025 ਨੂੰ ਵਰਲਡ-ਵਾਈਡ ਜਾਰੀ ਕੀਤੀ ਜਾ ਰਹੀ ਹੈ।

ਜਗਦੀਪ ਸਿੱਧੂ ਨੇ ਕੀਤਾ ਨਿਰਦੇਸ਼ਨ:ਹਾਲ ਹੀ ਰਿਲੀਜ਼ ਹੋਈ ਅਤੇ ਸੁਪਰ-ਡੁਪਰ ਹਿੱਟ ਰਹੀ 'ਜੱਟ ਐਂਡ ਜੂਲੀਅਟ 3' ਦਾ ਨਿਰਮਾਣ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ 'ਪਟਿਆਲਾ ਮੋਸ਼ਨ ਪਿਕਚਰਜ਼' ਦੇ ਸੁਯੰਕਤ ਨਿਰਮਾਣ ਅਧੀਨ ਬਣਾਈ ਗਈ ਉਕਤ ਫਿਲਮ ਦਾ ਲੇਖਨ ਜਗਦੀਪ ਸਿੱਧੂ ਅਤੇ ਨਿਰਦੇਸ਼ਨ ਸਿਮਰਜੀਤ ਸਿੰਘ ਵੱਲੋਂ ਕੀਤਾ ਗਿਆ ਹੈ।

ਕਾਮੇਡੀ-ਡਰਾਮਾ ਅਤੇ ਪਰਿਵਾਰਿਕ ਕਹਾਣੀਸਾਰ ਆਧਾਰਿਤ ਇਸ ਫਿਲਮ ਵਿੱਚ ਇੱਕ ਵਾਰ ਫਿਰ ਐਮੀ ਵਿਰਕ ਅਤੇ ਸੋਨਮ ਬਾਜਵਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਨਿਰਮਲ ਰਿਸ਼ੀ, ਸੁਖਵਿੰਦਰ ਚਾਹਲ, ਗੁਰਮੀਤ ਸਾਜਨ, ਜਯੋਤੀ ਅਰੋੜਾ, ਨਿਸ਼ਾ ਬਾਨੋ ਸਮੇਤ ਕਈ ਹੋਰ ਨਾਮਵਰ ਕਲਾਕਾਰ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਭੂਮਿਕਾਵਾਂ ਅਦਾ ਕੀਤੀਆਂ ਗਈਆਂ ਹਨ।

ਮੋਹਾਲੀ ਅਤੇ ਖਰੜ੍ਹ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਫਿਲਮਾਈ ਗਈ ਉਕਤ ਫਿਲਮ ਐਮੀ ਵਿਰਕ ਅਤੇ ਸੋਨਮ ਬਾਜਵਾ ਦੀ ਇਕੱਠਿਆਂ ਲਗਾਤਾਰ ਅੱਠਵੀਂ ਪੰਜਾਬੀ ਫਿਲਮ ਹੋਵੇਗੀ, ਜੋ ਇਸ ਤੋਂ ਪਹਿਲਾਂ 'ਨਿੱਕਾ ਜ਼ੈਲਦਾਰ' ਸੀਰੀਜ਼ ਤੋਂ ਇਲਾਵਾ 'ਸ਼ੇਰ ਬੱਗਾ', 'ਮੁਕਲਾਵਾ', 'ਪੁਆੜਾ', 'ਕੁੜੀ ਹਰਿਆਣੇ ਵੱਲ ਦੀ' ਦਾ ਵੀ ਪ੍ਰਭਾਵੀ ਹਿੱਸਾ ਰਹੇ ਹਨ ਅਤੇ ਜਿੰਨ੍ਹਾਂ ਦੀ ਸਕ੍ਰੀਨ ਜੋੜੀ ਅੱਜ ਦੀਆਂ ਸਭ ਤੋਂ ਪਸੰਦੀਦਾ ਅਤੇ ਹਿੱਟ ਜੋੜੀਆਂ ਵਿੱਚ ਸ਼ੁਮਾਰ ਕਰਵਾਉਂਦੀ ਹੈ।

ਨਿਰਮਾਤਾ ਗੁਣਬੀਰ ਸਿੱਧੂ, ਮਨਮੋਰਡ ਸਿੱਧੂ, ਅਮਨੀਤ ਸ਼ੇਰ ਕਾਕੂ, ਰਮਨੀਤ ਸ਼ੇਰ ਵੱਲੋਂ ਬਿੱਗ ਸੈਟਅੱਪ ਅਧੀਨ ਬਣਾਈ ਗਈ ਉਕਤ ਮਲਟੀ-ਸਟਾਰਰ ਫਿਲਮ ਦਾ ਦਰਸ਼ਕਾਂ ਵੱਲੋਂ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੀ ਉਤਸੁਕਤਾ ਦਾ ਕਾਰਨ ਇਸ ਤੋਂ ਪਹਿਲਾਂ ਆਈਆਂ ਇਸੇ ਸੀਕਵਲ ਸੀਰੀਜ਼ ਦੀਆਂ ਤਿੰਨੋ ਫਿਲਮਾਂ 'ਨਿੱਕਾ ਜ਼ੈਲਦਾਰ', 'ਨਿੱਕਾ ਜ਼ੈਲਦਾਰ 2', 'ਨਿੱਕਾ ਜ਼ੈਲਦਾਰ 3' ਦੀ ਸੁਪਰ ਸਫਲਤਾ ਨੂੰ ਵੀ ਮੰਨਿਆ ਜਾ ਸਕਦਾ ਹੈ, ਜੋ ਦਰਸ਼ਕਾਂ ਦਾ ਭਰਪੂਰ ਮੰਨੋਰੰਜਨ ਕਰਨ ਵਿੱਚ ਪੂਰੀ ਤਰ੍ਹਾਂ ਸਫ਼ਲ ਰਹੀਆਂ ਸਨ।

ਅੱਜ ਦੇ ਉੱਚ-ਕੋਟੀ ਲੇਖਕਾਂ ਅਤੇ ਨਿਰਦੇਸ਼ਕਾਂ ਵਿੱਚ ਅਪਣੀ ਮੌਜੂਦਗੀ ਦਰਜ ਕਰਵਾ ਰਹੇ ਜਗਦੀਪ ਸਿੱਧੂ ਦੇ ਕਰੀਅਰ ਨੂੰ ਸ਼ੁਰੂਆਤੀ ਮਜ਼ਬੂਤੀ ਦੇਣ ਵਾਲੀ ਇਸ ਫਿਲਮ ਸੀਰੀਜ਼ ਦੇ ਨਿਰਦੇਸ਼ਕ ਸਿਮਰਜੀਤ ਸਿੰਘ ਦੇ ਫਿਲਮੀ ਸਫ਼ਰ ਨੂੰ ਹੋਰ ਚਾਰ ਲਾਉਣ ਵਿੱਚ ਵੀ ਇੰਨ੍ਹਾਂ ਸੀਕਵਲ ਫਿਲਮਾਂ ਨੇ ਹੀ ਅਹਿਮ ਭੂਮਿਕਾ ਨਿਭਾਈ ਹੈ, ਜਿੰਨ੍ਹਾਂ ਦੋਹਾਂ ਦੀ ਸ਼ਾਨਦਾਰ ਬਤੌਰ ਲੇਖਕ ਅਤੇ ਨਿਰਦੇਸ਼ਕ ਕੈਮਿਸਟਰੀ ਇੱਕ ਵਾਰ ਫਿਰ ਨਵੇਂ ਅਯਾਮ ਸਿਰਜਣ ਜਾ ਰਹੀ ਹੈ।

ABOUT THE AUTHOR

...view details