ਪੰਜਾਬ

punjab

ETV Bharat / entertainment

ਰਿਲੀਜ਼ ਲਈ ਤਿਆਰ ਅਫ਼ਸਾਨਾ ਖਾਨ ਦਾ ਇਹ ਨਵਾਂ ਗਾਣਾ, ਇਸ ਦਿਨ ਹੋਵੇਗਾ ਜਾਰੀ - Afsana Khan New Song

Afsana Khan New Song: ਹਾਲ ਹੀ ਵਿੱਚ ਅਫ਼ਸਾਨਾ ਖਾਨ ਨੇ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜੋ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Afsana Khan New Song
Afsana Khan New Song (instagram)

By ETV Bharat Entertainment Team

Published : Jun 8, 2024, 3:26 PM IST

ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਗਾਇਕਾਂ ਵਜੋਂ ਆਪਣੇ ਵਜੂਦ ਦਾ ਸ਼ਾਨਦਾਰ ਇਜ਼ਹਾਰ ਲਗਾਤਾਰ ਕਰਵਾ ਰਹੀ ਹੈ ਗਾਇਕਾ ਅਫ਼ਸਾਨਾ ਖਾਨ, ਜੋ ਆਪਣਾ ਨਵਾਂ ਗਾਣਾ 'ਇਲਜ਼ਾਮ' ਲੈ ਕੇ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ, ਜਿਸ ਨੂੰ 10 ਜੂਨ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।

'ਵਾਈਟ ਹਿੱਲ ਬੀਟਸ' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਟਰੈਕ ਦੇ ਪੇਸ਼ ਕਰਤਾ ਗੁਰਪ੍ਰੀਤ ਖੇਤਲਾ ਹਨ, ਜੋ ਪੰਜਾਬੀ ਮਿਊਜ਼ਿਕ ਦੇ ਖੇਤਰ ਵਿੱਚ ਬਤੌਰ ਪੇਸ਼ਕਰਤਾ, ਸੰਗੀਤ ਸੰਯੋਜਕ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ।

ਦੇਸ਼-ਵਿਦੇਸ਼ ਦੇ ਸੰਗੀਤਕ ਗਲਿਆਰਿਆਂ ਵਿੱਚ ਚਰਚਾ ਦਾ ਕੇਂਦਰ ਬਿੰਦੂ ਬਣੇ ਉਕਤ ਗੀਤ ਸੰਬੰਧੀ ਹੋਰ ਜਾਣਕਾਰੀ ਸਾਂਝੀ ਕਰਦਿਆਂ ਪੇਸ਼ਕਾਰ ਗੁਰਪ੍ਰੀਤ ਖੇਤਲਾ ਨੇ ਦੱਸਿਆ ਕਿ ਸਦਾ ਬਹਾਰ ਸਾਂਚੇ ਅਧੀਨ ਤਿਆਰ ਕੀਤੇ ਗਏ ਇਸ ਗਾਣੇ ਨੂੰ ਸੂਫੀਇਜ਼ਮ ਅਤੇ ਪੁਰਾਤਨ ਸੰਗੀਤ ਸ਼ੈਲੀ ਦੇ ਕਈ ਰੰਗਾਂ ਨਾਲ ਬੁਣਿਆ ਗਿਆ ਹੈ, ਜਿਸ ਨੂੰ ਅਫਸਾਨਾ ਖਾਨ ਦੀ ਮਨਮੋਹਕ ਅਤੇ ਪ੍ਰਭਾਵੀ ਆਵਾਜ਼ ਨੇ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਉਨ੍ਹਾਂ ਹੋਰ ਵਿਸਥਾਰਕ ਜਾਣਕਾਰੀ ਦਿੰਦਿਆਂ ਅੱਗੇ ਦੱਸਿਆ ਕਿ ਬਹੁਤ ਹੀ ਉਮਦਾ ਸੰਗੀਤਕ ਸਿਰਜਣਾ ਦਾ ਇਜ਼ਹਾਰ ਕਰਵਾਉਣ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹਦ ਸ਼ਾਨਦਾਰ ਬਣਾਇਆ ਗਿਆ, ਜਿਸ ਨੂੰ ਹੈਰੀ ਸਿੰਘ ਅਤੇ ਪ੍ਰੀਤ ਸਿੰਘ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ।

ਨਿਰਮਾਤਾ ਗੁਣਬੀਰ ਸਿੰਘ ਸਿੱਧੂ ਅਤੇ ਮਨਮੋਰਡ ਸਿੱਧੂ ਵੱਲੋਂ ਨਿਰਮਿਤ ਕੀਤੇ ਗਏ ਉਕਤ ਟਰੈਕ ਦੇ ਗੀਤਕਾਰ ਬੱਬੂ ਬਰਾੜ, ਜਦਕਿ ਸੰਗੀਤ ਕੰਪੋਜਰ ਕੰਪੋਜ਼ਰ ਜੀ ਗੁਰੂ ਹਨ, ਇਸ ਤੋਂ ਇਲਾਵਾ ਜੇਕਰ ਇਸ ਮਨਮੋਹਕ ਅਤੇ ਦਿਲ ਟੁੰਬਵੇਂ ਟਰੈਕ ਦੇ ਹੋਰ ਪ੍ਰਭਾਵੀ ਪੱਖਾਂ ਦੀ ਗੱਲ ਕਰੀਏ ਤਾਂ ਉਹ ਹਨ ਮਸ਼ਹੂਰ ਮਾਡਲ ਜੋੜੀ ਚਾਰਵੀ ਦੱਤਾ ਅਤੇ ਵਿਸ਼ਵਾਸ ਸਰਾਫ, ਜਿੰਨ੍ਹਾਂ ਵੱਲੋਂ ਸੰਗੀਤਕ ਵੀਡੀਓ ਵਿਚ ਬਹੁਤ ਹੀ ਸ਼ਾਨਦਾਰ ਫੀਚਰਿੰਗ ਕੀਤੀ ਗਈ ਹੈ।

ਕਲਰਜ਼ ਚੈਨਲ ਦੇ ਮਸ਼ਹੂਰ ਅਤੇ ਬਹੁ-ਚਰਚਿਤ ਰਿਐਲਟੀ ਸ਼ੋਅ 'ਬਿੱਗ ਬੌਸ 15' ਦੁਆਰਾ ਸਨਸਨੀ ਬਣ ਕੇ ਉਭਰੀ ਗਾਇਕਾ ਅਫ਼ਸਾਨਾ ਖਾਨ ਪੰਜਾਬੀ ਸਿਨੇਮਾ ਤੋਂ ਲੈ ਕੇ ਮੁੰਬਈ ਗਲਿਆਰਿਆਂ ਤੱਕ ਆਪਣੀਆਂ ਪੈੜਾਂ ਨੂੰ ਹੋਰ ਮਜ਼ਬੂਤ ਕਰਦੀ ਜਾ ਰਹੀ ਹੈ, ਜਿਸ ਦਾ ਇਜ਼ਹਾਰ ਬਾਲੀਵੁੱਡ ਅਤੇ ਪਾਲੀਵੁੱਡ ਵਿੱਚ ਲਗਾਤਾਰ ਵਿਸ਼ਾਲਤਾ ਅਖਤਿਆਰ ਕਰਨ ਵੱਲ ਵੱਧ ਰਿਹਾ ਉਸ ਦਾ ਪ੍ਰਸ਼ੰਸਕ ਘੇਰਾ ਵੀ ਭਲੀਭਾਂਤ ਕਰਵਾ ਰਿਹਾ ਹੈ।

ABOUT THE AUTHOR

...view details