ਫਰੀਦਕੋਟ:ਪੰਜਾਬੀ ਸਿਨੇਮਾਂ ਦੀਆਂ ਅਲਹਦਾ ਫਿਲਮਾਂ ਵਿੱਚ ਸ਼ੁਮਾਰ ਕਰਵਾਉਂਦੀ ਫ਼ਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੌ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦਾ ਫ਼ਸਟ ਲੁੱਕ ਜਾਰੀ ਕਰ ਦਿੱਤਾ ਗਿਆ ਹੈ। ਕੈਨੇਡਾ 'ਚ ਰਹਿੰਦੇ ਨਿਰਮਾਤਾ ਅਤੇ ਉੱਘੇ ਪ੍ਰਵਾਸੀ ਪੰਜਾਬੀ ਪਰਮ ਸਿੱਧੂ ਦੁਆਰਾ ਨਿਰਮਿਤ ਅਤੇ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਲੇਖਣ ਅਤੇ ਨਿਰਦੇਸ਼ਨ ਰੋਇਲ ਸਿੰਘ ਵੱਲੋ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾ ਬੱਲੇ ਓ ਚਲਾਕ ਸੱਜਣਾਂ, ਅਮਾਨਤ, ਸਰੰਡਰ ਆਦਿ ਜਿਹੀਆ ਬੇਹਤਰੀਣ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੌ ਫਿਲਮ ਦੀ ਸਟਾਰਕਾਸਟ:ਪਰਿਵਾਰਿਕ ਡਰਾਮਾ ਅਤੇ ਕਾਮੇਡੀ ਅਧੀਨ ਬਣਾਈ ਗਈ ਇਸ ਫ਼ਿਲਮ ਦੀ ਸਟਾਰ-ਕਾਸਟ ਵਿੱਚ ਵਿਕਰਮ ਚੌਹਾਨ, ਪ੍ਰਭ ਗਰੇਵਾਲ, ਅਮਰ ਨੂਰੀ, ਮਹਾਬੀਰ ਭੁੱਲਰ, ਗੁਰਪ੍ਰੀਤ ਕੌਰ ਭੰਗੂ, ਗੁਰਪ੍ਰੀਤ ਤੋਤੀ, ਸੰਜੂ ਸੋਲੰਕੀ, ਰੁਪਿੰਦਰ ਕੌਰ, ਬਲਵਿੰਦਰ ਧਾਲੀਵਾਲ, ਪਰਮਿੰਦਰ ਬਰਨਾਲਾ, ਕਰਮ ਕੌਰ, ਮਿੰਟੂ ਮਲਵਈ, ਜੌਨ ਮਸੀਹ ਆਦਿ ਸ਼ਾਮਿਲ ਹਨ। ਇਨ੍ਹਾਂ ਤੋਂ ਇਲਾਵਾ, ਗੁਰਪ੍ਰੀਤ ਘੁੱਗੀ ਵੀ ਵਿਸ਼ੇਸ਼ ਅਤੇ ਮਹਿਮਾਨ ਭੁੂਮਿਕਾ ਵਿੱਚ ਨਜ਼ਰ ਆਉਣਗੇ।