ਹੈਦਰਾਬਾਦ:ਸਾਊਥ ਸੁਪਰਸਟਾਰ ਅੱਲੂ ਅਰਜੁਨ ਅਤੇ 'ਨੈਸ਼ਨਲ ਕ੍ਰਸ਼' ਖੂਬਸੂਰਤ ਅਦਾਕਾਰਾ ਰਸ਼ਮਿਕਾ ਮੰਡਾਨਾ ਦੀ ਕਾਫੀ ਸਮੇਂ ਉਡੀਕੀ ਜਾ ਰਹੀ ਫਿਲਮ 'ਪੁਸ਼ਪਾ 2' ਨੂੰ ਦੇਖਣ ਲਈ ਪ੍ਰਸ਼ੰਸਾ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ ਅਤੇ ਹੁਣ ਇਹ ਇੰਤਜ਼ਾਰ ਕਾਫੀ ਲੰਮਾ ਹੁੰਦਾ ਨਜ਼ਰੀ ਪੈ ਰਿਹਾ ਹੈ, ਕਿਉਂਕਿ ਬੀਤੀ 17 ਜੂਨ ਨੂੰ ਫਿਲਮ 'ਪੁਸ਼ਪਾ 2' ਦੀ ਨਵੀਂ ਰਿਲੀਜ਼ ਮਿਤੀ ਸਾਹਮਣੇ ਆਈ ਹੈ।
'ਪੁਸ਼ਪਾ 2' ਦੀ ਨਵੀਂ ਰਿਲੀਜ਼ ਮਿਤੀ ਤੋਂ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੇ ਫੈਨਜ਼ ਕਾਫੀ ਨਿਰਾਸ਼ ਹੋ ਗਏ ਹਨ, ਕਿਉਂਕਿ ਪਹਿਲਾਂ 'ਪੁਸ਼ਪਾ 2' 15 ਅਗਸਤ 2024 ਨੂੰ ਰਿਲੀਜ਼ ਹੋਣੀ ਸੀ ਅਤੇ ਹੁਣ ਫਿਲਮ 6 ਦਸੰਬਰ 2024 ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਲਈ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੇ ਫੈਨਜ਼ ਦਾ ਦਿਲ ਪੂਰੀ ਤਰ੍ਹਾਂ ਟੁੱਟ ਗਿਆ ਹੈ ਅਤੇ ਉਹ ਮੇਕਰਸ ਦੇ ਖਿਲਾਫ਼ ਕੇਸ ਦਰਜ ਕਰਵਾਉਣ ਦੀ ਧਮਕੀ ਦੇ ਰਹੇ ਹਨ।
ਫੈਨਜ਼ ਦਾ ਪਾਰਾ ਹੋਇਆ ਹਾਈ: 'ਪੁਸ਼ਪਾ 2' ਦੀ ਰਿਲੀਜ਼ ਨੂੰ 4 ਮਹੀਨੇ ਅੱਗ ਵਧਾਉਣ ਕਾਰਨ ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੇ ਪ੍ਰਸ਼ੰਸਕਾਂ ਦਾ ਪਾਰਾ ਹਾਈ ਹੋ ਗਿਆ ਹੈ। ਇੱਕ ਗੁੱਸੇ ਹੋਏ ਫੈਨ ਨੇ ਲਿਖਿਆ, 'ਪਹਿਲਾਂ ਇਹ ਫਿਲਮ ਅਗਸਤ ਵਿੱਚ ਰਿਲੀਜ਼ ਹੋਣੀ ਸੀ, ਫਿਰ ਦਸੰਬਰ ਵਿੱਚ ਕਿਉਂ ਰਿਲੀਜ਼ ਹੋ ਰਹੀ ਹੈ, ਫਿਲਮ ਮੇਕਰਸ ਸਾਡੇ ਦਰਸ਼ਕਾਂ ਨਾਲ ਇਹ ਕੀ ਮਜ਼ਾਕ ਕਰ ਰਿਹਾ ਹੈ। ਪੁਸ਼ਪਾ ਭਾਈਚਾਰੇ ਦੀ ਤਰਫੋਂ ਮੈਂ ਤੁਹਾਡੇ ਖਿਲਾਫ ਜਲਦੀ ਤੋਂ ਜਲਦੀ ਅਦਾਲਤ ਵਿੱਚ ਕੇਸ ਦਾਇਰ ਕਰਾਂਗਾ।' ਇਸ ਦੇ ਨਾਲ ਹੀ ਕਈ ਪ੍ਰਸ਼ੰਸਕਾਂ ਨੇ 'ਪੁਸ਼ਪਾ 2' ਦੀ ਰਿਲੀਜ਼ ਡੇਟ ਵਧਾਉਣ 'ਤੇ ਵੀ ਆਪਣਾ ਇਤਰਾਜ਼ ਦਰਜ ਕਰਵਾਇਆ ਹੈ।
'ਪੁਸ਼ਪਾ 2' ਦੀ ਰਿਲੀਜ਼ ਮਿਤੀ ਕਿਉਂ ਹੋਈ ਅੱਗੇ?: ਦੱਸ ਦੇਈਏ ਕਿ ਹਾਲ ਹੀ ਵਿੱਚ 'ਪੁਸ਼ਪਾ 2' ਦੀ ਬਚੀ ਹੋਈ ਸ਼ੂਟਿੰਗ ਪੂਰੀ ਕਰਨ ਲਈ ਉਨ੍ਹਾਂ ਨੂੰ ਫਿਲਮ ਦੀ ਰਿਲੀਜ਼ ਮਿਤੀ ਅੱਗੇ ਕਰਨੀ ਪਈ ਹੈ। ਇਸ ਦੇ ਨਾਲ ਹੀ ਕਿਹਾ ਜਾ ਰਿਹਾ ਹੈ ਕਿ ਪੋਸਟ ਪ੍ਰੋਡੋਕਸ਼ਨ ਦਾ ਕੰਮ ਵੀ ਲੰਮਾ ਹੈ। 'ਪੁਸ਼ਪਾ 2' ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨਾਲ ਵਾਅਦਾ ਕੀਤਾ ਹੈ ਕਿ ਉਹ ਉਨ੍ਹਾਂ ਲਈ ਇੱਕ ਵਧੀਆ ਪੇਸ਼ਕਸ਼ ਦੀ ਤਿਆਰ ਕਰ ਰਹੇ ਹਨ।